25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਰਾਮ ਲੀਲ੍ਹਾ ਕਲੱਬ ਨਡਾਲਾ ਨੇ ਦੁਸਹਿਰੇ ਦਾ ਪੋਸਟਰ ਕੀਤਾ ਜਾਰੀ <br/>

Ad Position 21
No active advertisement
ਅਜੀਤ ਡੈਸਕ 28-09-2025
ਨਡਾਲਾ, 27 ਸਤੰਬਰ (ਰਘਬਿੰਦਰ ਸਿੰਘ)-ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਨੂੰ ਕਰਵਾਉਣ ਸਬੰਧੀ ਰਾਮ ਲੀਲ੍ਹਾ ਕਲੱਬ ਨਡਾਲਾ ਵੱਲੋਂ ਦੁਸਹਿਰੇ ਦਾ ਪੋਸਟਰ ਜਾਰੀ ਕੀਤਾ ਗਿਆ | ਇਸ ਸਬੰਧੀ ਕਲੱਬ ਦੇ ਪ੍ਰਧਾਨ ਦਵਿੰਦਰ ਪਾਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਤਿਉਹਾਰ ਦੁਸਹਿਰਾ ਇਸ ਵਾਰ 2 ਅਕਤੂਬਰ ਨੂੰ ਨਡਾਲਾ ਕਾਲਜ ਦੀ ਗਰਾੳਾੂਡ ਵਿਚ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਝਾਕੀਆਂ ਪੰਡਤਾਂ ਦੇ ਮੁਹੱਲਾ ਮੰਦਰ ਤੋਂ ਦੁਪਹਿਰ 1 ਵਜੇ ਸ਼ੁਰੂ ਹੋਣਗੀਆਂ ਅਤੇ ਕਸਬੇ ਦੇ ਵੱਖ-ਵੱਖ ਬਾਜ਼ਾਰਾਂ ਚੋਂ ਹੰੁਦਿਆਂ ਹੋਈ ਨਡਾਲਾ ਕਾਲਜ 'ਚ ਪਹੰੁਚਣਗੀਆਂ | ਇਸ ਦੌਰਾਨ ਕਰਵਾਇਆ ਜਾ ਰਿਹਾ ਸ਼ਿਵ ਤਾਂਡਵ ਲੋਕਾਂ ਨੂੰ ਖ਼ੂਬ ਆਕਰਸ਼ਿਤ ਕਰੇਗਾ | ਕਾਲਜ ਦੀ ਗਰਾੳਾੂਡ ਵਿਖੇ ਪਹੁੰਚਣ ਤੇ ਰਾਵਨ, ਮੇਘਨਾਥ ਤੇ ਕੁੰਭਕਰਣ ਦੇ ਬੁੱਤ ਨੂੰ ਅਗਨੀ ਭੇਟ ਕੀਤੀ ਜਾਵੇਗੀ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜਾਬ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆਂ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੁਸਹਿਰੇ ਵਾਲੇ ਦਿਨ ਉਕਤ ਜਗਾ 'ਤੇ ਹੁੰਮ ਹੁੰਮਾ ਕੇ ਪੁੱਜਣ ਦਾ ਸੱਦਾ ਦਿੱਤਾ | ਇਸ ਮੌਕੇ ਜਸਪ੍ਰੀਤ ਸਿੰਘ ਗੁਰਾਇਆ, ਸੁਖਮਨਬੀਰ ਸਿੰਘ ਘੱਗ, ਕੌਂਸਲਰ ਸੰਦੀਪ ਕੁਮਾਰ ਟੋਨੀ, ਬਲਵਿੰਦਰ ਸਿੰਘ ਬਿੱਟੂ ਖੱਖ, ਗੁਰਪ੍ਰੀਤ ਸਿੰਘ ਗੋਪੀ ਤੇ ਕਲੱਬ ਮੈਂਬਰਾਂ ਵਿਚ ਦਵਿੰਦਰ ਪਾਲ ਸ਼ਰਮਾ, ਸੰਦੀਪ ਸੈਣੀ, ਰੋਹਿਤ ਸ਼ਰਮਾ, ਹਰਪ੍ਰੀਤ ਪਰਾਸ਼ਰ, ਰਵਿੰਦਰ ਦੇਵਗਨ, ਪਿ੍ੰਸ ਨਡਾਲਾ, ਹੈਰੀ ਅਰੋੜਾ, ਰਾਜੂ ਡੋਗਰਾ, ਦੀਪਕ ਸ਼ਰਮਾ, ਪ੍ਰਮੋਦ ਕੁਮਾਰ, ਮੰਗੀ ਢੀਂਗਰਾ, ਮਨੀਸ਼ ਕੁਮਾਰ, ਨਿਤਿਨ ਸ਼ਰਮਾ, ਅੰਸ਼, ਮਾਨਵ, ਬਿੱਲਾ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਖੇਤਰ 'ਚ ਬੰਨ੍ਹਾਂ ਦੀ ਮੁਰੰਮਤ ਲਈ ਲਾਇਨਜ਼ ਕਲੱਬ ਪਿ੍ੰਸ ਵੱਲੋਂ 20 ਹਜ਼ਾਰ ਰੁਪਏ ਦਾ ਯੋਗਦਾਨ <br/> ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਅੰਗਰੇਜ਼ੀ ਭਾਸ਼ਨ ਪ੍ਰਤੀਯੋਗਤਾ ਕਰਵਾਈ <br/>
Ad Position 24