28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਫਗਵਾੜਾ ਹਲਕੇ ਦੇ 19 ਪਿੰਡ ਭਾਰੀ ਬਾਰਿਸ਼ ਦੇ ਪਾਣੀ ਦੀ ਮਾਰ ਹੇਠ

Ad Position 21
No active advertisement
ਅਜੀਤ ਡੈਸਕ 03-09-2025
ਫਗਵਾੜਾ, 2 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਲਗਭਗ 19 ਪਿੰਡ ਪਾਣੀ ਦੀ ਮਾਰ ਨਾਲ ਪ੍ਰਭਾਵਿਤ ਹੋਏ ਹਨ, ਜਿਨ੍ਹਾਂ 'ਚ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਈ ਏਕੜ ਫ਼ਸਲਾਂ ਨੁਕਸਾਨੀਆਂ ਗਈਆਂ | ਫਗਵਾੜਾ ਹਲਕੇ ਦੇ ਕਈ ਪਿੰਡ ਦੀਆਂ ਸੜਕਾਂ ਜ਼ਿਲ੍ਹਾ ਜਲੰਧਰ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਨੂੰ ਜੋੜਦੀਆਂ ਹਨ ਪਾਣੀ ਕਾਰਨ ਸਾਰੇ ਰਸਤੇ ਬੰਦ ਪਏ ਹਨ | ਭਾਖੜੀਆਣਾ, ਬੁਹਾਨੀ ਆਦਿ ਪਿੰਡਾਂ ਦੇ ਲੋਕਾਂ ਨੂੰ ਫਗਵਾੜਾ ਆਉਣ ਲਈ ਵਾਇਆ ਜਲੰਧਰ ਆਉਣਾ ਪੈ ਰਿਹਾ ਹੈ, ਫਿਰ ਉਹ ਫਗਵਾੜਾ ਪੁੱਜਦੇ ਹਨ | ਪਿੰਡ ਰਾਣੀਪੁਰ ਤੋਂ ਦੁੱਗਾ ਜਾਣ ਵਾਲਾ ਰਸਤੇ ਦਾ ਸੰਪਰਕ ਵੀ ਟੁੱਟ ਚੁੱਕਾ ਹੈ | ਅੱਜ ਫਗਵਾੜਾ ਦੇ ਵਧੀਕ ਡਿਪਟੀ ਕਮਿਸ਼ਨਰ ਡਾ: ਅਕਸ਼ਿਤਾ ਗੁਪਤਾ ਤੇ ਐੱਸ.ਡੀ.ਐੱਮ. ਫਗਵਾੜਾ ਜਸ਼ਨਜੀਤ ਸਿੰਘ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਕੁੱਝ ਰਾਹਤ ਸਮਗਰੀ ਵੀ ਪ੍ਰਦਾਨ ਕੀਤੀ | ਇਸ ਮੌਕੇ ਡਾ: ਅਕਸ਼ਿਤਾ ਗੁਪਤਾ ਤੇ ਐੱਸ ਡੀ.ਐਮ. ਜਸ਼ਨਜੀਤ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਬਣਾਈਆਂ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਘੁੰਮ ਰਹੀਆਂ ਹਨ ਅਤੇ ਜਿਹੜੇ ਲੋਕਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਉਨ੍ਹਾਂ ਦਾ ਨਾਲੋਂ ਨਾਲ ਹੱਲ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਸਾਡੇ ਵਲੋਂ ਹੈਲਪ ਲਾਈਨ ਨੰਬਰ ਜਾਰੀ ਹਨ ਅਤੇ 24 ਘੰਟੇ 'ਆਪ' ਜੀ ਦੀ ਸੇਵਾ ਵਿਚ ਹਾਜ਼ਰ ਹਨ | ਇਸ ਮੌਕੇ ਹੜ੍ਹ ਪ੍ਰਭਾਵਿਤ ਵੱਖ-ਵੱਖ ਪਿੰਡਾਂ ਵਿਚ ਰਾਜਨੀਤੀ ਪਾਰਟੀਆਂ ਦੇ ਆਗੂ ਜਿਨ੍ਹਾਂ ਵਿਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸ਼ੋ੍ਰਮਣੀ ਅਕਾਲੀ ਦਲ ਦੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ, ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਤੇ 'ਆਪ' ਦੇ ਹਲਕਾ ਇੰਚਾਰਜ ਹਰਜੀ ਮਾਨ ਆਪਣੇ ਸਾਥੀਆਂ ਨਾਲ ਦੌਰਾ ਕਰ ਰਹੇ ਹਨ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਦੁੱਖ ਦੇ ਭਾਈਵਾਲ ਬਣ ਰਹੇ ਹਨ | ਫਗਵਾੜਾ ਹਲਕੇ ਦੇ ਪਿੰਡ ਪਾਂਸ਼ਟਾ, ਨਰੂੜ, ਰਾਵਲਪਿੰਡੀ, ਨਸੀਰਾਬਾਦ, ਰਾਣੀਪੁਰ ਕੰਬੋਆਂ, ਰਾਣੀਪੁਰ ਰਾਜਪੂਤਾ, ਦੁੱਗਾ, ਬੁਹਾਨੀ, ਭਾਖੜੀਆਣਾ, ਸੀਕਰੀ, ਸ਼ੇਖੂਪੁਰ, ਵਾਹਦਾ, ਚੈਅੜ, ਮਾਣਕ, ਭਬਿਆਣਾ, ਸਾਹਨੀ, ਮਹੇੜੂ, ਚਿਹੇੜੂ, ਮਲਕਪੁਰ, ਮਾਧੋਪੁਰ, ਖਜੂਰਲਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿੰਡ ਹੜ੍ਹ ਪ੍ਰਭਾਵਿਤ ਹਨ | ਹੜ੍ਹ ਦਾ ਇਹ ਪਾਣੀ ਕਿਸਾਨਾਂ ਦੀਆ ਫ਼ਸਲਾਂ ਨੂੰ ਨਸ਼ਟ ਕਰ ਰਿਹਾ ਹੈ | ਇਸ ਮੌਕੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਤਵਿੰਦਰ ਰਾਮ, ਕਾਨੂੰਗੋ ਪਰਮਜੀਤ ਸਿੰਘ ਭਾਖੜੀਆਣਾ, ਰਿਟਾਇਰਡ ਸੈਕਟਰੀ ਬਿੰਦਰ ਸਿੰਘ ਰਾਵਲਪਿੰਡੀ, ਗੁਰਦੀਪ ਦੀਪਾ ਤੋ ਇਲਾਵਾ ਬਲਾਕ ਡਿਵੈਲਪਮੈਂਟ ਪੰਚਾਇਤ ਅਫ਼ਸਰ ਦੇ ਕਈ ਅਧਿਕਾਰੀ ਤੇ ਪਟਵਾਰੀ ਵੀ ਨਾਲ ਸਨ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਪ੍ਰੇਮਿਕਾ ਨਾਲ ਝਗੜੇ ਤੋਂ ਬਾਅਦ ਪ੍ਰੇਮੀ ਵਲੋਂ ਆਤਮ ਹੱਤਿਆ ਕਰਨ ਸੰਬੰਧੀ ਮਹਿਲਾ ਗਿ੍ਫ਼ਤਾਰ
Ad Position 24