ਖਲਵਾੜਾ, 27 ਸਤੰਬਰ (ਮਨਦੀਪ ਸਿੰਘ ਸੰਧੂ)-69ਵੀਆਂ ਜ਼ਿਲ੍ਹਾ ਪੱਧਰੀ ਪੰਜਾਬ ਸਕੂਲ ਖੇਡਾਂ ਵਿਚ ਭੁੱਲਾਰਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਰੱਸਾ ਕੱਸੀ ਖੇਡਾਂ ਵਿਚ ਭਾਗ ਲਿਆ | ਜੋ ਕਿ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਈਆਂ | ਇਨ੍ਹਾਂ ਖੇਡਾਂ ਵਿਚ ਸਕੂਲ ਦੀਆਂ ਰੱਸਾ ਕੱਸੀ ਦੀਆਂ ਚਾਰ ਟੀਮਾਂ ਨੇ ਭਾਗ ਲਿਆ ਅਤੇ ਜਿੱਤ ਹਾਸਿਲ ਕੀਤੀ | ਅੰਡਰ-4 ਲੜਕੇ ਦੂਜਾ ਸਥਾਨ ਅੰਡਰ-4 ਲੜਕੀਆਂ ਦੂਜਾ ਸਥਾਨ ਅੰਡਰ-9 ਲੜਕੇ ਪਹਿਲਾ ਸਥਾਨ ਅਤੇ ਅੰਡਰ-4 ਲੜਕੀਆਂ ਪਹਿਲਾ ਸਥਾਨ ਹਾਸਿਲ ਕੀਤਾ | ਸਕੂਲ ਮੁਖੀ ਸ੍ਰੀ ਰਾਜਨ ਚੋਪੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਖੇਡਾਂ ਵਿਚ ਰਵੀ ਸਿੰਘ ਡੀ ਪੀ ਨੇ ਬੱਚਿਆਂ ਨੂੰ ਬਹੁਤ ਮਿਹਨਤ ਕਰਵਾਈ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਸਟੇਟ ਖੇਡਾਂ ਲਈ ਹੌਸਲਾ ਅਫਜ਼ਾਈ ਦਿੱਤੀ |