22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਭਲਕੇ ਬਿਜਲੀ ਸੋਧ ਬਿੱਲ ਦੇ ਵਿਰੋਧ 'ਚ ਸਰਕਲ ਪੱਧਰ 'ਤੇ ਰੋਸ ਰੈਲੀਆਂ ਕਰੇਗੀ-ਇੰਜ. ਬਾਜਵਾ

Ad Position 21
No active advertisement
ਅਜੀਤ ਡੈਸਕ 02-11-2025

ਕਪੂਰਥਲਾ, 1 ਨਵੰਬਰ (ਅਮਰਜੀਤ ਕੋਮਲ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਉੱਤਰੀ ਜ਼ੋਨ ਜਲੰਧਰ ਦੀ ਇਕ ਹੰਗਾਮੀ ਮੀਟਿੰਗ ਉੱਤਰੀ ਜ਼ੋਨ ਜਲੰਧਰ ਦੇ ਪ੍ਰਧਾਨ ਇੰਜ. ਗੁਰਨਾਮ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਜਨਰਲ ਸਕੱਤਰ ਇੰਜ. ਜੋਬਨਪ੍ਰੀਤ ਸਿੰਘ ਨੇ ਸਰਕਲ ਪੱਧਰ ਦੇ ਅਹੁਦੇਦਾਰਾਂ ਨੂੰ ਜਥੇਬੰਦੀ ਦੀ ਮੈਂਬਰਸ਼ਿਪ ਦੇ ਫਾਰਮ ਤਿਆਰ ਕਰਨ ਲਈ ਕਿਹਾ ਤੇ ਉਨ੍ਹਾਂ ਹਾਲ ਹੀ ਵਿਚ ਹੋਂਦ ਵਿਚ ਆਈ ਆਈ. ਜੇ.ਈ. ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦੀ ਨਿੰਦਾ ਕੀਤੀ | ਇਸ ਮੌਕੇ ਸਰਕਲ ਪ੍ਰਧਾਨ ਇੰਜ. ਪਲਵਿੰਦਰ ਸਿੰਘ ਮੋਮੀ ਨੇ ਕਿਹਾ ਕਿ ਮੰਡਲ ਅਧਿਕਾਰੀਆਂ ਵਲੋਂ ਬਕਾਇਆ ਬਿੱਲਾਂ ਦੀ ਉਗਰਾਹੀ ਦੇ ਸਬੰਧ ਵਿਚ ਜੂਨੀਅਰ ਇੰਜੀਨੀਅਰ ਤੇ ਤਰੱਕੀ ਪ੍ਰਾਪਤ ਇੰਜੀਨੀਅਰ ਨੂੰ ਪੱਤਰ ਜਾਰੀ ਕੀਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਮੰਡਲ ਦੇ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਇੰਜੀਨੀਅਰ ਵਿਰੁੱਧ ਕਾਰਵਾਈ ਕੀਤੀ ਗਈ ਤਾਂ ਮੈਨੇਜਮੈਂਟ ਨੂੰ ਇਸਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ੋਨਲ ਪ੍ਰਧਾਨ ਇੰਜ. ਗੁਰਨਾਮ ਸਿੰਘ ਬਾਜਵਾ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਾਵਰਕਾਮ ਤੇ ਟਰਾਂਸਕੋ ਦੀਆਂ ਮਹਿੰਗੇ ਭਾਅ ਦੀਆਂ ਜ਼ਮੀਨਾਂ ਵੇਚਣ ਤੇ ਬਿਜਲੀ ਸੋਧ ਬਿੱਲ 2025 ਨੂੰ ਲਾਗੂ ਕਰਨ ਦੇ ਫ਼ੈਸਲੇ ਦੇ ਵਿਰੋਧ ਵਿਚ ਬਿਜਲੀ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਫ਼ੈਸਲੇ ਦਾ ਸਮਰਥਨ ਕੀਤਾ ਤੇ ਕਿਹਾ ਕਿ 3 ਨਵੰਬਰ ਨੂੰ ਪਾਵਰਕਾਮ ਦੇ ਮੰਡਲ ਹੈੱਡ ਕੁਆਟਰਾਂ ਦੇ ਸਾਹਮਣੇ ਸਰਕਲ ਪੱਧਰ ਦੀ ਰੋਸ ਰੈਲੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਾਵਰਕਾਮ ਤੇ ਟਰਾਂਸਕੋ ਦੀਆਂ ਵੱਖ-ਵੱਖ ਸ਼ਹਿਰਾਂ ਵਿਚ ਪੈਂਦੀਆਂ ਮਹਿੰਗੇ ਭਾਅ ਦੀਆਂ ਜ਼ਮੀਨਾਂ ਨੂੰ ਮੁਦਰੀਕਰਨ ਦੇ ਨਾਂਅ ਹੇਠ ਵੇਚਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਪਾਵਰਕਾਮ ਦੇ ਸਮੂਹ ਜੂਨੀਅਰ ਇੰਜੀਨੀਅਰ ਨੂੰ 3 ਨਵੰਬਰ ਦੀ ਰੋਸ ਰੈਲੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ | ਮੀਟਿੰਗ 'ਚ ਇੰਜ. ਬਲਵੀਰ ਸਿੰਘ ਧਾਰੋਵਾਲੀ ਕਰਤਾਰਪੁਰ ਮੰਡਲ, ਇੰਜ. ਕੁਲਤਾਰ ਸਿੰਘ ਭੁਲੱਥ, ਇੰਜ. ਬਲਵਿੰਦਰ ਸਿੰਘ ਨੂਰਮਹਿਲ, ਇੰਜ. ਸਨੀਲ ਹੰਸ ਨਕੋਦਰ, ਇੰਜ. ਰਜੀਵ ਪ੍ਰਭਾਕਰ ਮੱਲੀਆਂ, ਇੰਜ. ਅਮਨਦੀਪ ਸਿੰਘ ਵਿਰਦੀ ਫਗਵਾੜਾ, ਇੰਜ. ਜਤਿੰਦਰਪਾਲ ਸਿੰਘ ਕਪੂਰਥਲਾ, ਇੰਜ. ਰਜੀਵ ਕੁਮਾਰ ਜਲੰਧਰ, ਇੰਜ. ਹਰਪ੍ਰੀਤ ਸਿੰਘ ਜਲੰਧਰ, ਇੰਜ. ਗੁਰਬਖ਼ਸ਼ ਰਾਮ ਨਵਾਂ ਸ਼ਹਿਰ, ਇੰਜ. ਅਵਤਾਰ ਸਿੰਘ ਨਵਾਂ ਸ਼ਹਿਰ, ਇੰਜ. ਹਰਬੰਸ ਸਿੰਘ ਨਵਾਂ ਸ਼ਹਿਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ ਠੱਗੀ, ਕੇਸ ਦਰਜ ਅਗਲੀ ਖ਼ਬਰ ਸੜਕ ਹਾਦਸੇ 'ਚ ਇਕ ਵਿਅਕਤੀ ਗੰਭੀਰ ਜ਼ਖਮੀ
Ad Position 24