18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਜਲੰਧਰ ਰਬੜ ਗੁੱਡਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਵਫ਼ਦ ਵਲੋਂ ਮੇਰਠ ਵਿਖੇ ਉਦਯੋਗਿਕ ਦੌਰਾ

ਜਲੰਧਰ, 18 ਨਵੰਬਰ, 18 ਨਵੰਬਰ (ਜਤਿੰਦਰ ਪੰਮੀ)–ਜਲੰਧਰ ਰਬੜ ਗੁੱਡਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ (ਜੇ. ਆਰ.

Ad Position 21
No active advertisement
ਅਜੀਤ ਡੈਸਕ 19-11-2026
ਜਲੰਧਰ, 18 ਨਵੰਬਰ, 18 ਨਵੰਬਰ (ਜਤਿੰਦਰ ਪੰਮੀ)–ਜਲੰਧਰ ਰਬੜ ਗੁੱਡਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ (ਜੇ.ਆਰ.ਜੀ.ਐੱਮ.ਏ.) ਦੇ ਪ੍ਰਧਾਨ ਰਾਕੇਸ਼ ਬਹਿਲ ਦੀ ਅਗਵਾਈ ਹੇਠ 20 ਮੈਂਬਰੀ ਵਫ਼ਦ ਵਲੋਂ ਮੇਰਠ (ਉੱਤਰ ਪ੍ਰਦੇਸ਼) ਵਿਖੇ ਦੋ ਰੋਜ਼ਾ ਉਦਯੋਗਿਕ ਦੌਰਾ ਕੀਤਾ ਗਿਆ। ਇਹ ਦੌਰਾ ਰੈਂਪ ਯੋਜਨਾ ਤਹਿਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਤੇ ਪੰਜਾਬ ਦੇ ਉਦਯੋਗ ਤੇ ਵਣਜ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਹ ਪ੍ਰੋਗਰਾਮ ਐੱਮ.ਜੀ.ਐੱਸ.ਆਈ.ਪੀ.ਏ. ਦੇ ਪ੍ਰਬੰਧਨ ਵਿਕਾਸ ਕੇਂਦਰ ਦੇ ਮੁਖੀ ਪ੍ਰੋ. ਡਾ. ਸੰਜੀਵ ਚੱਢਾ ਦੀ ਅਗਵਾਈ ਹੇਠ ਨੇਪਰੇ ਚੜ੍ਹਿਆ, ਜਦਕਿ ਸੰਸਥਾ ਦੀ ਸਿਖਲਾਈ ਸਹਿਯੋਗੀ ਡਾ. ਮੰਜੂਲਾ ਵਰਮਾ ਨੇ ਇਸ ਦਾ ਤਾਲਮੇਲ ਕੀਤਾ। ਦੌਰੇ ਦੌਰਾਨ ਵਫ਼ਦ ਵਲੋਂ ਐੱਮ.ਐੱਸ.ਐੱਮ.ਈ. ਤਕਨਾਲੋਜੀ ਵਿਕਾਸ ਕੇਂਦਰ (ਪੀ.ਪੀ.ਡੀ.ਸੀ.) ਮੇਰਠ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕੇਂਦਰ ਦੇ ਪ੍ਰਮੁੱਖ ਨਿਰਦੇਸ਼ਕ (ਇੰਚਾਰਜ) ਆਦਿੱਤਿਆ ਪ੍ਰਕਾਸ਼ ਸ਼ਰਮਾ ਨੇ ਵਫ਼ਦ ਦੇ ਮੈਂਬਰਾਂ ਨੂੰ ਪ੍ਰਯੋਗਸ਼ਾਲਾ ’ਚ ਕੱਚੇ ਮਾਲ ਤੇ ਤਿਆਰ ਉਤਪਾਦਾਂ ਦੀ ਜਾਂਚ ਲਈ ਵਰਤੇ ਜਾਂਦੇ ਆਧੁਨਿਕ ਉਪਕਰਨਾਂ ਤੇ ਵੱਖ-ਵੱਖ ਟੈਸਟਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਯੋਗਸ਼ਾਲਾ ਦੀ ਜਾਂਚ ਰਿਪੋਰਟਾਂ ਨੂੰ ਕੌਮਾਂਤਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੈ। ਵਫ਼ਦ ਵਲੋਂ ਮੇਰਠ ਦੀਆਂ ਪ੍ਰਮੁੱਖ ਖੇਡ ਸਾਮਾਨ ਬਣਾਉਣ ਵਾਲੀਆਂ ਇਕਾਈਆਂ ਦਾ ਵੀ ਦੌਰਾ ਕੀਤਾ ਗਿਆ। ਇਸ ਤੋਂ ਇਲਾਵਾ ਸਿਸੋਲਾ ਬੁਜ਼ੁਰਗ ਪਿੰਡ ਦੇ ਸਥਾਨਕ ਉਦਯੋਗਿਕ ਹਿੱਤਧਾਰਕਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਉਦਯੋਗ ਤੇ ਉੱਦਮ ਪ੍ਰੋਤਸਾਹਨ ਕੇਂਦਰ, ਮੇਰਠ ਦੇ ਉਦਯੋਗ ਉਪ ਕਮਿਸ਼ਨਰ ਅਮਰੀਸ਼ ਕੁਮਾਰ ਪਾਂਡੇ ਨੇ ਇਨ੍ਹਾਂ ਦੌਰਿਆਂ ਦਾ ਪ੍ਰਬੰਧ ਕੀਤਾ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਦੌਰਾ ਕਾਫ਼ੀ ਜਾਣਕਾਰੀ ਭਰਪੂਰ ਰਿਹਾ ਤੇ ਇਸ ਰਾਹੀਂ ਉਦਯੋਗਪਤੀਆਂ ਨੂੰ ਨਵੀਆਂ ਤਕਨੀਕਾਂ, ਆਧੁਨਿਕ ਕਾਰਜ ਪ੍ਰਣਾਲੀਆਂ ਤੇ ਉਤਪਾਦਾਂ ਦੀ ਗੁਣਵੱਤਾ ਵਿਚ ਸੁਧਾਰ ਸੰਬੰਧੀ ਅਹਿਮ ਜਾਣਕਾਰੀ ਮਿਲੀ। ਇਸ ਦੌਰੇ ’ਚ ਨਵੀਨ ਜੈਨ, ਰਿਸ਼ੀ ਗਗਨੇਜਾ, ਅਨਿਲ ਧੀਰ, ਸ਼ਗੁਨ ਬਹਿਲ, ਸੌਰਭ ਜੈਨ, ਗੌਰਵ ਅਰੋੜਾ, ਵਰੁਣ ਜੈਨ, ਦੀਪਕ ਜੈਨ, ਨਿਤਿਨ ਜੈਨ, ਅਸ਼ੋਕ ਪੁਰੀ, ਸੌਰਭ, ਅੰਕਿਤ ਜੈਨ ਅਤੇ ਪਾਰਥ ਸਮੇਤ ਹੋਰ ਮੈਂਬਰ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਮੁਲਾਜ਼ਮ 2027 ’ਚ ‘ਆਪ’ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ–ਸੁਖਜੀਤ ਸਿੰਘ ਡਿੰਪੀ ਅਗਲੀ ਖ਼ਬਰ ਸ੍ਰੀ ਰਾਮ ਕਥਾ ਲਈ ਜਲੰਧਰ ਆਉਣਗੇ ਸ਼੍ਰੇਆ ਭਾਰਤੀ
Ad Position 24