ਡਡਵਿੰਡੀ, 26 ਸਤੰਬਰ (ਦਿਲਬਾਗ ਸਿੰਘ ਝੰਡ)-ਪ੍ਰਵਾਸੀ ਭਾਰਤੀ ਅਤੇ ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਚੀਮਾ ਨੇ ਕਿਹਾ ਹੈ ਕਿ ਖ਼ਪਤਕਾਰਾਂ ਨੂੰ ਸੂਚਿਤ ਕੀਤੇ ਬਿਨਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਵੱਲੋਂ ਘਰਾਂ ਵਾਲੀ ਬਿਜਲੀ ਦੇ ਮੀਟਰ ਉਤਾਰਨ ਦੀ ਕੋਸ਼ਿਸ਼ ਕਰਨਾ ਮੰਦਭਾਗਾ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮੀਟਰ ਧਾਰਕ ਜੋ ਕਿ ਪਰਿਵਾਰ ਸਮੇਤ ਵਿਦੇਸ਼ਾਂ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਘਰਾਂ ਵਿਚ ਦੇਖਭਾਲ ਲਈ ਇੱਕ ਜਾਂ ਦੋ ਪਰਿਵਾਰਿਕ ਮੈਂਬਰ ਰਹਿੰਦੇ ਹਨ ਅਤੇ ਕੰਮਾਂ ਕਾਰਾਂ ਵਿਚ ਰੁੱਝੇ ਹੋਣ ਅਤੇ ਹੋਰ ਰੁਝੇਵਿਆਂ ਕਾਰਨ ਕਈ ਵਾਰ ਬਿਜਲੀ ਦੇ ਬਿੱਲ ਭਰਨ ਸਬੰਧੀ ਯਾਦ ਨਹੀਂ ਰਹਿੰਦਾ ਅਤੇ ਬਿੱਲ ਤਾਰਨ ਤੋਂ ਦੇਰੀ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਥਿਤੀ ਵਿਚ ਵਿਭਾਗ ਨੂੰ ਸਬੰਧਿਤ ਮੀਟਰ ਧਾਰਕ ਨੂੰ ਲਿਖਤੀ ਜਾਂ ਟੈਲੀਫ਼ੋਨ ਸੰਦੇਸ਼ ਰਾਹੀਂ ਸੂਚਿਤ ਕਰਨਾ ਬਣਦਾ ਹੈ ਨਾ ਕਿ ਬਿਨਾਂ ਸੂਚਿਤ ਕੀਤੇ ਹੀ ਉਸਦੇ ਘਰ ਦਾ ਮੀਟਰ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ | ਉਨ੍ਹਾਂ ਅਪੀਲ ਕੀਤੀ ਕਿ ਮੀਟਰ ਤਾਰਨ ਭਰਨ ਵਿਚ ਦੇਰੀ ਹੋਣ ਦੀ ਸੂਰਤ ਵਿਚ ਵਿਭਾਗ ਵੱਲੋਂ ਸੰਬੰਧਿਤ ਮੀਟਰ ਧਾਰਕ ਨੂੰ ਨਿੱਜੀ ਤੌਰ 'ਤੇ ਜਾਂ ਦੂਜੇ ਤਰੀਕਿਆਂ ਨਾਲ ਸੂਚਿਤ ਜ਼ਰੂਰ ਕੀਤਾ ਜਾਵੇ |