ਭੁਲੱਥ, 27 ਸਤੰਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਸਾਈ ਲਾਡੀ ਸ਼ਾਹ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਉਨ੍ਹਾਂ ਦੇ ਸੇਵਕਾਂ ਵਲੋਂ ਮੇਨ ਬਾਜ਼ਾਰ ਵਿਚ ਕੜੀ ਚਾਵਲ ਅਤੇ ਟਿੱਕੀ ਦਾ ਲੰਗਰ ਲਗਾਇਆ ਗਿਆ | ਇਸ ਮੌਕੇ 'ਤੇ ਉਨ੍ਹਾਂ ਵੱਲੋਂ ਸਾਈਾ ਲਾਡੀ ਸ਼ਾਹ ਜੀ ਦਾ ਜਨਮ ਦਿਨ ਦੀ ਖ਼ੁਸ਼ੀ ਵਿਚ ਕੇਕ ਕੱਟਦਿਆਂ ਸਾਰਿਆਂ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਗਈ | ਇਸ ਮੌਕੇ ਤੇ ਮਾਸਟਰ ਕਮਲਜੀਤ ਮੰਨਣ, ਸੁਖਵੰਤ ਸਿੰਘ ਤੱਖਰ, ਰਮਨ ਬੱਬਰ, ਚਰਨਜੀਤ ਬੱਬਰ, ਗੁਰਦੀਪ ਬੱਬਰ, ਦੀਪਕ ਭੋਲਾ, ਵਿਨੋਦ ਕੁਮਾਰ ਲੱਡੂ, ਲਵ ਧਵਨ, ਅਜੇ ਬਾਲੀ, ਹੈਪੀ ਸ਼ਰਮਾ, ਮੰਗਤ ਰਾਮ ਸ਼ਰਮਾ, ਲੱਭੂ ਭਾਟੀਆ, ਚਾਵਲਾ ਕਮਰਾਏ ਅਤੇ ਹੋਰ ਹਾਜ਼ਰ ਸਨ |