ਫਗਵਾੜਾ, 4 ਸਤੰਬਰ (ਚਾਨਾ)-ਹੜ੍ਹ ਕਾਰਨ ਭੁੱਖੇ ਖੜੇ ਪਸ਼ੂਆਂ ਲਈ ਇੰਪਰੂਵਮੈਂਟ ਟਰੱਸਟ ਫਗਵਾੜਾ ਦੇ ਚੇਅਰਮੈਨ ਜਰਨੈਲ ਨੰਗਲ ਵਲੋਂ ਅੱਜ ਪਿੰਡ ਬ੍ਰਹਮਪੁਰ ਤੇ ਚਿਆੜਾ ਉਨ੍ਹਾਂ ਨੇ ਟੀਮ ਸਮੇਤ ਪਸ਼ੂਆਂ ਲਈ ਹਰਾ ਚਾਰਾ ਵੰਡਿਆ | ਉਨ੍ਹਾਂ ਦੱਸਿਆ ਕਿ ਹੜ੍ਹ ਨਾਲ ਜਿੱਥੇ ਲੋਕ ਪੀੜਤ ਹਨ, ਉੱਥੇ ਹੀ ਬੇਜ਼ਬਾਨ ਪਸ਼ੂਆਂ ਨੂੰ ਵੀ ਖ਼ੁਰਾਕ ਦੀ ਲੋੜ ਹੈ | ਇਸੇ ਲਈ ਕੱਲ੍ਹ ਸੁੱਕੀ ਫੀਡ ਵੰਡਣ ਤੋਂ ਬਾਅਦ ਅੱਜ ਹਰਾ ਚਾਰਾ ਪਹੁੰਚਾਇਆ ਗਿਆ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਫਗਵਾੜਾ ਹਲਕੇ ਦੇ ਹਰੇਕ ਪ੍ਰਭਾਵਿਤ ਪਿੰਡ ਵਿਚ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਜਦ ਤੱਕ ਹਾਲਾਤ ਠੀਕ ਨਹੀਂ ਹੁੰਦੇ, ਸੇਵਾ ਲਗਾਤਾਰ ਜਾਰੀ ਰਹੇਗੀ |