19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਨੇ ਇਕ ਰੋਜ਼ਾ ਭੁੱਖ ਹੜਤਾਲ ਕਰਕੇ ਕੀਤਾ ਰੋਸ ਵਿਖਾਵਾ <br/>

Ad Position 21
No active advertisement
ਅਜੀਤ ਡੈਸਕ 06-09-2025
ਕਪੂਰਥਲਾ, 5 ਸਤੰਬਰ (ਅਮਰਜੀਤ ਕੋਮਲ)-ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਨੇ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ, ਫ਼ਰੰਟ ਅਗੈਂਸਟ, ਐਨ.ਪੀ.ਐੱਸ. ਇਨ ਰੇਲਵੇ ਅਤੇ ਐਨ.ਐਮ.ਓ.ਪੀ.ਐੱਸ. ਦੇ ਸੱਦੇ 'ਤੇ ਆਰ.ਸੀ.ਐਫ. ਵਿਚ ਇਕ ਰੋਜ਼ਾ ਸਮੂਹਿਕ ਭੁੱਖ ਹੜਤਾਲ ਕਰਕੇ ਆਪਸੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਰੋਸ ਵਿਖਾਵਾ ਕੀਤਾ | ਭੁੱਖ ਹੜਤਾਲ ਵਿਚ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਤੋਂ ਇਲਾਵਾ ਆਲ ਇੰਡੀਆ ਐੱਸ.ਸੀ. ਐਂਡ ਐੱਸ.ਟੀ. ਐੱਸੋਸੀਏਸ਼ਨ, ਆਲ ਇੰਡੀਆ ਓ.ਬੀ.ਸੀ. ਐੱਸੋਸੀਏਸ਼ਨ, ਆਈ.ਆਰ.ਟੀ.ਐੱਸ.ਏ., ਤੇ ਇੰਜੀਨੀਅਰਿੰਗ ਐੱਸੋਸੀਏਸ਼ਨ ਦੇ ਅਹੁਦੇਦਾਰ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ | ਇਸ ਮੌਕੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਜਨਰਲ ਸਕੱਤਰ ਸਰਵਜੀਤ ਸਿੰਘ ਤੇ ਸੰਗਠਨ ਸਕੱਤਰ ਭਰਤ ਰਾਜ ਨੇ ਕਿਹਾ ਕਿ ਇਸ ਭੁੱਖ ਹੜਤਾਲ ਦਾ ਮੁੱਖ ਉਦੇਸ਼ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਦੇ ਨਾਲ-ਨਾਲ ਸਰਕਾਰ ਵਲੋਂ ਕਰਮਚਾਰੀਆਂ ਲਈ ਲਾਗੂ ਕੀਤੀ ਗਈ ਐਨ.ਪੀ.ਐੱਸ. ਤੇ ਯੂ.ਪੀ.ਐੱਸ. ਨੂੰ ਤੁਰੰਤ ਰੱਦ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਕਰਮਚਾਰੀਆਂ ਦਾ ਅਧਿਕਾਰ ਹੈ ਜੋ ਉਨ੍ਹਾਂ ਦੇ ਭਵਿੱਖ ਦੇ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ | ਬੁਲਾਰਿਆਂ ਨੇ ਆਰ.ਸੀ.ਐਫ. ਵਿਚ ਖਾਲੀ ਪਈਆਂ 1700 ਅਸਾਮੀਆਂ ਤੁਰੰਤ ਨਵੀਂ ਭਰਤੀ ਕਰਕੇ ਭਰਨ ਦੀ ਮੰਗ ਕੀਤੀ ਤਾਂ ਜੋ ਆਰ.ਸੀ.ਐਫ. ਦੇ 3000 ਰੇਲ ਡੱਬੇ ਬਣਾਉਣ ਦੇ ਉਤਪਾਦਨ ਦੇ ਟੀਚੇ ਨੂੰ ਪੂਰਾ ਕੀਤਾ ਜਾਵੇ | ਉਨ੍ਹਾਂ ਲੋੜੀਂਦੀ ਸਮਗਰੀ ਦਾ ਸਮੇਂ ਸਿਰ ਪ੍ਰਬੰਧ ਯਕੀਨੀ ਬਣਾਉਣ 'ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਸੰਘਰਸ਼ ਆਖ਼ਰੀ ਪੜਾਅ 'ਤੇ ਹੈ | ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਸਾਨੂੰ ਆਪਣੀਆਂ ਜਾਇਜ਼ ਮੰਗਾਂ ਮਨਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪੈਨਸ਼ਨ ਸਾਡਾ ਹੱਕ ਤੇ ਅਧਿਕਾਰ ਹੈ ਅਸੀਂ ਇਸਨੂੰ ਪ੍ਰਾਪਤ ਕਰਕੇ ਹੀ ਚੁੱਪ ਬੈਠਾਂਗੇ | ਉਨ੍ਹਾਂ ਭੁੱਖ ਹੜਤਾਲ ਵਿਚ ਸ਼ਮੂਲੀਅਤ ਕਰਨ ਵਾਲੀਆਂ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਤੇ ਉਨ੍ਹਾਂ ਦੇ ਸਾਥੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਮੰਚ ਸੰਚਾਲਨ ਦੇ ਫ਼ਰਜ ਮੁਲਾਜ਼ਮ ਆਗੂ ਤਲਵਿੰਦਰ ਸਿੰਘ ਨੇ ਅਦਾ ਕੀਤੇ | ਬਾਅਦ ਵਿਚ ਯੂਨੀਅਨ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂਅ ਆਰ.ਸੀ.ਐਫ. ਦੇ ਜਨਰਲ ਮੈਨੇਜਰ ਐੱਸ.ਐੱਸ. ਮਿਸ਼ਰਾ ਨੂੰ ਇਕ ਮੰਗ ਪੱਤਰ ਦਿੱਤਾ ਗਿਆ | ਭੁੱਖ ਹੜਤਾਲ 'ਤੇ ਸਰਪ੍ਰਸਤ ਪਰਮਜੀਤ ਸਿੰਘ ਖ਼ਾਲਸਾ, ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ, ਸੰਯੁਕਤ ਸਕੱਤਰ ਜਸਪਾਲ ਸਿੰਘ ਸ਼ੇਖੋ, ਕੈਸ਼ੀਅਰ ਹਰਵਿੰਦਰ ਪਾਲ, ਵਿਚਿੱਤਰ ਸਿੰਘ, ਪ੍ਰਦੀਪ ਕੁਮਾਰ, ਨਰਿੰਦਰ ਕੁਮਾਰ, ਤਿਰਲੋਚਣ ਸਿੰਘ, ਅਰਵਿੰਦ ਕੁਮਾਰ ਸਾਹ, ਸੰਜੀਵ ਕੁਮਾਰ, ਸ਼ਿਵਰਾਜ ਮੀਨਾ, ਬਲਜਿੰਦਰ ਪਾਲ, ਪਰਮਿੰਦਰ ਸਿੰਘ, ਅਵਤਾਰ ਸਿੰਘ, ਸੌਰਭ, ਪ੍ਰਸ਼ਾਂਤ, ਰਘੁਵੀਰ ਸਿੰਘ, ਵਿਕਾਸ ਮਣੀ, ਲੱਕੀ ਭਾਟੀਆ, ਰਮਨ ਕੁਮਾਰ, ਬਲਦੇਵ ਰਾਜ, ਅਸ਼ਵਨੀ ਕੁਮਾਰ, ਜਗਮਿੰਦਰ ਸਿੰਘ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਗੁਰਵਿੰਦਰ ਸਿੰਘ, ਗੁਰਜੀਤ ਕਲਸੀ ਰਾਮਦਾਸ, ਹਰਜਿੰਦਰ ਹੈਰੀ, ਸੰਦੀਪ ਕੁਮਾਰ, ਰਣਵੀਰ ਸਿੰਘ, ਅਮਰਿੰਦਰ ਸਿੰਘ, ਕਮਲਜੀਤ ਸਿੰਘ, ਜਗਦੀਪ ਸਿੰਘ, ਪਵਨ ਸ਼ਰਮਾ, ਪਰਮਿੰਦਰ ਸਿੰਘ, ਅਮਿਤ, ਧੀਰਜ, ਸੁਭਾਸ਼, ਚੰਦਰਭਾਨ, ਸਾਕੇਤ, ਵਿਪਨ, ਹਰੀਓਮ ਮੀਨਾ, ਯੋਗੇਸ਼ ਤਿਵਾੜੀ, ਜਗਜੀਤ ਸਿੰਘ, ਨਵੀਨ ਕੁਮਾਰ, ਸਿਮਰਨ, ਸੰਜੇ ਕੁਮਾਰ, ਕੇਵਲ ਸਿੰਘ, ਮੱਖਣ ਸਿੰਘ, ਓਮ ਪ੍ਰਕਾਸ਼ ਮੀਨਾ, ਪੰਕਜ ਕੁਮਾਰ ਸਿੰਘ, ਮੰਨੂ ਕੁਮਾਰ, ਮੇਘਨਾਥ ਪਾਸਵਾਨ, ਵਰਿੰਦਰ ਸਿੰਘ, ਸ਼ਿਵ ਚੰਦਰ ਲਾਲ, ਅਵਤਾਰ ਸਿੰਘ, ਸੁਖਚੈਨ, ਹਰਪ੍ਰੀਤ ਸਿੰਘ, ਗੁਰਜਿੰਦਰ ਸਿੰਘ, ਬਲਤੇਜਪੁਰੀ, ਮਾਰੂਤੀ, ਜੇ.ਪੀ. ਗੁਪਤਾ, ਰਵੀ, ਰਾਕੇਸ਼, ਅਮਰਜੀਤ ਸਿੰਘ, ਕੁੰਦਨ, ਪ੍ਰਵੀਨ ਸੋਨੀ, ਪਰਮਜੀਤ ਸਿੰਘ ਸਮੇਤ ਸੇਵਾਮੁਕਤ ਸਾਥੀ ਸ਼ਰਨਜੀਤ ਸਿੰਘ ਅਤੇ ਦਿਲਬਾਗ ਸਿੰਘ, ਮਹਿਲਾ ਕਰਮਚਾਰੀ ਰਮਿੰਦਰ ਕੌਰ, ਇੰਦਰਜੀਤ ਕੌਰ, ਕੰਚਨ ਕੁਮਾਰੀ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਖ਼ਰਾਬ ਹੋਈ ਫ਼ਸਲ ਦਾ ਪ੍ਰਤੀ ਏਕੜ 70 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ-ਕਿਸਾਨ ਸੰਘਰਸ਼ ਕਮੇਟੀ ਅਗਲੀ ਖ਼ਬਰ ਮੁਹੱਲਾ ਅਰਫ਼ਵਾਲਾ ਵਿਖੇ ਬਜ਼ੁਰਗ ਵਿਅਕਤੀ ਦੇ ਕਮਰੇ ਦੀ ਛੱਤ ਡਿੱਗੀ
Ad Position 24