25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਮੰਡ ਖਿਜਰਪੁਰ ਦੇ ਸਾਹਮਣੇ ਦਰਿਆ ਵਲੋਂ ਆਰਜ਼ੀ ਬੰਨ੍ਹ ਨੂੰ ਲਾਈ ਜਾ ਰਹੀ ਢਾਹ ਕਾਰਨ ਬੋਰਿਆਂ ਦਾ ਕਰੇਟ ਦਰਿਆ ਬੁਰਦ ਹੋਇਆ <br/>

Ad Position 21
No active advertisement
ਅਜੀਤ ਡੈਸਕ 07-09-2025
ਕਪੂਰਥਲਾ/ਫੱਤੂਢੀਂਗਾ, 6 ਸਤੰਬਰ (ਅਮਰਜੀਤ ਕੋਮਲ, ਬਲਜੀਤ ਸਿੰਘ)-ਜ਼ਿਲ੍ਹੇ ਦੇ ਪਿੰਡ ਮੰਡ ਖਿਜਰਪੁਰ ਦੇ ਸਾਹਮਣੇ ਇਲਾਕੇ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਲੋਂ ਬਣਾਏ ਗਏ 9 ਕਿੱਲੋਮੀਟਰ ਲੰਬੇ ਆਰਜ਼ੀ ਬੰਨ੍ਹ ਨੂੰ ਦਰਿਆ ਬਿਆਸ ਵਲੋਂ ਲਗਾਤਾਰ ਲਗਾਈ ਜਾ ਰਹੀ ਢਾਹ ਕਾਰਨ ਬੀਤੇ ਦਿਨ ਲਾਇਆ ਬੋਰਿਆਂ ਦਾ ਇਕ ਕਰੇਟ ਦਰਿਆ ਬੁਰਦ ਹੋ ਗਿਆ ਹੈ | ਦਰਿਆ ਬਿਆਸ ਦਾ ਵਹਿਣ ਬਦਲਣ ਕਾਰਨ ਆਰਜ਼ੀ ਬੰਨ੍ਹ ਦੇ ਨਾਲ 40 ਫੁੱਟ ਦੇ ਕਰੀਬ ਪਾਣੀ ਵਗ ਰਿਹਾ ਹੈ | ਇਸ ਬੰਨ੍ਹ ਨੂੰ ਬਚਾਉਣ ਲਈ ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ, ਬਾਬਾ ਜੈ ਸਿੰਘ ਮਹਿਮਦਵਾਲ ਵਾਲੇ ਤੇ ਹੋਰ ਸੰਪਰਦਾਵਾਂ ਨਾਲ ਸਬੰਧਿਤ ਸੰਗਤ ਤੇ ਇਲਾਕੇ ਦੇ ਕਿਸਾਨ ਬੰਨ੍ਹ ਨੂੰ ਸੁਰੱਖਿਅਤ ਰੱਖਣ ਲਈ ਸੰਘਰਸ਼ ਕਰ ਰਹੇ ਹਨ, ਪ੍ਰੰਤੂ ਜਿਸ ਕਦਰ ਦਰਿਆ ਵਲੋਂ ਬੰਨ੍ਹ ਨੂੰ ਢਾਹ ਲਗਾਈ ਜਾ ਰਹੀ ਹੈ, ਉਸ ਨਾਲ ਆਰਜ਼ੀ ਬੰਨ੍ਹ ਦੇ ਟੁੱਟਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ | ਪਿੰਡ ਮੰਗੂਪੁਰ ਦੇ ਵਾਸੀ ਤੇ ਖੇਤੀਬਾੜੀ ਵਿਭਾਗ ਦੇ ਸੇਵਾ ਮੁਕਤ ਅਧਿਕਾਰੀ ਰੇਸ਼ਮ ਸਿੰਘ, ਕਿਸਾਨ ਆਗੂ ਹੁਕਮ ਸਿੰਘ ਨੂਰੋਵਾਲ, ਸ਼ਿੰਗਾਰਾ ਸਿੰਘ ਨੂਰੋਵਾਲ, ਰਘਬੀਰ ਸਿੰਘ ਮਹਿਰਵਾਲਾ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉਹ ਵਾਰ-ਵਾਰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਅਪੀਲਾਂ ਕਰ ਚੁੱਕੇ ਹਨ ਕਿ ਆਰਜ਼ੀ ਬੰਨ੍ਹ ਨੂੰ ਬਚਾਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ, ਪਰ ਡਿਪਟੀ ਕਮਿਸ਼ਨਰ ਵਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ | ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਬੰਨ੍ਹ ਨਾ ਬਚਿਆ ਤਾਂ ਦਰਿਆ ਬਿਆਸ ਦਾ ਵਹਿਣ ਬਦਲ ਕੇ ਸਿੱਧਾ ਪੁਰਾਣੇ ਧੁੱਸੀ ਬੰਨ੍ਹ ਵੱਲ ਹੋ ਜਾਵੇਗਾ, ਜਿਸ ਕਾਰਨ ਇਲਾਕੇ ਦੇ 12 ਤੋਂ ਵੱਧ ਪਿੰਡਾਂ ਦੀ 4200 ਏਕੜ ਝੋਨੇ ਦੀ ਫ਼ਸਲ ਤੋਂ ਇਲਾਵਾ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਹੋਰ ਬਹੁਤ ਸਾਰੇ ਪਿੰਡ ਹੜ੍ਹ ਦੀ ਮਾਰ ਹੇਠ ਆ ਜਾਣਗੇ | ਉਨ੍ਹਾਂ ਪ੍ਰਸ਼ਾਸਨ ਨੂੰ ਮੁੜ ਅਪੀਲ ਕੀਤੀ ਕਿ ਆਰਜ਼ੀ ਬੰਨ੍ਹ ਨੂੰ ਬਚਾਉਣ ਲਈ ਕਿਸਾਨਾਂ ਦੀ ਮਦਦ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘਟਿਆ, ਪਰ ਅਜੇ ਵੀ 1 ਲੱਖ 72 ਹਜ਼ਾਰ ਕਿਊਸਿਕ ਪਾਣੀ ਦਾ ਵਹਾਅ ਜਾਰੀ <b... ਅਗਲੀ ਖ਼ਬਰ ਹੜ੍ਹ ਤੇ ਬਰਸਾਤ ਦੇ ਪਾਣੀ ਨਾਲ ਜ਼ਿਲ੍ਹੇ ਵਿਚ ਕਿਸਾਨਾਂ ਦੀ ਹਜ਼ਾਰਾਂ ਏਕੜ ਬਰਬਾਦ ਹੋਈ ਫ਼ਸਲ ਤੇ ਹੋਰ ਨੁਕਸਾਨ ਦਾ ਸਰਕਾਰ...
Ad Position 24