25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਐੱਸ.ਸੀ.ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਵਲੋਂ 13 ਅਧਿਆਪਕਾਂ ਦਾ ਡਾ. ਅੰਬੇਡਕਰ ਬੈੱਸਟ ਟੀਚਰ ਐਵਾਰਡ ਨਾਲ ਸਨਮਾਨ <br/>

Ad Position 21
No active advertisement
ਅਜੀਤ ਡੈਸਕ 28-09-2025
ਕਪੂਰਥਲਾ, 27 ਸਤੰਬਰ (ਸਡਾਨਾ)-ਗਜ਼ਟਿਡ ਅਤੇ ਨਾਨ ਗਜ਼ਟਿਡ ਐਸ.ਸੀ.ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਹਨਤੀ, ਆਦਰਸ਼, ਸਮਾਜ ਲਈ ਚਾਨਣ ਮੁਨਾਰਾ ਜ਼ਿਲ੍ਹਾ ਕਪੂਰਥਲਾ ਦੇ ਵੱਖ-ਵੱਖ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ 13 ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਫੈਡਰੇਸ਼ਨ ਵਲੋਂ ਰੇਲ ਕੋਚ ਫ਼ੈਕਟਰੀ ਦੇ ਵਰਕਰ ਕਲੱਬ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ ਵਿਚ ਡਾ. ਬੀ.ਆਰ. ਅੰਬੇਡਕਰ ਬੈੱਸਟ ਟੀਚਰ ਐਵਾਰਡ 2025 ਇਨ੍ਹਾਂ 13 ਅਧਿਆਪਕਾਂ ਨੂੰ ਦਿੱਤੇ ਗਏ | ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਤਵੰਤ ਟੂਰਾ, ਜਨਰਲ ਸਕੱਤਰ ਲਖਵੀਰ ਸਿੰਘ, ਕਪੂਰਥਲਾ ਤਹਿਸੀਲ ਦੇ ਪ੍ਰਧਾਨ ਪਰਮਜੀਤ ਲਾਲ, ਸੁਲਤਾਨਪੁਰ ਲੋਧੀ ਦੇ ਪ੍ਰਧਾਨ ਮਨਜੀਤ ਦਾਸ, ਕਪੂਰਥਲਾ ਦੇ ਮੀਤ ਪ੍ਰਧਾਨ ਹਰਜਿੰਦਰ ਹੈਰੀ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਮਸੀਹ, ਗਿਆਨ ਚੰਦ ਵਾਹਦ, ਫਗਵਾੜਾ ਬਲਾਕ ਦੇ ਪ੍ਰਧਾਨ ਵਿਨੋਦ ਕੁਮਾਰ, ਬਲਵਿੰਦਰ ਸਿੰਘ ਨਿਧੜਕ, ਸੁਖਦੇਵ ਸਿੰਘ ਬੋਹਾਨੀ ਤੇ ਜੀਤ ਸਿੰਘ ਜਨਰਲ ਪ੍ਰਧਾਨ ਆਲ ਇੰਡੀਆ ਐਸ.ਸੀ.ਐਸ.ਟੀ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਆਰ.ਸੀ.ਐਫ., ਅਵਤਾਰ ਸਿੰਘ ਝਮਟ ਆਦਿ ਦੀ ਅਗਵਾਈ ਵਿਚ ਹੋਏ ਸਮਾਗਮ ਦੀ ਪ੍ਰਧਾਨਗੀ ਆਈ.ਆਰ.ਟੀ.ਐਸ.ਏ. ਦੇ ਪ੍ਰਧਾਨ ਇੰਜੀਨੀਅਰ ਦਰਸ਼ਨ ਲਾਲ, ਜੀਤ ਸਿੰਘ, ਡਾ. ਬਲਵਿੰਦਰ ਸਿੰਘ ਬੱਟੂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਅਰਵਿੰਦਰ ਪ੍ਰਸ਼ਾਦ, ਰਣਜੀਤ ਸਿੰਘ ਨਾਹਰ, ਡਾ. ਧਿਆਨ ਸਿੰਘ ਭਗਤ, ਮਨਜੀਤ ਗਾਟ, ਸ਼ਾਇਰ ਸ਼ਹਿਬਾਜ ਖ਼ਾਨ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਬੈੱਸਟ ਟੀਚਰ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਵਿਚ ਕੁਲਵਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਢਾਲੀ ਸ਼ਹੀਦ ਭਗਤ ਸਿੰਘ ਨਗਰ, ਸਤੀਸ਼ ਕੁਮਾਰ ਹੈੱਡ ਮਾਸਟਰ ਸਰਕਾਰੀ ਹਾਈ ਸਕੂਲ ਖਲਵਾੜਾ, ਪ੍ਰਦੀਪ ਕੁਮਾਰ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਜਗਪਾਲਪੁਰ, ਫਾਜ਼ਿਲ ਉਰ ਰਹਿਮਾਨ ਅੰਗਰੇਜੀ ਮਾਸਟਰ ਸਕੂਲ ਆਫ਼ ਐਮੀਨੈਂਸ ਫਗਵਾੜਾ, ਰੁਪਿੰਦਰ ਕੌਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਪਲਾਹੀ, ਪ੍ਰਵੀਨ ਕੁਮਾਰ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਣ ਕੇ ਪੱਡੇ, ਦਵਿੰਦਰ ਕੌਰ ਈ.ਟੀ.ਟੀ. ਅਧਿਆਪਕਾ ਸਰਕਾਰੀ ਐਲੀਮੈਂਟਰੀ ਸਕੂਲ ਕੜ੍ਹਾਲ ਕਲਾਂ, ਕੁਲਵਿੰਦਰ ਕੌਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਤਲਵੰਡੀ ਪਾਈਾ, ਹਰਜਿੰਦਰ ਸਿੰਘ ਨਾਂਗਲੂ ਈ.ਟੀ.ਟੀ. ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਖਾਨੋਵਾਲ, ਰੇਸ਼ਮ ਸਿੰਘ ਰਾਮਪੁਰੀ ਸੀ.ਐਚ.ਟੀ. ਸਰਕਾਰੀ ਐਲੀਮੈਂਟਰੀ ਸਕੂਲ ਰਜ਼ਾਪੁਰ, ਸੂਰਤ ਸਿੰਘ ਹਿੰਦੀ ਮਾਸਟਰ ਸਰਕਾਰੀ ਹਾਈ ਸਕੂਲ ਮੁਹੱਬਲੀਪੁਰ, ਰੇਸ਼ਮ ਲਾਲ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਰਾਮਗੜ੍ਹ, ਮਨਜੀਤ ਲਾਲ ਸਾਇੰਸ ਮਾਸਟਰ ਭੁਲੱਥ ਸ਼ਾਮਲ ਸਨ | ਇਸ ਸਨਮਾਨ ਸਮਾਗਮ ਵਿਚ ਪਹੁੰਚੇ ਪਤਵੰਤਿਆਂ ਤੇ ਅਧਿਆਪਕ ਸਾਥੀਆਂ ਦਾ ਜ਼ਿਲ੍ਹਾ ਪ੍ਰਧਾਨ ਸਤਵੰਤ ਟੂਰਾ ਨੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਬੈੱਸਟ ਟੀਚਰ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕਰਕੇ ਉਨ੍ਹਾਂ ਦੀ ਸੰਸਥਾ ਖ਼ੁਦ ਨੂੰ ਵੀ ਸਨਮਾਨਿਤ ਮਹਿਸੂਸ ਕਰ ਰਹੀ ਹੈ, ਕਿਉਂਕਿ ਅਧਿਆਪਕ ਹੀ ਬੱਚਿਆਂ ਦੇ ਚੰਗੇ ਭਵਿੱਖ ਦੀ ਸਿਰਜਣਹਾਰ ਹਨ ਤੇ ਸਾਨੂੰ ਉਨ੍ਹਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ | ਸਮਾਗਮ ਦੌਰਾਨ ਰਣਜੀਤ ਕੌਰ, ਜੈਮਲ ਸਿੰਘ ਸ਼ੇਖੂਪੁਰ, ਨੀਰੂ ਬਾਲਾ, ਬਲਵੀਰ ਸਿੰਘ ਢੱਪਈ, ਜਗਤਾਰ ਸਿੰਘ ਮੰਡ, ਸੰਤੋਸ਼ ਕੌਰ, ਨਵਜੀਤ ਕੌਰ, ਬਨਵਾਰੀ ਲਾਲ, ਕੰਵਰਪ੍ਰੀਤ ਸਿੰਘ ਕੌੜਾ, ਮੁਨੱਜਾ ਇਰਸ਼ਾਦ, ਰੌਸ਼ਨ ਲਾਲ, ਏ.ਐਸ.ਆਈ. ਕੇਹਰ ਸਿੰਘ, ਰਾਜੂ ਜੈਨਪੁਰੀ, ਸਰਬਜੀਤ ਸਿੰਘ ਭਗਤਪੁਰ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਵਾਂਗਰਾਓਾ ਵਿਖੇ ਚੱਲ ਰਹੇ ਸੀਵਰੇਜ ਪ੍ਰਾਜੈਕਟਾਂ ਦਾ ਚੇਅਰਮੈਨ ਡਾ. ਆਹਲੂਵਾਲੀਆ ਨੇ ਲਿਆ ਜਾਇਜ਼ਾ ਅਗਲੀ ਖ਼ਬਰ ਪਿੰਡ ਕਰਨੈਲ ਗੰਜ ਵਿਚ ਸੋਨੇ ਦੇ ਗਹਿਣੇ ਬਣਾਉਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਦੀ ਠੱਗੀ ਮਾਰ ਕੇ ਸੁਨਿਆਰਾ ਫ਼ਰਾਰ
Ad Position 24