12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਖਹਿਰਾ ਨੇ ਭੁਲੱਥ 'ਚ ਵਾਰਡ ਨੰਬਰ 13 ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

Ad Position 21
No active advertisement
ਅਜੀਤ ਡੈਸਕ 05-09-2025
ਭੁਲੱਥ, 4 ਸਤੰਬਰ (ਮੇਹਰ ਚੰਦ ਸਿੱਧੂ)-ਅੱਜ ਇੱਥੇ ਸਬ ਡਵੀਜ਼ਨ ਕਸਬਾ ਭੁਲੱਥ ਦੇ ਵਾਰਡ ਨੰਬਰ 13 ਵਿਚ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ | ਲਗਾਤਾਰ ਹੋ ਰਹੀ ਬਾਰਿਸ਼ ਤੇ ਸਪਲਾਈ ਦਾ ਪਾਣੀ ਲੀਕੇਜ ਹੋਣ ਕਰਕੇ 13 ਨੰਬਰ ਵਾਰਡ ਵਿਚ ਲੋਕ ਦੂਸ਼ਿਤ ਪਾਣੀ ਪੀ ਕੇ ਬਿਮਾਰੀ ਦਾ ਸ਼ਿਕਾਰ ਹੋ ਰਹੇ ਸਨ ਤੇ ਬਹੁਤ ਸਾਰੇ ਲੋਕ ਹਸਪਤਾਲਾਂ ਵਿਚ ਦਾਖਲ ਹਨ | ਜਿਸ ਕਾਰਨ ਉਚੇਚੇ ਤੌਰ 'ਤੇ ਪਹੁੰਚ ਕੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਲੋਕਾਂ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਮੁਸ਼ਕਿਲ ਹੋਵੇ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਨ | ਉਨ੍ਹਾਂ ਦੀ ਹਰੇਕ ਮੁਸ਼ਕਿਲ ਦਾ ਹੱਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬਾਰਿਸ਼ ਕਾਰਨ ਜਿਨ੍ਹਾਂ ਲੋਕਾਂ ਦੀਆਂ ਛੱਤਾਂ ਬਾਰਿਸ਼ ਦੇ ਪਾਣੀ ਨਾਲ ਚੋਂਦੀਆਂ ਸਨ, ਉਨ੍ਹਾਂ ਨੂੰ ਤਰਪਾਲਾਂ ਤੇ 200 ਪੇਟੀ ਪਾਣੀ ਦੀ ਮੁਹੱਈਆ ਕਰਵਾਈ ਗਈ ਹੈ | ਇਸ ਮੌਕੇ ਨਗਰ ਪੰਚਾਇਤ ਭੁਲੱਥ ਦੇ ਸਾਬਕਾ ਪ੍ਰਧਾਨ ਕੌਂਸਲਰ ਵੇਦ ਪ੍ਰਕਾਸ਼ ਖੁਰਾਣਾ, ਕੌਂਸਲਰ ਰਮਨ ਕੁਮਾਰ ਬੱਬਰ, ਯੂਥ ਕਾਂਗਰਸ ਆਗੂ ਪਲਵਿੰਦਰ ਸਿੰਘ ਭਿੰਡਰ, ਚੇਅਰਮੈਨ ਸੁਰਿੰਦਰ ਕੁਮਾਰ ਕੱਕੜ, ਅਵਤਾਰ ਸਿੰਘ ਲਾਲੀਆ, ਸੁਰਿੰਦਰ ਸਿੰਘ ਲਾਲੀਆ, ਕੌਂਸਲਰ ਲਖਵਿੰਦਰ ਸਿੰਘ ਮੁਲਤਾਨੀ, ਮਾਸਟਰ ਬੀਰ ਸਿੰਘ ਸਿੱਧੂ, ਭੋਲਾ ਸਿੰਘ ਸਿੱਧੂ, ਕੁਲਦੀਪ ਸਿੰਘ ਸਿੱਧੂ, ਸੁਦੇਸ਼ ਕੁਮਾਰ ਸਿੱਧੂ, ਵਿਲੀਅਮ ਬਿੱਟੂ, ਨਿੱਕੇ ਸ਼ਾਹ, ਲਖਵਿੰਦਰ ਪੰਮਾ, ਬਲਵਿੰਦਰ ਸਿੰਘ ਭਿੰਡਰ, ਅਮਰਜੀਤ ਸਿੰਘ, ਲਾਡੀ, ਗੌਰਵ ਸਿੱਧੂ, ਦਰਸ਼ਨ ਲਾਲ, ਸੁਰਜੀਤ ਕੁਮਾਰ ਸਿੱਧੂ, ਪਰਮਿੰਦਰ ਸਿੰਘ, ਲਵਜੀਤ, ਬਲਦੇਵ ਸਿੱਧੂ, ਗੁਰਵਿੰਦਰ ਸਿੰਘ, ਜੀਵਨ ਸਿੰਘ ਸਿੱਧੂ, ਹਰਜੀਤ ਕੁਮਾਰ, ਭਿੰਦੀ ਖੋਸਲਾ, ਨਿਰਮਲ ਕੁਮਾਰ, ਦੀਪ ਕੁਮਾਰੀ, ਬੀਬੀ ਗੁਰਜੀਤ ਕੌਰ, ਮਨਦੀਪ ਕੌਰ, ਭੋਲੀ, ਹਰਬੰਸ ਕੌਰ, ਰਜਨੀ, ਬੱਬੂ, ਲੱਜਿਆ ਦੇਵੀ, ਨੀਲਮ ਕੌਰ, ਪ੍ਰਵੀਨ ਕੌਰ, ਰਾਜੂ ਬਿੰਦਰ ਰੁਪਿੰਦਰ ਕੌਰ, ਸੇਮੀ, ਵੀਨਾ, ਸੀਮਾ ਰਾਣੀ, ਸੁੱਖੋ, ਵਿਜੇ ਤੇ ਰਾਜੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ, ਬਾਰਿਸ਼ਾਂ ਕਾਰਨ ਲੋਕਾਂ ਦੇ ਹੋ ਰਹੇ ਜਾਨੀ ਮਾਲੀ ਨੁਕਸਾਨ ਦੀ ਸਰਕਾਰ ਫ਼ੌਰੀ ਭਰਪਾਈ ਕਰੇ-ਪੇਂਡੂ ਮਜ਼ਦੂਰ ਯੂਨੀਅਨ... ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਗਿ੍ਫ਼ਤਾਰ
Ad Position 24