ਸੁਲਤਾਨਪੁਰ ਲੋਧੀ, 27 ਸਤੰਬਰ (ਨਰੇਸ਼ ਹੈਪੀ)-ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਪਿ੍ੰਸ ਵਲੋਂ ਪਿੰਡ ਕਬੀਰਪੁਰ, ਚੱਕਾਂ ਬੰਨ ਬੰਨਣ ਦੀ ਸੇਵਾ ਵਿਚ ਤੇਲ ਵਾਸਤੇ 20 ਹਜ਼ਾਰ ਰੁਪਏ ਯੋਗਦਾਨ ਪਾਇਆ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਲਾਇਨ ਮੇਹਰ ਸਿੰਘ ਨੇ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਪ੍ਰਵਾਸੀ ਭਾਰਤੀ ਧਰਮਿੰਦਰ ਸਿੰਘ ਵੱਲੋਂ ਪਾਏ ਗਏ ਯੋਗਦਾਨ ਲਈ ਉਨ੍ਹਾਂ ਦਾ ਵੀ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਅੱਜ ਜਦੋਂ ਪੰਜਾਬ ਦੇ ਨਾਲ ਨਾਲ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਵਿਚ ਵੱਡੀ ਗਿਣਤੀ ਵਿਚ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ | ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਸਾਰੇ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਈਏ | ਕਬੀਰਪੁਰ ਤੇ ਚੱਕਾਂ ਦੀਆਂ ਸੰਗਤਾਂ ਵੱਲੋਂ ਸਾਬਕਾ ਸਰਪੰਚ ਕੁੰਦਨ ਸਿੰਘ ਚਕਾਂ, ਇੰਦਰਜੀਤ ਸਿੰਘ ਕਬੀਰਪੁਰ, ਸੁਰਜੀਤ ਸਿੰਘ ਕਬੀਰਪੁਰ ਅਤੇ ਹੋਰਨਾਂ ਨੇ ਲਾਇਨ ਕਲੱਬ ਸੁਲਤਾਨਪੁਰ ਲੋਧੀ ਪਿ੍ੰਸ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮੇਹਰ ਸਿੰਘ, ਹੀਰਾ ਲਾਲ ਜੱਜ, ਅਜੀਤ ਸਿੰਘ, ਗੁਰਪ੍ਰੀਤ ਸਿੰਘ ਗੋਤਰਾ, ਜਰਨੈਲ ਸਿੰਘ ਖਿੰਡਾ, ਜਰਨੈਲ ਸਿੰਘ ਜੰਮੂ, ਅਮਰਜੀਤ ਸਿੰਘ, ਜੀਤ ਸਿੰਘ, ਇੰਦਰਜੀਤ ਸਿੰਘ, ਕਰਨੈਲ ਸਿੰਘ ਮੰਡ, ਸੁਰਜੀਤ ਸਿੰਘ ਸ਼ਾਲਾਪੁਰ, ਰਵੀਪਾਲ, ਹਰਵਿੰਦਰ ਸਿੰਘ ਹੈਪੀ ਢਾਬੇ ਵਾਲੇ ਵੀ ਹਾਜ਼ਰ ਸਨ |