12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹਾਂ, ਬਾਰਿਸ਼ਾਂ ਕਾਰਨ ਲੋਕਾਂ ਦੇ ਹੋ ਰਹੇ ਜਾਨੀ ਮਾਲੀ ਨੁਕਸਾਨ ਦੀ ਸਰਕਾਰ ਫ਼ੌਰੀ ਭਰਪਾਈ ਕਰੇ-ਪੇਂਡੂ ਮਜ਼ਦੂਰ ਯੂਨੀਅਨ rਮਜ਼ਦੂਰਾਂ 'ਤੇ ਪੈ ਰਹੀ ਹੈ ਹੜ੍ਹਾਂ, ਬਾਰਸ਼ਾਂ ਦੀ ਦੋਹਰੀ ਤੀਹਰੀ ਮਾਰ-ਨਿਰਮਲ ਸਿੰਘ

Ad Position 21
No active advertisement
ਅਜੀਤ ਡੈਸਕ 05-09-2025
ਸੁਲਤਾਨਪੁਰ ਲੋਧੀ, 4 ਸਤੰਬਰ (ਨਰੇਸ਼ ਹੈਪੀ)-ਪੰਜਾਬ 'ਚ ਹੋ ਰਹੀ ਲਗਾਤਾਰ ਭਰਵੀਂ ਬਾਰਸ਼ ਕਾਰਨ ਜਿੱਥੇ ਦਰਿਆਵਾਂ ਅਤੇ ਨਦੀਆਂ ਨਾਲ ਲਾਗਲੇ ਇਲਾਕੇ ਬੁਰੀ ਤਰਾਂ ਹੜ੍ਹਾਂ ਤੋਂ ਪ੍ਰਭਾਵਿਤ ਹੋ ਰਹੇ ਹਨ, ਉੱਥੇ ਲਗਾਤਾਰ ਬਾਰਸ਼ਾਂ ਕਾਰਨ ਗ਼ਰੀਬ ਮਜ਼ਦੂਰਾਂ ਦੇ ਘਰਾਂ, ਮਕਾਨਾਂ ਦਾ ਬੁਰਾ ਹਾਲ ਹੈ ਪਰ ਇਹਨਾਂ ਪੀੜਤਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ | ਬਾਰਸ਼ ਕਾਰਨ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਭਾਗੋਰਾਈਆਂ ਦੇ ਮਜ਼ਦੂਰ ਪਰਿਵਾਰ ਮੁਖ਼ਤਿਆਰ ਰਾਮ ਪੁੱਤਰ ਜਾਗਰ ਰਾਮ ਅਤੇ ਕਮਲਾ ਪਤਨੀ ਚੰਦ ਦੇ ਘਰਾਂ ਦੀਆਂ ਛੱਤਾਂ ਡਿੱਗਣ ਨਾਲ ਸਮੇਤ ਪਿੰਡ ਦੇ ਹੋਰ ਮਜ਼ਦੂਰਾਂ ਦੇ ਘਰਾਂ ਦੀ ਸਾਰ ਲੈਣ ਯੂਨੀਅਨ ਦੇ ਆਗੂਆਂ ਵੱਲੋਂ ਪਿੰਡਾਂ ਦਾ ਦੌਰਾ ਕੀਤਾ | ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਆਪਣੇ ਬਿਆਨ ਰਾਹੀਂ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਪ੍ਰਭਾਵਿਤ ਲੋਕਾਂ ਦੇ 100 ਫ਼ੀਸਦੀ ਨੁਕਸਾਨ ਦਾ ਮੁਆਵਜ਼ਾ ਫ਼ੌਰੀ ਦਿੱਤਾ ਜਾਵੇ | ਮਜ਼ਦੂਰ ਜਥੇਬੰਦੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਬਿਨਾਂ ਵੀ ਗ਼ਰੀਬ ਮਜ਼ਦੂਰਾਂ ਨੂੰ ਦੂਹਰੀ ਤੀਹਰੀ ਮਾਰ ਪੈ ਰਹੀ ਹੈ, ਬਾਰਸ਼ਾਂ ਕਾਰਨ ਕੰਮ ਬੰਦ ਅਤੇ ਅੱਧ ਕੱਚੇ ਪੱਕੇ ਮਕਾਨ ਚੋਅ ਚੋਅ ਢਹਿ ਰਹੇ ਹਨ | ਉਨ੍ਹਾਂ ਕਿਹਾ 2023 ਵਿਚ ਵੀ ਮੁੱਖ ਮੰਤਰੀ ਵਲੋਂ ਕੁੱਕੜੀਆਂ, ਬੱਕਰੀਆਂ, ਅੰਡਿਆਂ ਆਦਿ ਦੇ ਪੈਸੇ ਦੇਣ ਦਾ ਜੁਮਲਾ ਖੇਡਿਆ ਗਿਆ ਸੀ ਤੇ ਹੁਣ ਵੀ ਸਰਕਾਰ ਅਜੇ ਤੱਕ ਫੋਕੇ ਐਲਾਨ ਹੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਅਸਲੀਅਤ ਵਿਚ ਮਜ਼ਦੂਰਾਂ ਕੋਲ ਤਾਂ ਕੋਠਿਆਂ 'ਤੇ ਤਰਪਾਲਾਂ ਪਾਉਣ ਲਈ ਵੀ ਪੈਸੇ ਨਹੀਂ ਹਨ | ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਰੁਜ਼ਗਾਰ ਦੇ ਹੋਏ ਨੁਕਸਾਨ ਸਮੇਤ ਘਰਾਂ ਦੇ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਪਾਣੀ ਭਰਨ ਕਾਰਨ ਫੈਲ ਰਹੀਆਂ ਬਿਮਾਰੀਆਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਤੋਂ ਫ਼ਰੀ ਮੈਡੀਕਲ ਸਹੂਲਤ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬਾਰਿਸ਼ ਦੇ ਪਾਣੀ ਕਾਰਨ ਪਿੰਡ ਫਿਆਲੀ ਦੀ 125 ਏਕੜ ਫ਼ਸਲ ਪਾਣੀ ਵਿਚ ਡੁੱਬੀ <br/> ਅਗਲੀ ਖ਼ਬਰ ਖਹਿਰਾ ਨੇ ਭੁਲੱਥ 'ਚ ਵਾਰਡ ਨੰਬਰ 13 ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
Ad Position 24