10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਗਿਰਦਾਵਰੀਆਂ ਜਲਦ ਕਰਵਾਉਣ ਸੰਬੰਧੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਦਿੱਤਾ ਤਹਿਸੀਲਦਾਰ ਭੁਲੱਥ ਨੰੂ ਮੰਗ ਪੱਤਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਭੁਲੱਥ, 23 ਸਤੰਬਰ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਭਾਰੀ ਬਰਸਾਤ ਤੇ ਹੜ੍ਹਾਂ ਕਰਕੇ ਖ਼ਰਾਬ ਹੋਈਆਂ ਫ਼ਸਲਾਂ ਦੀ ਜਲਦ ਗਿਰਦਾਵਰੀ ਕਰਵਾਉਣ ਸਬੰਧੀ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਕੰਗ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਤਹਿਸੀਲਦਾਰ ਭੁਲੱਥ ਦੇ ਨਾਮ ਦਾ ਨਾਇਬ ਤਹਿਸੀਲਦਾਰ ਭੁਲੱਥ ਬਲਵਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੰਗ ਪੱਤਰ ਵਿਚ ਉਨ੍ਹਾਂ ਨੇ ਭਾਰੀ ਮੀਂਹ ਕਰਕੇ ਹੋਏ ਫ਼ਸਲ ਦੇ ਨੁਕਸਾਨ ਸਬੰਧੀ ਜ਼ਮੀਨਾਂ ਦੀ ਗਿਰਦਾਵਰੀ ਕਰਾਉਣ ਦੀ ਮੰਗ ਕੀਤੀ ਅਤੇ ਜਲਦ ਮੁਆਵਜ਼ੇ ਦੇਣ ਦੀ ਵੀ ਮੰਗ ਕੀਤੀ | ਉਨ੍ਹਾਂ ਵੱਲੋਂ ਕਾਲੀ ਵੇਈਾ ਦੇ ਨਾਲ ਨਾਲ ਪੈਂਦੀਆਂ ਜ਼ਮੀਨਾਂ ਅਤੇ ਨੀਵੇਂ ਇਲਾਕੇ ਜਿਵੇਂ ਭੁਲੱਥ, ਮਾਨਾਂ ਤਲਵੰਡੀ, ਝੱਲ ਬਜਾਜ, ਕਰਨੈਲ ਗੰਜ, ਨਡਾਲੀ, ਬੱਸੀ ਪਿੰਡਾਂ ਆਦਿ ਦੀ ਗਿਰਦਾਵਰੀ ਕਰਾਉਣ ਦੀ ਵੀ ਮੰਗ ਕੀਤੀ ਗਈ | ਉਨ੍ਹਾਂ ਕਿਹਾ ਅਜੇ ਤੱਕ ਗਿਰਦਾਵਰੀਆਂ ਨਹੀਂ ਹੋਈਆ ਸਾਡੀ ਮੰਗ ਕਿ ਜਲਦ ਕੀਤੀਆਂ ਜਾਣ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਫੁਸਲਾ ਦੇ ਖ਼ਰਾਬੇ ਦਾ ਮੁਆਵਜ਼ਾ ਮਿਲ ਸਕੇ ਤੇ ਉਹ ਆਪਣੀ ਅਗਲੀ ਫ਼ਸਲ ਦੀ ਬਿਜਾਈ ਕਰ ਸਕਣ | ਇਸ ਮੌਕੇ ਬਲਾਕ ਪ੍ਰਧਾਨ ਮੁਖ਼ਤਿਆਰ ਸਿੰਘ ਸੋਨੀ, ਹਰਪਿੰਦਰ ਸਿੰਘ ਬਲਾਕ ਪ੍ਰਧਾਨ, ਬਲਵੀਰ ਸਿੰਘ ਪੰਡੋਰੀ ਸਰਕਲ ਪ੍ਰਧਾਨ, ਟੀਟਾ ਸਿੰਘ ਪੰਡੋਰੀ, ਅੰਮਿ੍ਤਪਾਲ ਸਿੰਘ ਬੱਲ, ਜਰਨੈਲ ਸਿੰਘ ਬਾਗੜੀਆ, ਬਲਜੀਤ ਸਿੰਘ ਰਾਜਪੁਰ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਖ਼ਰੀਦ ਏਜੰਸੀਆਂ ਨੇ 3194 ਮੀਟਰਿਕ ਟਨ ਝੋਨਾ ਖ਼ਰੀਦਿਆ <br/> ਅਗਲੀ ਖ਼ਬਰ ਆਹਲੀ ਦੇ ਟੁੱਟੇ ਆਰਜ਼ੀ ਬੰਨ੍ਹ ਦਾ ਪਾਣੀ ਰੋਕਣ ਲਈ ਰਿੰਗ ਬੰਨਿ੍ਹਆ <br/>
Ad Position 24