09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਸੀਜ਼ਨ ’ਚ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀ ਵੱਧ ਚੜ੍ਹ ਕੇ ਹਿੱਸਾ ਲੈਣ-ਅਕਾਸ਼ ਬਾਂਸਲ ਦਿਨ-ਦਿਹਾੜੇ ਸੁਲਤਾਨਪੁਰ ਲੋਧੀ ’ਚ ਬੇਖ਼ੌਫ਼ ਚੋਰਾਂ ਦਾ ਧਾਵਾ 2 ਘਰਾਂ ਨੂੰ ਨਿਸ਼ਾਨਾ ਬਣਾ ਕੇ ਸੋਨੇ ਅਤੇ ਲੱਖਾਂ ਰੁਪਏ ਦੀ ਨਕਦੀ ਕੀਤੀ ਚੋਰੀ

ਸੁਲਤਾਨਪੁਰ ਲੋਧੀ, 9 ਸਤੰਬਰ (ਨਰੇਸ਼ ਹੈਪੀ)-ਯੂ. ਕੇ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਸੁਲਤਾਨਪੁਰ ਲੋਧੀ, 9 ਸਤੰਬਰ (ਨਰੇਸ਼ ਹੈਪੀ)-ਯੂ.ਕੇ. ਤੋਂ ਆਏ ਪਰਿਵਾਰ ਦੇ ਘਰੋਂ ਡੇਢ ਲੱਖ ਦੀ ਨਕਦੀ, ਸੋਨੇ ਦੀਆਂ ਮੁੰਦਰੀਆਂ ਤੇ ਉਨ੍ਹਾਂ ਦੇ ਨਾਲ ਦੇ ਘਰ ਤੋਂ ਦਿਨ ਦਿਹਾੜੇ ਸਿਖਰ ਦੁਪਹਿਰ 50 ਹਜ਼ਾਰ ਰੁਪਏ ਨਕਦੀ ਲੈ ਕੇ ਚੋਰ ਫ਼ਰਾਰ ਹੋ ਗਏ | ਪੀੜਿਤ ਸੁਖਵਿੰਦਰ ਸਿੰਘ ਟੇਲਰ ਵਾਸੀ ਮਹੱਲਾ ਸੱਥ ਰੰਗਲਾ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਉਨ੍ਹਾਂ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣਿਆਂ ‘ਤੇ ਹੱਥ ਸਾਫ਼ ਕਰ ਦਿੱਤਾ ਅਤੇ ਉਨ੍ਹਾਂ ਦੇ ਨਾਲ ਦੇ ਘਰ ਵਿਚੋਂ ਵੀ 50 ਹਜ਼ਾਰ ਰੁਪਏ ਦੀ ਨਗਦੀ ਉਡਾ ਲਈ | ਪੀੜਤ ਪਰਿਵਾਰ ਮੁਤਾਬਿਕ ਉਨ੍ਹਾਂ ਦਾ ਲੜਕਾ ਯੂ ਕੇ ਤੋਂ ਆਪਣੇ ਪਰਿਵਾਰ ਨੂੰ ਮਿਲਣ ਆਇਆ ਹੋਇਆ ਸੀ ਅਤੇ ਅੱਜ ਦੁਪਹਿਰ ਕਰੀਬ 12:30 ਵਜੇ ਉਹ ਆਪਣੀ ਭੈਣ ਨੂੰ ਮਿਲਣ ਗਏ ਸਨ | ਇਸੇ ਦੌਰਾਨ ਉਨ੍ਹਾਂ ਦੀ ਚਾਚੀ ਬੱਚੀ ਨੂੰ ਸਕੂਲੋਂ ਲੈਣ ਗਈ ਹੋਈ ਸੀ | ਜਦੋਂ ਪਰਿਵਾਰ ਦੁਪਹਿਰ ਢਾਈ ਵਜੇ ਵਾਪਸ ਪਰਤਿਆ ਤਾਂ ਬਾਹਰਲਾ ਦਰਵਾਜ਼ਾ ਅੰਦਰੋਂ ਕੁੰਡੀ ਲੱਗਾ ਹੋਇਆ ਮਿਲਿਆ | ਆਂਢ-ਗੁਆਂਢ ਦੀ ਮਦਦ ਨਾਲ ਜਦੋਂ ਦਰਵਾਜ਼ਾ ਖੁਲ੍ਹਵਾਇਆ ਗਿਆ ਤਾਂ ਅੰਦਰ ਦਾ ਮੰਜਰ ਵੇਖ ਕੇ ਸਭ ਦੇ ਹੋਸ਼ ਉੱਡ ਗਏ | ਚੋਰਾਂ ਨੇ ਕਮਰਿਆਂ ਦੀਆਂ ਅਲਮਾਰੀਆਂ ਅਤੇ ਬੈੱਡਾਂ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ | ਉਨ੍ਹਾਂ ਦੱਸਿਆ ਕਿ ਚੋਰ ਸਾਡੇ ਘਰ ਵਿਚੋਂ ਬੈਂਕ ਵਿਚੋਂ ਕਢਵਾਏ 1,50,000 ਰੁਪਏ, ਡੇਢ ਤੋਲੇ ਦੀਆਂ 3 ਸੋਨੇ ਦੀਆਂ ਮੁੰਦਰੀਆਂ ਅਤੇ ਉਸ ਦੀ ਚਾਚੀ ਦੇ ਘਰੋਂ ਜਲੰਧਰ ਜਾਣ ਲਈ ਰੱਖੇ 50,000 ਰੁਪਏ (ਕੁੱਲ ਕਰੀਬ 2 ਲੱਖ ਰੁਪਏ ਨਕਦ) ਲੈ ਕੇ ਫ਼ਰਾਰ ਹੋ ਗਏ | ਹਾਲਾਂਕਿ, ਐਨ.ਆਰ.ਆਈ. ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਕਾਫ਼ੀ ਸੋਨਾ ਬਚ ਗਿਆ, ਪਰ ਦਿਨ ਦਿਹਾੜੇ ਹੋਈ ਇਸ ਵਾਰਦਾਤ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਸੰਘਣੀ ਆਬਾਦੀ ਵਿਚ ਦਿਨ-ਦਿਹਾੜੇ ਹੋਈ ਇਸ ਚੋਰੀ ਨੇ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ | ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਦੀ ਪੈੜ ਨੱਪ ਕੇ ਉਨ੍ਹਾਂ ਦਾ ਚੋਰੀ ਹੋਇਆ ਸਾਮਾਨ ਜਲਦ ਤੋਂ ਜਲਦ ਬਰਾਮਦ ਕਰਵਾਇਆ ਜਾਵੇ | ਚੋਰੀ ਦੀ ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਏ ਐਸ ਆਈ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨੇੜੇ ਲੱਗੇ ਹੋਏ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਚੋਰਾਂ ਨੂੰ ਫੜ ਕੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਫ਼ੈਸਲਾਕੁਨ ਲੜਾਈ ਲੜ ਰਹੀ ਹੈ-ਸੱਜਣ ਸਿੰਘ ਚੀਮਾ ਅਗਲੀ ਖ਼ਬਰ ਲੁਧਿਆਣਾ ਵਿਖੇ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਘਟਨਾ ਨਿੰਦਣਯੋਗ-ਸੋਮ ਪ੍ਰਕਾਸ਼
Ad Position 24