ਹਾਈ ਕੋਰਟ ਨੇ ਕਪੂਰਥਲਾ ਦੇ ਐੱਸ. ਐੱਸ. ਪੀ 'ਤੇ ਕੱਸਿਆ ਸ਼ਿਕੰਜਾ 50 ਹਜ਼ਾਰ ਰੁਪਏ ਦਾ ਲਗਾਇਆ ਜੁਰਮਾਨਾ <br/>
ਅਜੀਤ ਡੈਸਕ
26-09-2025
ਕੀ ਹੈ ਮਾਮਲਾ?
ਕਪੂਰਥਲਾ ਪੁਲਿਸ ਸਟੇਸ਼ਨ 'ਚ 31 ਅਗਸਤ, 2017 ਨੂੰ ਰਾਜੇਸ਼ ਮਹਾਜਨ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ | ਉਸ ਦੀ ਅਗਾਊਾ ਜ਼ਮਾਨਤ ਤਿੰਨ ਵਾਰ ਰੱਦ ਹੋ ਚੁੱਕੀ ਸੀ | 2019 'ਚ ਕਪੂਰਥਲਾ ਦੀ ਹੇਠਲੀ ਅਦਾਲਤ ਨੇ ਦੋਸ਼ੀ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ | ਇਸ ਦੇ ਬਾਵਜੂਦ, ਪੁਲਿਸ ਨੇ ਪਿਛਲੇ 6 ਸਾਲਾਂ 'ਚ ਉਸ ਨੂੰ ਗਿ੍ਫ਼ਤਾਰ ਕਰਨ ਲਈ ਕੋਈ ਮਹੱਤਵਪੂਰਨ ਕੋਸ਼ਿਸ਼ ਨਹੀਂ ਕੀਤੀ | ਹਾਲ ਹੀ 'ਚ ਜਦੋਂ ਦੋਸ਼ੀ ਨੇ ਦੁਬਾਰਾ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਅਦਾਲਤ ਨੇ ਕਪੂਰਥਲਾ ਦੇ ਐੱਸ.ਐੱਸ.ਪੀ ਤੋਂ ਜਵਾਬ ਮੰਗਿਆ | ਜਵਾਬ 'ਚ ਐੱਸ.ਐੱਸ.ਪੀ ਨੇ ਮੰਨਿਆ ਕਿ ਜਾਂਚ ਅਧਿਕਾਰੀਆਂ ਵਲੋਂ ਗਲਤੀਆਂ ਕੀਤੀਆਂ ਗਈਆਂ ਸਨ | ਇਸ ਤੋਂ ਬਾਅਦ, ਅਦਾਲਤ ਨੇ ਦੋਸ਼ੀ ਨੂੰ ਆਤਮ ਸਮਰਪਣ ਕਰਨ ਅਤੇ ਜ਼ਮਾਨਤ ਲੈਣ ਦਾ ਹੁਕਮ ਦਿੱਤਾ | ਇਸ ਤੋਂ ਇਲਾਵਾ ਐੱਸ.ਐੱਸ.ਪੀ ਨੂੰ 6 ਸਾਲਾਂ ਤੱਕ ਕਾਰਵਾਈ ਕਰਨ ਵਿਚ ਅਸਫਲ ਰਹਿਣ ਲਈ ਲਾਪਰਵਾਹੀ ਪਾਈ ਗਈ ਅਤੇ ਉਸ ਨੂੰ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਅਤੇ ਜਾਂਚ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ |