05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਨੂਰਪੁਰ ਦੋਨਾ ਸਥਿਤ ਗੱਦਿਆਂ ਦੀ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ, ਇਮਾਰਤ ਸਮੇਤ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਹੋਇਆ ਸੁਆਹ <br/>

Ad Position 21
No active advertisement
ਅਜੀਤ ਡੈਸਕ 26-09-2025
ਕਪੂਰਥਲਾ, 25 ਸਤੰਬਰ (ਅਮਰਜੀਤ ਸਿੰਘ ਸਡਾਨਾ, ਅਮਨਜੋਤ ਸਿੰਘ ਵਾਲੀਆ)-ਅੱਜ ਸਵੇਰ ਦੇ ਸਮੇਂ ਕਪੂਰਥਲਾ ਜਲੰਧਰ ਸੜਕ 'ਤੇ ਸ਼ਹਿਰ ਦੀ ਸੰਘਣੀ ਆਬਾਦੀ ਦੇ ਨਾਲ ਸਥਿਤ ਪਿੰਡ ਨੂਰਪੁਰ ਦੋਨਾ ਵਿਖੇ ਗੱਦੇ ਬਣਾਉਣ ਵਾਲੀ ਇਕ ਫ਼ੈਕਟਰੀ ਵਿਚ ਭਿਆਨਕ ਅੱਗ ਲੱਗ ਗਈ | ਜਾਣਕਾਰੀ ਮੁਤਾਬਕ ਇਮਾਰਤ ਸਮੇਤ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ | ਜਿਸ ਉਪਰੰਤ ਅਸਮਾਨ ਵਿਚ ਕਾਲੇ ਧੰੂਏਾ ਦੇ ਬੱਦਲ ਛਾ ਗਏ, ਜੋ ਕਿ ਕਈ ਕਿੱਲੋਮੀਟਰ ਤੱਕ ਦਿਖਾਈ ਦੇ ਰਹੇ ਸਨ | ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਤੇ ਅੱਗ 'ਤੇ ਕਾਬੂ ਪਾਉਣ ਦਾ ਯਤਨ ਆਰੰਭ ਕੀਤਾ, ਪਰ ਅੱਗ ਦਾ ਭਿਆਨਕ ਰੂਪ ਦੇਖਦੇ ਹੋਏ ਕਪੂਰਥਲਾ ਜਲੰਧਰ, ਨਕੋਦਰ ਤੇ ਰੇਲ ਕੋਚ ਫ਼ੈਕਟਰੀ ਆਦਿ ਤੋਂ ਫਾਇਰ ਬਿ੍ਗੇਡ ਦੀਆਂ 8 ਗੱਡੀਆਂ ਮੰਗਵਾਈਆਂ ਗਈਆਂ, ਜਿਨ੍ਹਾਂ ਨੇ ਲਗਾਤਾਰ ਪਾਣੀ ਭਰ ਕੇ ਅੱਗ 'ਤੇ ਕਾਬੂ ਪਾਉਣ ਦਾ ਯਤਨ ਹੋਰ ਤੇਜ਼ ਕਰ ਦਿੱਤਾ | ਫ਼ੈਕਟਰੀ ਵਿਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ | ਘਟਨਾ ਸਥਾਨ 'ਤੇ ਮੌਜੂਦ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਪੁੱਤਰ ਅਸ਼ਵਨੀ ਇਸੇ ਫ਼ੈਕਟਰੀ ਵਿਚ ਕੰਮ ਕਰਦੇ ਹਨ ਅਤੇ ਉਸ ਦਾ ਲੜਕਾ ਹਾਜ਼ਰੀ ਲਗਾ ਕੇ ਫ਼ੈਕਟਰੀ ਦੀ ਉੱਪਰਲੀ ਮੰਜ਼ਿਲ 'ਤੇ ਚਲਾ ਗਿਆ ਸੀ, ਪਰ ਬਾਕੀ ਕੁੱਝ ਕਰਮਚਾਰੀਆਂ ਦੇ ਨਾਲ ਉਹ ਸਾਨੂੰ ਬਾਹਰ ਅੱਗ ਲੱਗਣ ਤੋਂ ਬਾਅਦ ਨਜ਼ਰ ਨਹੀਂ ਆਇਆ ਤੇ ਉਨ੍ਹਾਂ ਨੂੰ ਸ਼ੱਕ ਹੈ
ਕਿ ਉਨ੍ਹਾਂ ਦਾ ਲੜਕਾ ਅੱਗ ਦੀ ਲਪੇਟ ਵਿਚ ਹੀ ਆ ਗਿਆ ਹੈ | ਇਸ ਮੌਕੇ ਐੱਸ.ਡੀ.ਐਮ. ਡਾ. ਇਰਵਿਨ ਕੌਰ, ਡੀ.ਐੱਸ.ਪੀ. ਸਬ ਡਵੀਜ਼ਨ ਦੀਪ ਕਰਨ ਸਿੰਘ, ਥਾਣਾ ਸਦਰ ਮੁਖੀ ਇੰਸਪੈਕਟਰ ਪ੍ਰਭਜੋਤ ਕੌਰ, ਉਦਯੋਗਿਕ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਤਹਿਸੀਲਦਾਰ ਕਰਮਜੋਤ ਸਿੰਘ, ਪਟਵਾਰੀ ਭਾਲਾ ਰਾਮ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਤੇ ਘਟਨਾ ਦੀ ਜਾਣਕਾਰੀ ਇਕੱਤਰ ਕੀਤੀ | ਸਵੇਰੇ ਕਰੀਬ ਸਾਢੇ 8 ਵਜੇ ਨੂਰਪੁਰ ਦੋਨਾ ਸਥਿਤ ਇਸ ਗੱਦਿਆਂ ਦੀ ਫ਼ੈਕਟਰੀ ਵਿਚ ਲੱਗੀ ਅੱਗ ਨੂੰ ਬੁਝਾਉਣ ਵਿਚ ਫਾਇਰ ਬਿ੍ਗੇਡ ਦੇ 30 ਦੇ ਕਰੀਬ ਕਰਮਚਾਰੀ ਦੇਰ ਸ਼ਾਮ ਤੱਕ ਜੁਟੇ ਹੋਏ ਸਨ ਤੇ ਅੱਗ ਨੇ ਫ਼ੈਕਟਰੀ ਨੂੰ ਪੂਰੀ ਤਰ੍ਹਾਂ ਰਾਖ ਵਿਚ ਬਦਲ ਦਿੱਤਾ | ਸਵੇਰ ਦੇ ਸਮੇਂ ਫ਼ੈਕਟਰੀ ਵਿਚ ਕੰਮ ਕਰਦੇ ਕਰਮਚਾਰੀਆਂ ਤੇ ਫ਼ੈਕਟਰੀ ਮਾਲਕਾਂ ਵਲੋਂ ਕੁੱਝ ਕੁ ਸਮਾਨ ਹੀ ਬਾਹਰ ਕੱਢਿਆ ਜਾ ਸਕਿਆ, ਜਦਕਿ ਤਿਉਹਾਰਾਂ ਦੇ ਦਿਨਾਂ ਨੂੰ ਦੇਖਦੇ ਹੋਏ ਫ਼ੈਕਟਰੀ ਅੰਦਰ ਪਿਆ ਕੱਚਾ ਅਤੇ ਤਿਆਰ ਕੀਤਾ ਸਮਾਨ ਅੱਗ ਦੀ ਭੇਟ ਚੜ੍ਹ ਗਿਆ | ਅੱਗ ਇੰਨੀ ਭਿਆਨਕ ਸੀ ਕਿ ਨੇੜੇ ਪਿੰਡ ਦੇ ਲੋਕ ਵੀ ਸਹਿਮ ਵਿਚ ਰਹੇ ਤੇ ਅੱਗ ਦੌਰਾਨ ਅੰਦਰ ਪਏ ਸਿਲੰਡਰਾਂ ਦੇ ਫਟਣ ਦੀ ਆਵਾਜ਼ ਵੀ ਦੂਰ ਤੱਕ ਆਉਂਦੀ ਰਹੀ | ਫ਼ੈਕਟਰੀ ਦੇ ਨਾਲ ਲੱਗਦੇ ਮਜ਼ਦੂਰਾਂ ਦੇ ਕਵਾਟਰਾਂ ਅੰਦਰਲਾ ਸਮਾਨ ਵੀ ਉਨ੍ਹਾਂ ਵਲੋਂ ਬਾਹਰ ਕੱਢ ਕੇ ਰੱਖਿਆ ਗਿਆ ਤੇ ਕਵਾਟਰ ਖਾਲੀ ਕੀਤੇ ਗਏ | ਇਸ ਘਟਨਾ ਦੌਰਾਨ ਲਾਪਤਾ ਹੋਏ ਫ਼ੈਕਟਰੀ ਵਿਚ ਕੰਮ ਕਰਦੇ ਨੌਜਵਾਨ ਅਸ਼ਵਨੀ ਦੇ ਪਰਿਵਾਰਕ ਮੈਂਬਰ ਆਪਣੇ ਲੜਕੇ ਦੀ ਭਾਲ ਵਿਚ ਵਿਰਲਾਪ ਕਰ ਰਹੇ ਸਨ, ਪਰ ਉਸ ਦਾ ਕੁੱਝ ਪਤਾ ਨਹੀਂ ਲੱਗ ਸਕਿਆ | ਇਸ ਸਬੰਧੀ ਡੀ.ਐੱਸ.ਪੀ. ਸਬ ਡਵੀਜ਼ਨ ਦੀਪ ਕਰਨ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਲਾਪਤਾ ਹੋਣ ਨੂੰ ਲੈ ਕੇ ਉਨ੍ਹਾਂ ਪਾਸ ਸੂਚਨਾ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਉਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਤੇ ਫਾਇਰ ਬਿ੍ਗੇਡ ਦੀਆਂ ਟੀਮਾਂ ਅੱਗ ਬੁਝਾਉਣ ਦੇ ਕੰਮ ਵਿਚ ਲੱਗੀਆਂ ਹੋਈਆਂ ਹਨ | ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਫ਼ੈਕਟਰੀ ਦੇ ਕੁੱਝ ਹਿੱਸੇ ਵਿਚ ਅਜੇ ਵੀ ਅੱਗ ਲੱਗੀ ਹੋਈ ਸੀ ਤੇ ਫਾਇਰ ਬਿ੍ਗੇਡ ਦੇ ਕਰਮਚਾਰੀ ਉਸ ਨੂੰ ਕਾਬੂ ਕਰਨ ਦਾ ਯਤਨ ਕਰ ਰਹੇ ਸਨ | ਫਾਇਰ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਗੱਡੀਆਂ ਦੀ ਮਦਦ ਨਾਲ 100 ਟੈਂਕਰ ਤੋਂ ਵੱਧ ਪਾਣੀ ਅੱਗ ਬੁਝਾਉਣ ਵਿਚ ਲੱਗ ਚੁੱਕਾ ਹੈ |

Ad Position 22
No active advertisement
ਪਿਛਲੀ ਖ਼ਬਰ ਦੁਸਹਿਰਾ ਕਮੇਟੀ ਹਦੀਆਬਾਦ ਵਲੋਂ ਸ਼ਾਂਤੀ ਤਾਲ ਵਿਖੇ ਕੀਤਾ ਰਾਮ ਜਨਮ-ਸੀਤਾ ਜਨਮ ਨਾਈਟ ਦਾ ਮੰਚਨ <br/> ਅਗਲੀ ਖ਼ਬਰ ਮੋਟਰਸਾਈਕਲ ਅਤੇ ਰੇਹੜੀ ਦੀ ਟੱਕਰ ਵਿਚ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ <br/>
Ad Position 24