ਭੁਲੱਥ, 4 ਸਤੰਬਰ (ਮੇਹਰ ਚੰਦ ਸਿੱਧੂ)-ਅੱਜ ਇਥੇ ਸਬ-ਡਵੀਜ਼ਨ ਕਸਬਾ ਭੁਲੱਥ ਪਬਲਿਕ ਟੈਕਸੀ ਸਟੈਂਡ ਯੂਨੀਅਨ ਵਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ ਗਿਆ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਮਨਦੀਪ ਅਰੋੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਹੜ੍ਹ ਪੀੜਤਾਂ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਪੰਮਾ ਰਾਜਪੁਰ, ਸੋਨੂੰ, ਸ਼ੈਂਕੀ, ਜੀਤ ਕਾਕਾ, ਘੁੱਗੀ, ਪੰਮਾ, ਮੋਹਿਤ, ਸੈਂਡੀ, ਸੇਠੀ, ਲੱਖਾ, ਮਨਮੀਤ ਸਿੰਘ ਪ੍ਰਧਾਨ, ਕੁਲਦੀਪ ਸਿੰਘ, ਜਸਵਿੰਦਰ, ਮਾਸਟਰ ਸੰਦੀਪ, ਰਮਨ ਤੇ ਹੋਰ ਹਾਜ਼ਰ ਸਨ |