ਫਗਵਾੜਾ, 4 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਚਹੇੜੂ ਵੇਈਾ ਦੇ ਕੋਲ ਭਾਰਤ ਮਾਲਾ ਬੰਦੇ ਮਾਤਰਮ ਪ੍ਰੋਜੈਕਟ ਅਧੀਨ ਅੰਮਿ੍ਤਸਰ ਤੋਂ ਦਿੱਲੀ ਜਾਣ ਲਈ ਬਣ ਰਹੇ ਰਿੰਗ ਰੋਡ ਦੇ ਪਿੱਲਰ ਵੀ ਪਾਣੀ ਵਿਚ ਡੁੱਬੇ ਪਏ ਹਨ | ਬੜੀ ਤੇਜੀ ਨਾਲ ਚੱਲ ਰਿਹਾ ਕੰਮ ਹੁਣ ਪਾਣੀ ਕਾਰਨ ਰੁਕ ਗਿਆ ਹੈ ਤੇ ਉਨ੍ਹਾਂ ਦੀਆਂ ਕਈ ਗੱਡੀਆਂ ਵੀ ਪਾਣੀ ਦੀ ਮਾਰ ਹੇਠ ਆ ਗਈਆਂ ਹਨ | ਫਗਵਾੜਾ ਚਹੇੜੂ ਵੇਈਾ ਹੇਠ ਬਣੀ ਪੀਰਾਂ ਦੀ ਜਗ੍ਹਾ ਵੀ ਪਾਣੀ ਵਿਚ ਪੂਰੀ ਤਰ੍ਹਾਂ ਡੁੱਬੀ ਪਈ ਹੈ | ਇਸ ਜਗ੍ਹਾ 'ਤੇ ਸਤੰਬਰ ਮਹੀਨੇ ਬਹੁਤ ਵੱਡਾ ਹਰ ਸਾਲ ਮੇਲਾ ਲੱਗਦਾ ਹੈ | ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਮਾਤਾ ਵੰਦੇ ਮਾਤਰਮ ਪ੍ਰੋਜੈਕਟ ਦਾ ਜੋ ਰਿੰਗ ਰੋਡ ਚਹੇੜੂ ਵੇਈਾ ਦੇ ਕੋਲ ਬਣ ਰਿਹਾ ਹੈ, ਇਸ ਨੂੰ ਇਸ ਜਗ੍ਹਾ 'ਤੇ ਮਨਜ਼ੂਰੀ ਦੇਣ ਤੋ ਪਹਿਲਾ ਸਰਕਾਰਾਂ ਅਤੇ ਅਫ਼ਸਰਾਂ ਨੇ ਕਿਉਂ ਨਹੀਂ ਸੋਚਿਆ ਕਿ ਇਸ ਜਗ੍ਹਾ 'ਤੇ ਚਹੇੜੂ ਵੇਈਾ ਵਾਲਾ ਪਾਣੀ ਮਾਰ ਕਰਦਾ ਹੈ | ਦੱਸ ਦਈਏ ਕਿ ਚਹੇੜੂ ਵਾਲੀ ਵੇਈਾ ਬਰਸਾਤੀ ਸਮੇਂ ਵਿਚ ਪਹਿਲਾ ਵੀ ਦਰਿਆਈ ਰੂਪ ਧਾਰਨ ਕਰਦੀ ਹੈ ਇਸ ਵੇਈਾ ਨੇ ਕਈਆਂ ਦੀ ਜਾਨ ਵੀ ਲਈ ਹੈ |