25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਕੈਨੇਡਾ ਦੇ ਪੰਜਾਬੀ ਭਾਈਚਾਰੇ ਵਲੋਂ ਹੜ੍ਹ ਪੀੜਤਾਂ ਦੀ ਵੱਡੀ ਮਦਦ ਕਰਨ ਦਾ ਵਾਅਦਾ-ਸੁਖਦੇਵ ਸਿੰਘ ਨਾਨਕਪੁਰ <br/>

Ad Position 21
No active advertisement
ਅਜੀਤ ਡੈਸਕ 07-09-2025
ਸੁਲਤਾਨਪੁਰ ਲੋਧੀ, 6 ਸਤੰਬਰ (ਥਿੰਦ)-ਕੈਨੇਡਾ ਦੇ ਸ਼ਹਿਰ ਟੋਰਾਂਟੋ ਵੱਸਦੇ ਹਲਕਾ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਨਾਲ ਸਬੰਧਿਤ ਪੰਜਾਬੀ ਭਾਈਚਾਰੇ ਵੱਲੋਂ ਹੜ੍ਹ ਪੀੜਤਾਂ ਦੀ ਵੱਡੀ ਮਦਦ ਕਰਨ ਦਾ ਐਲਾਨ ਕੀਤਾ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ ਜੋ ਅੱਜ-ਕੱਲ੍ਹ ਕੈਨੇਡਾ ਦੀ ਫੇਰੀ 'ਤੇ ਹਨ ਨੇ ਪੰਜਾਬੀ ਭਾਈਚਾਰੇ ਦੇ ਅਹਿਮ ਆਗੂਆਂ ਤੇ ਵੱਡੇ ਕਾਰੋਬਾਰੀਆਂ ਨਾਲ ਮੀਟਿੰਗ ਦੌਰਾਨ ਮਦਦ ਕਰਨ ਦੀ ਕੀਤੀ ਅਪੀਲ ਕੀਤੀ | ਉਨ੍ਹਾਂ ਨੇ ਪੰਜਾਬੀ ਭਾਈਚਾਰੇ ਦੇ ਨਾਲ ਸਬੰਧਿਤ ਆਗੂਆਂ ਨੂੰ ਹੜ੍ਹਾਂ ਨਾਲ ਹੋਈ ਬਰਬਾਦੀ ਬਾਰੇ ਉਨ੍ਹਾਂ ਨੂੰ ਜਾਣੂੰ ਕਰਵਾਇਆ ਅਤੇ ਪੀੜਤ ਵਿਅਕਤੀਆਂ ਦੀ ਬਾਂਹ ਫੜਨ ਦੀ ਬੇਨਤੀ ਕੀਤੀ | ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ | ਮੀਟਿੰਗ ਵਿਚ ਵਿਚ ਆਈ ਵਿਊ ਫੈਨੈਂਸੀਅਲ ਸਰਵਿਸਿਜ਼ ਦੇ ਮਾਲਕ ਯਾਦਪਾਲ ਸਿੰਘ ਘੁੰਮਣ, ਦੰਦਾਂ ਦੇ ਡਾਕਟਰ ਜਸਪਾਲ ਸਿੰਘ ਭੰਡਾਲ,ਉੱਘੇ ਕਾਰੋਬਾਰੀ ਗੁਰਬੀਰ ਸਿੰਘ ਚਾਹਲ,ਉੱਘੇ ਟਰਾਂਸਪੋਰਟਰ ਲਾਲੀ ਸ਼ਾਹੀ,ਹਰਪ੍ਰੀਤ ਸਿੰਘ,ਸਰਤਾਜ ਸਿੰਘ ਬਾਜਵਾ,ਸੁਖਬੀਰ ਸਿੰਘ ਨਾਨਕ ਪੁਰ,ਉੱਘੇ ਰੀਏਲਟਰ ਕਿੰਗ ਵਾਲੀਆ,ਇਮੀਗ੍ਰੇਸ਼ਨ ਸਲਾਹਕਾਰ ਮਨਜੀਤ ਸਿੰਘ ਬੀਰ, ਠਾਣੇਦਾਰ ਸੰਗੋਜਲਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ ਖਲਵਾੜਾ ਦੀ ਮੀਟਿੰਗ <br/> ਅਗਲੀ ਖ਼ਬਰ ਮਾਤਾ ਅਮਰ ਕੌਰ ਸੁਸਾਇਟੀ ਜੈਤੋ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ
Ad Position 24