12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਕੀਤੀ ਇਕੱਤਰ

Ad Position 21
No active advertisement
ਅਜੀਤ ਡੈਸਕ 05-09-2025
ਫਗਵਾੜਾ, 4 ਸਤੰਬਰ (ਚਾਨਾ)-ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਫਗਵਾੜਾ ਖੇਤਰ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਸਥਾਨਕ ਜੀ.ਟੀ. ਰੋਡ 'ਤੇ ਦੋ ਦਿਨਾਂ ਕੈਂਪ ਲਗਾਇਆ ਤੇ ਰਾਸ਼ਨ ਸਮੇਤ ਹੋਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਤੇ ਨਕਦੀ ਇਕੱਠੀ ਕੀਤੀ | ਇਸ ਦੌਰਾਨ ਸਾਬਕਾ ਮੇਅਰ ਅਰੁਣ ਖੋਸਲਾ, ਸ਼ਿਵ ਸੈਨਾ ਆਗੂ ਮਨੀਸ਼ ਸੂਦ ਅਤੇ ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਸ਼ਹਿਰ ਵਾਸੀ ਇਸ ਕੈਂਪ 'ਚ ਦਿਲ ਖੋਲ੍ਹ ਕੇ ਮਦਦ ਕਰਨ ਲਈ ਅੱਗੇ ਆਏ ਹਨ | ਉਨ੍ਹਾਂ ਦੱਸਿਆ ਕਿ ਇਕੱਠੀ ਕੀਤੀ ਗਈ ਸਾਰੀ ਸਮੱਗਰੀ ਦੇ ਪੈਕੇਟ ਤਿਆਰ ਕੀਤੇ ਜਾ ਰਹੇ ਹਨ ਤੇ ਆਉਣ ਵਾਲੇ ਦਿਨਾਂ ਵਿਚ ਇਹ ਸਮੱਗਰੀ ਤੇ ਲੋੜ ਅਨੁਸਾਰ ਵਿੱਤੀ ਸਹਾਇਤਾ ਹੜ੍ਹ ਪੀੜਤਾਂ ਤੱਕ ਪਹੁੰਚਾਈ ਜਾਵੇਗੀ | ਇਸ ਮੌਕੇ ਰਿਸ਼ੀ ਬਿੱਲਾ, ਰਜਨੀਸ਼ ਪਸਰੀਚਾ, ਸ਼ਸ਼ੀ ਕਾਲੀਆ, ਅਸ਼ੋਕ ਸ਼ਰਮਾ, ਨਵੀ ਸਿੰਘ, ਅਮਿਤ ਵਰਮਾ, ਰਾਜਨ, ਅਜੈ ਮਹਿਤਾ, ਸੁਖਵਿੰਦਰ ਸਿੰਘ, ਅਨੂੰ ਮੱਕੜ, ਮਦਨ ਬੰਗਾ, ਮਨੂ ਬੰਗਾ, ਭੂਸ਼ਨ ਕਾਲੀਆ, ਜਸਵੀਰ ਮਾਹੀ, ਅਸ਼ੋਕ ਸੇਠੀ, ਵਿਪਨ ਖੁਰਾਨਾ, ਸਾਬੀ, ਰਾਜੂ ਚਹਿਲ, ਵਰਿੰਦਰ ਕੰਬੋਜ, ਪ੍ਰਦੀਪ ਆਹੂਜਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਫਲੈਟ 'ਚ ਜ਼ਬਰਦਸਤੀ ਦਾਖ਼ਲ ਹੋ ਕੇ ਨੌਜਵਾਨ ਤੇ ਉਸ ਦੀ ਮਹਿਲਾ ਮਿੱਤਰ ਦੀ ਵੀਡੀਓ ਬਣਾ ਕੇ ਕੀਤੀ ਵਾਇਰਲ <br/> ਅਗਲੀ ਖ਼ਬਰ ਰਾਹਤ ਸਮੱਗਰੀ ਸਹੀ ਲੋੜਵੰਦ ਲੋਕਾਂ ਦੇ ਹੱਥਾਂ 'ਚ ਪਹੁੰਚਾਈ ਜਾਵੇ-ਜੰਗਵੀਰ ਸਿੰਘ ਚੌਹਾਨ
Ad Position 24