12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਬਾਰਿਸ਼ ਦੇ ਪਾਣੀ ਕਾਰਨ ਪਿੰਡ ਫਿਆਲੀ ਦੀ 125 ਏਕੜ ਫ਼ਸਲ ਪਾਣੀ ਵਿਚ ਡੁੱਬੀ <br/>

Ad Position 21
No active advertisement
ਅਜੀਤ ਡੈਸਕ 05-09-2025
ਕਪੂਰਥਲਾ, 4 ਸਤੰਬਰ (ਅਮਰਜੀਤ ਕੋਮਲ)-ਬਾਰਿਸ਼ ਦੇ ਪਾਣੀ ਦਾ ਯੋਗ ਨਿਕਾਸ ਨਾ ਹੋਣ ਕਾਰਨ ਕਪੂਰਥਲਾ ਸਬ ਡਵੀਜ਼ਨ ਦੇ ਪਿੰਡ ਫਿਆਲੀ ਵਿਚ ਜਿੱਥੇ ਕਿਸਾਨਾਂ ਦੀ 125 ਏਕੜ ਜ਼ਮੀਨ ਪਾਣੀ ਦੀ ਮਾਰ ਹੇਠ ਆਈ ਹੈ ਉੱਥੇ ਪਿੰਡ ਦੇ ਕੁੱਝ ਘਰਾਂ ਵਿਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਵਾਸੀ ਕਰਮ ਸਿੰਘ, ਤਨਵੀਰ ਸਿੰਘ ਫਿਆਲੀ, ਨੰਬਰਦਾਰ ਪ੍ਰੀਤਮ ਸਿੰਘ, ਨੰਬਰਦਾਰ ਜੋਗਿੰਦਰ ਸਿੰਘ, ਮੇਜਰ ਸਿੰਘ, ਸਰਬਜੀਤ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ ਨੇ ਦੱਸਿਆ ਕਿ ਦੇਸ਼ ਆਜ਼ਾਦ ਹੋਇਆਂ 78 ਸਾਲ ਦਾ ਸਮਾਂ ਹੋ ਹੋ ਗਿਆ ਪਰ ਅਜੇ ਵੀ ਲੋਕ ਬਹੁਤ ਸਾਰੀਆਂ ਸਹੂਲਤਾਂ ਤੋਂ ਸੱਖਣੇ ਹਨ | ਉਨ੍ਹਾਂ ਕਿਹਾ ਕਿ ਪਿੰਡ ਕੋਲ ਦੀ ਗੁਜ਼ਰਦੀ ਸੜਕ ਵਿਚ ਪਾਣੀ ਦੇ ਨਿਕਾਸ ਲਈ ਕੋਈ ਪੁਲੀ ਨਾ ਹੋਣ ਕਾਰਨ ਪਿਛਲੇ ਲਗਭਗ 50 ਵਰਿ੍ਹਆਂ ਤੋਂ ਲੋਕ ਬਰਸਾਤ ਦੇ ਮੌਸਮ ਵਿਚ ਦੁਸ਼ਵਾਰੀਆਂ ਵਿਚੋਂ ਗੁਜ਼ਰਦੇ ਹਨ | ਉਨ੍ਹਾਂ ਕਿਹਾ ਕਿ ਪਿੰਡ ਕੋਟ ਕਰਾਰ ਖਾਂ, ਹੇਲਰਾਂ, ਖੈਰਾ ਮੱਝਾ ਤੇ ਤਲਵਾੜਾ ਦਾ ਪਾਣੀ ਫਿਆਲੀ ਦੀ ਜ਼ਮੀਨ ਵਿਚ ਖੜ ਜਾਂਦਾ ਹੈ ਜਿਸ ਕਾਰਨ ਡਾਫ ਲੱਗ ਜਾਂਦੀ ਹੈ | ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਮੰਗ ਦੇ ਬਾਵਜੂਦ ਵੀ ਸੜਕ ਵਿਚ ਪਾਣੀ ਦੇ ਨਿਕਾਸ ਲਈ ਪੁਲੀ ਨਹੀਂ ਬਣਾਈ ਗਈ | ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਨ੍ਹਾਂ ਥਾਵਾਂ ਤੋਂ ਪਾਣੀ ਦਾ ਨਿਕਾਸ ਹੰੁਦਾ ਹੈ | ਉੱਥੇ ਪੁਲੀ ਬਣਾਈ ਜਾਵੇ ਤਾਂ ਜੋ ਲੋਕ ਹਰ ਸਾਲ ਬਰਸਾਤ ਦੇ ਮੌਸਮ ਵਿਚ ਆਉਂਦੀ ਇਸ ਮੁਸ਼ਕਿਲ ਤੋਂ ਨਿਜਾਤ ਪਾ ਸਕਣ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਮੰਤਰੀ ਨੇ ਤੰਬੂਆਂ ਵਿਚ ਆਪਣੇ ਪਰਿਵਾਰਾਂ ਸਮੇਤ ਬੈਠੇ ਲੋਕਾਂ ਦੇ ਹੌਂਸਲੇ ਦੀ ਦਿੱਤੀ ਦਾਦ <br/> ਅਗਲੀ ਖ਼ਬਰ ਹੜ੍ਹਾਂ, ਬਾਰਿਸ਼ਾਂ ਕਾਰਨ ਲੋਕਾਂ ਦੇ ਹੋ ਰਹੇ ਜਾਨੀ ਮਾਲੀ ਨੁਕਸਾਨ ਦੀ ਸਰਕਾਰ ਫ਼ੌਰੀ ਭਰਪਾਈ ਕਰੇ-ਪੇਂਡੂ ਮਜ਼ਦੂਰ ਯੂਨੀਅਨ...
Ad Position 24