ਫਗਵਾੜਾ, 19 ਅਕਤੂਬਰ (ਚਾਨਾ)-ਰਾਵਲਪਿੰਡੀ ਪੁਲਿਸ ਨੇ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐੱਸ.ਐੱਚ.ਓ ਰਾਵਲਪਿੰਡੀ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਹੇਸ਼ ਮਹਤੋ ਜੋ ਕਿ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮਹਤੋ ਪੁੱਤਰ ਹੁਲਾਸ਼ ਮਹਤੋ ਵਾਸੀ ਥਾਣਾ ਮੇਹਨਵਾੜਾ ਜ਼ਿਲ੍ਹਾ ਉਲੀਪੁਰ ਸਰਹੰਚਿਆ ਬਿਹਾਰ ਨੂੰ ਕਾਬੂ ਕਰਕੇ ਉਸ ਪਾਸੋਂ 8 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ |