ਫਗਵਾੜਾ, 27 ਸਤੰਬਰ (ਹਰਜੋਤ ਸਿੰਘ ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੰਟਰ ਜਮਾਤ ਅੰਗਰੇਜ਼ੀ ਭਾਸ਼ਣ (ਵਾਦ-ਵਿਵਾਦ) ਪ੍ਰਤੀਯੋਗਤਾ ਕਰਵਾਈ ਗਈ | ਜਿਸ ਦਾ ਮੰਤਵ ਵਿਦਿਆਰਥੀਆਂ ਦੇ ਅੰਦਰ ਸਰਵਜਨਕ ਭਾਸ਼ਣ ਕਲਾ, ਲਾਜੀਕਲ ਸੋਚ, ਆਤਮ ਵਿਸ਼ਵਾਸ ਤੇ ਵਿਸ਼ਲੇਸ਼ਣਾਤਮਿਕ ਸਮਰੱਥਾ ਨੂੰ ਵਿਕਸਿਤ ਕਰਨਾ ਸੀ | ਇਸ ਦਾ ਮੁੱਖ ਵਿਸ਼ਾ ਵਰਦੀ ਵਿਕਲਪਿਕ ਹੋਣੀ ਚਾਹੀਦੀ ਹੈ ਇਸ ਵਿਸ਼ੇ ਨੇ ਵਿਦਿਆਰਥੀਆਂ ਨੂੰ ਸੋਚਣ, ਤੁਰਕ ਦੇਣ ਤੇ ਸਮਾਜ ਦੀ ਵਿਭਿੰਨ ਪਹਿਲੂਆਂ ਤੇ ਆਪਣੀ ਸੋਚ ਪੇਸ਼ ਕਰਨ ਦਾ ਮੌਕਾ ਦਿੱਤਾ | ਵਿਸ਼ੇ ਦੇ ਪੱਖ 'ਚ ਬੋਲਣ ਵਾਲੇ ਵਿਦਿਆਰਥੀਆਂ 'ਚੋਂ ਹਰੀਦਾਸ ਨੇ ਪਹਿਲਾ, ਗੁਰਨੂਰ ਆਹਲੂਵਾਲੀਆ ਨੇ ਦੂਸਰਾ ਤੇ ਵਿਰੇਨ ਉੱਪਲ ਨੇ ਤੀਸਰਾ ਸਥਾਨ ਹਾਸਲ ਕੀਤਾ | ਵਿਸ਼ੇ ਦੇ ਉਲਟ ਬੋਲਣ ਵਾਲੇ ਵਿਦਿਆਰਥੀਆਂ 'ਚ ਤਨਿਸ਼ ਸ਼ਰਮਾ ਨੇ ਪਹਿਲਾ, ਨਿਮਰਤ ਕੌਰ ਨੇ ਦੂਸਰਾ ਤੇ ਜਸ਼ਨ ਜਾਖੂ ਨੇ ਤੀਸਰਾ ਸਥਾਨ ਹਾਸਲ ਕੀਤਾ | ਸਕੂਲ ਪਿ੍ੰ. ਜੋਰਾਵਰ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਤੇ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ 'ਚ ਵਿਚਾਰ ਸ਼ੀਲਤਾ 'ਚ ਵਾਧਾ ਕਰਦੀ ਹੈ |