19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਰੇਤਾ, ਬਜਰੀ ਦੇ ਟਰਾਲੇ, ਟਰੱਕ ਦੀ ਆਵਾਜਾਈ 'ਤੇ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਪਾਬੰਦੀ

Ad Position 21
No active advertisement
ਅਜੀਤ ਡੈਸਕ 06-09-2025
ਭੁਲੱਥ, 5 ਸਤੰਬਰ (ਮਨਜੀਤ ਸਿੰਘ ਰਤਨ)-ਉਪ ਮੰਡਲ ਮੈਜਿਸਟਰੇਟ ਸਬ-ਡਵੀਜ਼ਨ ਭੁਲੱਥ ਡੈਵੀ ਗੋਇਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਭੁਲੱਥ ਵਿਚ ਰੇਤ, ਬੱਜਰੀ ਦੇ ਟਰਾਲੇ, ਟਰੱਕ ਵਗ਼ੈਰਾ ਦੀ ਆਵਾਜਾਈ 'ਤੇ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ 9:00 ਵਜੇ ਤੱਕ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਇਹ ਹੁਕਮ ਅਨਾਜ, ਚਾਵਲਾਂ ਦੇ ਟਰੱਕਾਂ, ਭੱਠਾ ਮਾਲਕਾਨ ਦੇ ਟਿੱਪਰਾਂ ਅਤੇ ਦਾਣਾ ਮੰਡੀ ਦਮੂਲੀਆਂ ਅਤੇ ਫੋਕਲ ਪੁਆਇੰਟ ਇਬਰਾਹੀਮਵਾਲ ਦੀਆਂ ਗੱਡੀਆਂ ਤੇ ਲਾਗੂ ਨਹੀਂ ਹੋਣਗੇ | ਇਹ ਹੁਕਮ 12.10.2025 ਤੱਕ ਲਾਗੂ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਇਬਰਾਹੀਮਵਾਲ ਵਿਚ ਪੇਂਟ ਦੀ ਦੁਕਾਨ ਨੂੰ ਲੱਗੀ ਅੱਗ <br/> ਅਗਲੀ ਖ਼ਬਰ ਪੰਜਾਬ ਪੁਲਿਸ ਵਿਚ ਤਾਇਨਾਤ ਏ.ਐੱਸ.ਆਈ. ਦੀ ਹੋਈ ਮੌਤ
Ad Position 24