12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਓਪਨ ਡੋਰ ਵੈਲਫੇਅਰ ਸੁਸਾਇਟੀ ਵਲੋਂ ਹੜ੍ਹ ਪੀੜਤਾਂ ਦੀ ਮਦਦ <br/>

Ad Position 21
No active advertisement
ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡਦੇ ਹੋਏ ਓਪਨ ਡੋਰ ਵੈਲਫੇਅਰ ਸੁਸਾਇਟੀ ਦੇ ਮੈਂਬਰ | ਅਜੀਤ ਤਸਵੀਰ <br/> 05-09-2025
ਜਲੰਧਰ, 4 ਸਤੰਬਰ (ਜਸਪਾਲ ਸਿੰਘ)-ਓਪਨ ਡੋਰ ਵੈਲਫੇਅਰ ਸੋਸਾਇਟੀ ਖੋਜੇਵਾਲਾ ਕਪੂਰਥਲਾ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਹੜ ਪ੍ਰਭਾਵਿਤ ਇਲਾਕੇ ਵਿੱਚ ਫਸੇ ਤੇ ਬੇਘਰ ਹੋਏ ਪੰਜਾਬ ਦੇ ਪਰਿਵਾਰਾਂ ਲਈ ਵੱਡੇ ਪੱਧਰ 'ਤੇ ਸੇਵਾ ਆਰੰਭ ਹੈ | ਓਪਨ ਡੋਰ ਵੈਲਫੇਅਰ ਸੋਸਾਇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਦਾ ਵੱਡਾ ਯੋਗਦਾਨ ਤੇ ਸਹਿਯੋਗ ਹੈ ਖਾਸ ਕਰਕੇ ਸਾਰੇ ਪ੍ਰਬੰਧਕ ਇੱਕ ਮਨ ਇੱਕਜੁੱਟ ਹੋ ਕੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹਨ ਤੇ ਉਹ ਲਗਾਤਾਰ ਹੜ ਪ੍ਰਭਾਵਿਤ ਪਰਿਵਾਰਾਂ ਦੀ ਸੇਵਾ 'ਚ ਲੱਗੇ ਹੋਏ ਹਨ | ਇੳਨ੍ਹਾਂ ਸੇਵਾਵਾਂ ਨੂੰ ਦੇਖਦੇ ਹੋਏ ਪਿੰਡ ਖੋਜੇਵਾਲਾ ਦੇ ਨÏਜਵਾਨ ਸਰਪੰਚ ਸਿਮਰਨਜੀਤ ਸਿੰਘ ਜੋਸ਼ ਨੇ ਸੁਸਾਇਟੀ ਦੇ ਨÏਜਵਾਨਾਂ ਦਾ ਉਤਸਾਹ ਵਧਾਉਂਦਿਆਂ ਹੋਇਆਂ ਇਸ ਸੁਸਾਇਟੀ ਦੇ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਦਾ ਵਿਸ਼ੇਸ਼ ਧੰਨਵਾਦ ਕੀਤਾ | ਸਰਪੰਚ ਜੋਸ਼ ਨੇ ਆਖਿਆ ਕਿ ਚਰਚ ਇੱਕ ਬਹੁਤ ਹੀ ਪਵਿੱਤਰ ਸਥਾਨ ਹੈ ਹੈ ਤੇ ਇਸ ਕਰਕੇ ਸਾਡੇ ਪਿੰਡ ਦਾ ਨਾਮ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ ਇਸ ਗੱਲ ਤੇ ਸਾਨੂੰ ਮਾਣ ਹੈ ਇਥੇ ਹਰ ਹਫਤੇ ਹਜ਼ਾਰਾਂ ਲੋਕ ਆ ਕੇ ਪ੍ਰਾਰਥਨਾ ਕਰਦੇ ਹਨ ਉਹਨਾਂ ਨੇ ਦੱਸਿਆ ਕਿ ਪਿੰਡ ਦੇ ਭਲਾਈ ਕੰਮਾਂ ਵਿੱਚ ਵੀ ਪਾਸਟਰ ਦਿਓਲ ਦਾ ਵੱਡਾ ਯੋਗਦਾਨ ਹਮੇਸ਼ਾ ਰਹਿੰਦਾ ਹੈ ਅਸੀਂ ਉਹਨਾਂ ਦੇ ਹਮੇਸ਼ਾ ਧੰਨਵਾਦੀ ਹਾਂ ਇਸ ਸੋਸਾਇਟੀ ਵੱਲੋਂ ਹੜ ਪ੍ਰਭਾਵਿਤ ਦੇ ਕਈ ਇਲਾਕਿਆਂ ਵਿੱਚ ਸੁੱਕਾ ਰਾਸ਼ਨ ਪੱਕਿਆ ਭੋਜਨ ਤਰਪਾਲਾਂ ਮੁਢਲੀਆਂ ਦਵਾਈਆਂ ਵੱਡੇ ਪੱਧਰ 'ਤੇ ਪਹੁੰਚਾਈਆਂ ਜਾ ਰਹੀਆਂ ਹਨ | ਮੁੱਖ ਪਾਸਟਰ ਦਿਓਲ ਨੇ ਅੱਜ ਮਸੀਹੀ ਜਥੇਬੰਦੀਆਂ ਦਾ ਤੇ ਸਮੂਹ ਪੰਜਾਬੀਆਂ ਦਾ ਵਿਸ਼ੇਸ਼ ਤÏਰ ਤੇ ਧੰਨਵਾਦ ਕੀਤਾ ਜਿਨਾਂ ਨੇ ਪੰਜਾਬ ਦੇ ਵਿਗੜਦੇ ਹਾਲਾਤਾਂ ਨੂੰ ਆਪਣੀਆਂ ਮੁੱਖ ਸੇਵਾਵਾਂ ਪ੍ਰਦਾਨ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਕਰੀਮਪੁਰੀ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ <br/> ਅਗਲੀ ਖ਼ਬਰ ਕਣਕ ਦੀਆਂ ਬੋਰੀਆਂ ਨਾਲ ਹੇਰਾ ਫ਼ੇਰੀ ਕਰਨ ਸੰਬੰਧੀ ਤਕਨੀਕੀ ਸਹਾਇਕ ਖ਼ਿਲਾਫ਼ ਕੇਸ ਦਰਜ
Ad Position 24