ਭੁਲੱਥ, 4 ਸਤੰਬਰ (ਮਨਜੀਤ ਸਿੰਘ ਰਤਨ)-ਨੌਜਵਾਨ ਸਭਾ ਭਗਵਾਨਪੁਰ ਵਲੋਂ ਹੜ੍ਹ ਪੀੜਤਾਂ ਲਈ ਸਹਾਇਤਾ ਕਰਦੇ ਹੋਏ ਪਿੰਡ ਬੁਤਾਲਾ ਵਿਖੇ ਮਿੱਟੀ ਦੀਆਂ 8 ਟਰਾਲੀਆਂ ਦਾ ਯੋਗਦਾਨ ਪਾਇਆ ਗਿਆ | ਇਸ ਮੌਕੇ ਨਗਰ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੂਰੇ ਨਗਰ ਨੂੰ ਹੜ੍ਹ ਪੀੜਤਾਂ ਨਾਲ ਪੂਰੀ ਹਮਦਰਦੀ ਹੈ ਤੇ ਉਹ ਅਤੇ ਪਿੰਡ ਦੇ ਨੌਜਵਾਨ ਹਰ ਵਕਤ ਉਨ੍ਹਾਂ ਦੇ ਨਾਲ ਖੜੇ ਹਨ |ਾ ਉਨ੍ਹਾਂ ਕਿਹਾ ਕਿ ਸਾਨੂੰ ਬੁਰੇ ਵਕਤ ਵਿਚ ਆਪਣੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ ਤੇ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਤਾਂ ਜੋ ਉਨ੍ਹਾਂ ਨੂੰ ਕੁੱਝ ਰਾਹਤ ਮਿਲ ਸਕੇ | ਇਸ ਮੌਕੇ ਮੈਂਬਰ ਸਰਬਜੀਤ ਸਿੰਘ ਸੇਠੀ, ਮੈਂਬਰ ਅਮਰੀਕ ਸਿੰਘ, ਜੀਵਨ ਸਿੰਘ, ਸਤਨਾਮ ਸਿੰਘ, ਦੀਦਾਰ ਸਿੰਘ ਦਾਰਾ, ਨਵਰੂਪ ਸਿੰਘ, ਬਲਜੀਤ ਸਿੰਘ ਲਾਡੀ, ਮਨਦੀਪ ਸਿੰਘ, ਧਰਮਪ੍ਰੀਤ ਸਿੰਘ, ਮਨਰੂਪ ਸਿੰਘ, ਰੋਹਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਵਤਨ ਜੋਤ ਸਿੰਘ, ਅਨਮੋਲ, ਪਰਮਜੀਤ ਸਿੰਘ, ਲਵਜੋਤ ਸਿੰਘ, ਨਵਜੋਤ ਸਿੰਘ, ਗੁਰਪ੍ਰੀਤ ਸਿੰਘ, ਵੱਸਣ ਸਿੰਘ, ਅੰਮਿ੍ਤਪਾਲ ਸਿੰਘ, ਕਾਲਾ ਦਰਜੀ, ਮੁੱਖ ਸੇਵਾਦਾਰ ਕਿੰਦਾ ਤੇ ਹੋਰ ਹਾਜ਼ਰ ਸਨ |