14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਦੂਜੇ ਜ਼ਿਲਿ੍ਹਆਂ ਤੋਂ ਸੁਲਤਾਨਪੁਰ ਲੋਧੀ ਮੰਡੀ 'ਚ ਆ ਰਹੇ ਵੱਧ ਨਮੀ ਵਾਲੇ ਝੋਨੇ ਤੇ ਰੋਕ ਲਗਾਏ ਪ੍ਰਸ਼ਾਸਨ-ਸਰਪੰਚ ਮੇਜਰ ਸਿੰਘ <br/>

Ad Position 21
No active advertisement
ਸੁਲਤਾਨਪੁਰ ਲੋਧੀ ਦੀ ਮੁੱਖ ਦਾਣਾ ਮੰਡੀ ਵਿਖੇ ਵੱਧ ਨਮੀ ਵਾਲਾ ਝੋਨਾ ਖਿਲਾਰ ਕੇ ਸੁਕਾਉਂਦੇ ਹੋਏ | ਤਸਵੀਰ: ਲਾਡੀ ਸਟੂਡੀਓ <br/> 27-09-2025
ਸੁਲਤਾਨਪੁਰ ਲੋਧੀ, 26 ਸਤੰਬਰ (ਨਰੇਸ਼ ਹੈਪੀ)-ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਜੰਗੀ ਪੱਧਰ ਤੇ ਜਾਰੀ ਹੈ ਪਰ ਇਸ ਦੌਰਾਨ ਹੀ ਦੂਜੇ ਜ਼ਿਲੇ੍ਹ ਤਰਨਤਾਰਨ ਤੇ ਹੋਰ ਬਾਹਰਲੇ ਸ਼ਹਿਰਾਂ ਤੋਂ ਆ ਰਹੀਆਂ ਵੱਧ ਨਮੀ ਵਾਲੇ ਝੋਨੇ ਦੀਆਂ ਟਰਾਲੀਆਂ ਕਾਰਨ ਦਾਨਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਝੋਨੇ ਦੀ ਖ਼ਰੀਦ ਪ੍ਰਭਾਵਿਤ ਹੋਵੇਗੀ, ਇਹ ਜਾਣਕਾਰੀ ਦਿੰਦੇ ਹੋਏ ਆਪ ਦੇ ਸੀਨੀਅਰ ਆਗੂ ਮੇਜਰ ਸਿੰਘ ਜੈਨਪੁਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੂਜੇ ਜ਼ਿਲੇ੍ਹ ਤੋਂ ਸੁਲਤਾਨਪੁਰ ਲੋਧੀ ਮੰਡੀ ਵਿਚ ਆ ਰਹੇ ਵੱਧ ਨਮੀ ਵਾਲੇ ਝੋਨੇ ਨੂੰ ਰੋਕਿਆ ਜਾਵੇ ਤਾਂ ਜੋ ਸਥਾਨਕ ਦਾਨਾ ਮੰਡੀ ਵਿਖੇ ਇਲਾਕੇ ਦੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ | ਮੇਜਰ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦਾਨਾ ਮੰਡੀ ਵਿਖੇ ਜੇਕਰ ਬਾਹਰੋਂ ਵੱਧ ਨਮੀ ਵਾਲਾ ਝੋਨਾ ਇੱਥੇ ਆ ਕੇ ਕੱਟ ਲਗਾ ਕੇ ਵਿਕਦਾ ਰਿਹਾ ਤਾਂ ਇਸ ਪਿਰਤ ਨਾਲ ਇੱਥੋਂ ਦੇ ਲੋਕਲ ਕਿਸਾਨਾਂ ਦੀ ਵੀ ਲੁੱਟ ਹੋਵੇਗੀ ਜੋ ਕਿ ਬਰਦਾਸ਼ਤ ਨਹੀਂ ਹੋਵੇਗੀ | ਆਪ ਆਗੂ ਨੇ ਚਿਤਾਵਨੀ ਦਿੱਤੀ ਕਿ ਅਗਰ ਇਸ ਵਾਰ ਕਿਸੇ ਆੜ੍ਹਤੀ ਦੇ ਫੜ੍ਹ ਵਿਚ ਬਾਹਰੋਂ ਆਇਆ ਝੋਨਾ ਫੜਿ੍ਹਆ ਗਿਆ ਤਾਂ ਉਸ ਖ਼ਿਲਾਫ਼ ਸ਼ਿਕਾਇਤ ਕਰਕੇ ਕਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਫੂਡ ਸੇਫ਼ਟੀ ਟੀਮ ਨੇ ਵੱਖ-ਵੱਖ ਦੁਕਾਨਾਂ ਦੀ ਕੀਤੀ ਜਾਂਚ ਅਤੇ ਸੈਂਪਲ ਭਰੇ <br/> ਅਗਲੀ ਖ਼ਬਰ ਖ਼ਪਤਕਾਰਾਂ ਨੂੰ ਸੂਚਿਤ ਕੀਤੇ ਬਿਨ੍ਹਾਂ ਵਿਭਾਗ ਵਲੋਂ ਬਿਜਲੀ ਦੇ ਮੀਟਰ ਉਤਾਰਨੇ ਮੰਦਭਾਗੇ-ਚੀਮਾ
Ad Position 24