ਸ੍ਰੀ ਰਾਮ ਕਥਾ ਲਈ ਜਲੰਧਰ ਆਉਣਗੇ ਸ਼੍ਰੇਆ ਭਾਰਤੀ
ਜਲੰਧਰ, 18 ਨਵੰਬਰ (ਸ਼ਿਵ)- ਦਿਵਯ ਜੋਤੀ ਜਾਗ੍ਤੀ ਸੰਸਥਾਨ ਦੇ ਸਵਾਮੀ ਸੱਜਣਾਨੰਦ ਨੇ ਦੱਸਿਆ ਕਿ 22 ਨਵੰਬਰ ਨੂੰ ਸਾਈਂ ਦਾਸ ਸਕੂਲ ਦੇ ਮੈਦਾਨ ’ਚ ਹੋਣ ਜਾ ਰਹੀ ਸ੍ਰੀ ਰਾਮ ਕਥਾ ਦਾ ਰਸਪਾਨ ਕਰਵਾਉਣ ਲਈ ਸ਼੍ਰੇਆ ਭਾਰਤੀ ਜੀ ਵਿਸ਼ੇਸ਼ ਤੌਰ ‘ਤੇ ਜਲੰਧਰ ਸ਼ਹਿਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
ਜਲੰਧਰ, 18 ਨਵੰਬਰ (ਸ਼ਿਵ)- ਦਿਵਯ ਜੋਤੀ ਜਾਗ੍ਤੀ ਸੰਸਥਾਨ ਦੇ ਸਵਾਮੀ ਸੱਜਣਾਨੰਦ ਨੇ ਦੱਸਿਆ ਕਿ 22 ਨਵੰਬਰ ਨੂੰ ਸਾਈਂ ਦਾਸ ਸਕੂਲ ਦੇ ਮੈਦਾਨ ’ਚ ਹੋਣ ਜਾ ਰਹੀ ਸ੍ਰੀ ਰਾਮ ਕਥਾ ਦਾ ਰਸਪਾਨ ਕਰਵਾਉਣ ਲਈ ਸ਼੍ਰੇਆ ਭਾਰਤੀ ਜੀ ਵਿਸ਼ੇਸ਼ ਤੌਰ ‘ਤੇ ਜਲੰਧਰ ਸ਼ਹਿਰ ਆ ਰਹੇ ਹਨ।ਉਨ੍ਹਾਂ ਕਿਹਾ ਕਿ ਪ੍ਰੋਗਰਾਮ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਕਥਾ ਸਥਲ ‘ਤੇ ਸੁੰਦਰ ਤੇ ਵਿਸ਼ਾਲ ਪੰਡਾਲ ਸਜਾਇਆ ਜਾ ਰਿਹਾ ਹੈ ਤੇ ਸ਼ਾਨਦਾਰ ਮੰਚ ਤਿਆਰ ਕੀਤਾ ਜਾ ਰਿਹਾ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀਆਂ ਝਲਕੀਆਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਪਾਵਨ ਸਮਾਗਮ ਦੇ ਸਬੰਧ ’ਚ 20 ਨਵੰਬਰ ਨੂੰ ਸਵੇਰੇ 11 ਵਜੇ ਵਿਸ਼ਾਲ ਕਲਸ਼ ਯਾਤਰਾ ਕੱਢੀ ਜਾਵੇਗੀ। ਇਹ ਯਾਤਰਾ ਕਥਾ ਸਥਲ ਤੋਂ ਹੀ ਸ਼ੁਰੂ ਹੋ ਕੇ ਨਿਰਧਾਰਤ ਮਾਰਗਾਂ ਤੋਂ ਹੁੰਦੀ ਹੋਈ ਮੁੜ ਕਥਾ ਸਥਲ ‘ਤੇ ਪਹੁੰਚ ਕੇ ਸਮਾਪਕ ਹੋਵੇਗੀ। ਇਸ ਤੋਂ ਇਲਾਵਾ 29 ਨਵੰਬਰ ਨੂੰ ਹਵਨ ਯੱਗ ਕਰਵਾਇਆ ਜਾਵੇਗਾ।