08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

Ad Position 21
No active advertisement
ਅਜੀਤ ਡੈਸਕ 25-09-2025
ਸੁਲਤਾਨਪੁਰ ਲੋਧੀ, 24 ਸਤੰਬਰ (ਨਰੇਸ਼ ਹੈਪੀ)-ਦਰਿਆ ਬਿਆਸ ਵੱਲੋਂ ਪਾਣੀ ਦਾ ਵਹਾਅ ਦੇ ਬਦਲਣ ਕਾਰਨ ਮੰਡ ਖੇਤਰ ਦੇ ਪਿੰਡ ਖਿਜ਼ਰਪੁਰ, ਮੰਡ ਮਿਆਣੀ ਤੇ ਹੋਰ ਪਿੰਡਾਂ ਵਿਚ ਖੇਤਾਂ ਵਿਚ ਦਾਖਲ ਪਾਣੀ ਦਾ ਫਲੋ ਹਾਲੇ ਵੀ ਘੱਟ ਨਹੀਂ ਹੋਣ ਕਾਰਨ ਕਿਸਾਨਾਂ ਵੱਲੋਂ ਬਦਲੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਨਵਾਂ ਆਰਜ਼ੀ ਬੰਨ ਨੂੰ ਬਣਾਉਣ ਲਈ ਕੀਤੀ ਜਾ ਰਹੀ ਕੋਸ਼ਿਸ਼ ਅੱਜ ਵੀ ਸਫਲ ਨਹੀਂ ਹੋ ਸਕੀ | ਕਿਸਾਨ ਆਗੂ ਅਮਰ ਸਿੰਘ ਮੰਡ ਨੇ ਦੱਸਿਆ ਕਿ ਦਰਿਆ ਬਿਆਸ ਦਾ ਪੱਧਰ ਆਪਣੇ ਪਹਿਲੇ ਵਾਲੇ ਸਥਾਨ ਤੇ ਪਹੁੰਚਣ ਦੇ ਬਾਵਜੂਦ ਵੀ ਸਾਡੇ ਖੇਤਾਂ ਵਿਚੋਂ ਪਾਣੀ ਨਹੀਂ ਨਿਕਲ ਰਿਹਾ ਸੀ ਜਿਸ ਲਈ ਅਸੀਂ ਨਵੀਂ ਫ਼ਸਲ ਬੀਜਣ ਤੋਂ ਅਸਮਰਥ ਸਨ | ਉਨ੍ਹਾਂ ਕਿਹਾ ਕਿ ਇਸ ਕਾਰਨ ਅੱਜ ਪਿੰਡ ਵਾਸੀਆਂ ਵੱਲੋਂ ਪੋਕ ਮਸ਼ੀਨ ਮੰਗਵਾਈ ਗਈ ਤਾਂ ਕਿ ਪਾਣੀ ਦੇ ਨਵੇਂ ਬਦਲੇ ਰੁੱਖ ਨੂੰ ਆਰਜ਼ੀ ਬੰਨ ਲਾ ਕੇ ਰੋਕ ਕੇ ਖੇਤਾਂ ਵਿਚੋਂ ਜਮਾਂ ਪਾਣੀ ਨੂੰ ਬਾਹਰ ਕੱਢਿਆ ਜਾਵੇ | ਫਿਰ ਖੇਤਾਂ ਵਿਚ ਇਕੱਠੀ ਹੋਈ ਰੇਤਾ ਤੇ ਮਿੱਟੀ ਨੂੰ ਹਟਾ ਕੇ ਦੁਬਾਰਾ ਖੇਤਾਂ ਨੂੰ ਵਾਹ ਕੇ ਉਸ ਨੂੰ ਕਣਕ ਦੀ ਫ਼ਸਲ ਲਈ ਤਿਆਰ ਕੀਤਾ ਜਾਵੇ | ਇਸ ਸਬੰਧੀ ਜਦੋਂ ਪੋਕ ਮਸ਼ੀਨ ਨੂੰ ਪਾਣੀ ਵਿਚ ਉਤਾਰਿਆ ਗਿਆ ਤਾਂ ਪਾਣੀ ਜ਼ਿਆਦਾ ਡੂੰਘਾ ਤੇ ਉਸ ਵਿਚ ਇਕੱਠੀ ਹੋਈ ਦਲਦਲ ਤੇ ਰੇਤਾ ਕਾਰਨ ਪੋਕ ਮਸ਼ੀਨ ਪਾਣੀ ਵਿਚ ਡੁੱਬ ਗਈ ਜਿਸ ਨੂੰ ਹੁਣ ਬਾਹਰ ਕੱਢਣ ਲਈ ਬਹੁਤ ਮਸ਼ੱਕਤ ਕਰਨੀ ਪੈ ਰਹੀ ਹੈ | ਕਿਸਾਨ ਆਗੂ ਮੰਡ ਨੇ ਦੱਸਿਆ ਕਿ ਬੀਤੇ ਦਿਨੀ ਸੰਗਤਾਂ ਨੂੰ ਕੀਤੀ ਗਈ ਅਪੀਲ ਤੇ ਅੱਜ ਵੱਡੀ ਗਿਣਤੀ ਵਿਚ ਸੰਗਤਾਂ ਨੇ ਆ ਕੇ ਸਾਥ ਦਿੱਤਾ ਤਾਂ ਕਿ ਉਨ੍ਹਾਂ ਖੇਤਾਂ ਵਿਚੋਂ ਵੀ ਪਾਣੀ ਨੂੰ ਬਾਹਰ ਮੋੜਿਆ ਜਾਵੇ | ਉਨ੍ਹਾਂ ਦੱਸਿਆ ਕਿ ਪਾਣੀ ਦਾ ਪੱਧਰ ਪਹਿਲੇ ਵਾਲੀ ਜਗ੍ਹਾ ਤੇ ਪਹੁੰਚਣ ਦੇ ਬਾਵਜੂਦ ਪਤਾ ਨਹੀਂ ਸਾਡੇ ਖੇਤਾਂ ਵਿਚੋਂ ਪਾਣੀ ਕਿਉਂ ਨਹੀਂ ਬਾਹਰ ਨਿਕਲ ਰਿਹਾ ਹੈ | ਉਨ੍ਹਾਂ ਕਿਹਾ ਕਿ ਦਰਿਆ ਵੱਲੋਂ ਬਦਲੇ ਮੂੰਹ ਕਾਰਨ ਮਾਲਕੀ ਜ਼ਮੀਨਾਂ ਵਿਚ ਪਾਣੀ ਤੇਜ਼ੀ ਨਾਲ ਵਹਿ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸੀਂ ਸਾਰੇ ਕਿਸਾਨਾਂ ਤੇ ਮੰਡ ਵਾਸੀ ਸਮੂਹ ਮੀਡੀਆ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੁਸ਼ਕਿਲ ਦੀ ਘੜੀ ਨੂੰ ਆਪਣੇ ਚੈਨਲ ਤੇ ਅਖ਼ਬਾਰਾਂ ਰਾਹੀ ਪ੍ਰਕਾਸ਼ਿਤ ਕਰਕੇ ਸਾਡੇ ਦੁੱਖ ਦਰਦ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਹੈ | ਕਿਸਾਨ ਆਗੂ ਨੇ ਕਿਹਾ ਕਿ ਹੁਣ ਕਿਸਾਨ ਹੀ ਆਪ ਮੁਹਾਰੇ ਹੋ ਕੇ ਇਸ ਦੇ ਆਲੇ ਦੁਆਲੇ ਮਿੱਟੀ ਦੇ ਬੋਰਿਆਂ ਨਾਲ ਵੱਟ ਬਣਾ ਰਹੇ ਹਨ ਤਾਂ ਕਿ ਪਾਣੀ ਦਾ ਪੱਧਰ ਘੱਟ ਸਕੇ ਤੇ ਫਿਰ ਪੋਕ ਮਸ਼ੀਨ ਨੂੰ ਬਾਹਰ ਕੱਢਿਆ ਜਾ ਸਕੇ | ਕਿਸਾਨ ਅਮਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਾਡੀ ਸੋਧ ਲੈਣ ਲਈ ਨਹੀਂ ਪੂਜਾ ਤੇ ਨਾ ਹੀ ਕੋਈ ਮਦਦ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪੀਐਨਬੀ ਮੈਟਲਾਈਫ ਨੇ ਕਪੂਰਥਲਾ 'ਚ ਨਵੀਂ ਸ਼ਾਖਾ ਖੋਲ੍ਹ ਕੇ ਆਪਣੀ ਮੌਜੂਦਗੀ ਮਜ਼ਬੂਤ ਕੀਤੀ <br/> ਅਗਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ 'ਚ ਕਰਵਾਇਆ ਪੇਂਟਿੰਗ ਤੇ ਕਢਾਈ ਦਾ ਮੁਕਾਬਲਾ <br/>
Ad Position 24