22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਕਿਸਾਨ ਪਰਾਲੀ ਨਾ ਸਾੜਨ:-ਸੀਮਾ ਰਾਣੀ

Ad Position 21
No active advertisement
ਅਜੀਤ ਡੈਸਕ 02-11-2025
ਫਗਵਾੜਾ, 1 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਗਵਾੜਾ ਮੈਡਮ ਸੀਮਾ ਰਾਣੀ ਨੇ ਰਿਹਾਣਾ ਸੁਸਾਇਟੀ ਵਿਖੇ ਮੁਹਤਬਰ ਵਿਅਕਤੀ ਨੰਬਰਦਾਰ ਅਤੇ ਅਗਾਂਹ ਵਧੂ ਕਿਸਾਨਾਂ ਦੇ ਰੁਬਰੂ ਹੁੰਦੇ ਹੋਏ ਉਨ੍ਹਾਂ ਨੇ ਹਾਜਰਾ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ | ਸਗੋਂ ਇਸ ਨੂੰ ਖੇਤਾਂ ਵਿਚ ਹੀ ਵਾਹਿਆ ਜਾਵੇ | ਜਿਸ ਵਾਸਤੇ ਹਰ ਤਰ੍ਹਾਂ ਦੀ ਮਸ਼ੀਨਰੀ ਪਿੰਡ ਪੱਧਰ ਬਲਾਕ ਪੱਧਰ ਤੇ ਉਪਲਬਧ ਹੈ | ਪਰਾਲੀ ਸਾੜਨ ਨਾਲ ਸਾਡਾ ਵਾਤਾਵਰਨ ਖ਼ਰਾਬ ਹੁੰਦਾ ਹੈ ਜਿਸ ਨਾਲ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਫੈਲਦੀਆਂ ਹਨ | ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਬਹੁਤ ਸਾਰੇ ਆਸ ਪਾਸ ਦੇ ਪਸ਼ੂ ਪੰਛੀ ਪ੍ਰਭਾਵਿਤ ਹੁੰਦੇ ਹਨ | ਇਸ ਮੌਕੇ ਤੇ ਹਾਜਰਾ ਨੇ ਵਿਸ਼ਵਾਸ ਦਿਵਾਇਆ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਅਸੀਂ ਹਮੇਸ਼ਾ ਹੀ ਮਹਿਕਮੇ ਦੇ ਨਾਲ ਖੜੇ ਹਾਂ | ਇਸ ਮੌਕੇ ਤੇ ਕੁਲਦੀਪ ਸਿੰਘ ਇੰਸਪੈਕਟਰ, ਰਾਜਵਿੰਦਰ ਕੌਰ ਦਿਉਲ ਚੇਅਰਮੈਨ ਰਿਹਾਣਾ ਜੱਟਾ ਸੁਸਾਇਟੀ, ਚਰਨਜੀਤ ਸਿੰਘ ਪਰਮਾਰ ਮੈਨੇਜਰ ਰਿਹਾਣਾ ਜੱਟਾ ਸੁਸਾਇਟੀ, ਦਵਿੰਦਰ ਕੁਮਾਰ ਕੈਸ਼ੀਅਰ ਰਿਹਾਣਾ ਜੱਟਾ ਸੁਸਾਇਟੀ, ਗੁਰਸਿੰਦਰ ਸਿੰਘ ਦਿਉਲ ਸਰਪੰਚ ਰਿਹਾਣਾ ਜੱਟਾ, ਪਰਮਜੀਤ ਸਿੰਘ ਸੰਘਾ, ਬਚਿੰਤ ਸਿੰਘ ਸਰਪੰਚ ਡੁਮੇਲੀ, ਹਰਨੇਕ ਸਿੰਘ, ਬੂਟਾ ਸਿੰਘ ਬਰਮੀ, ਤਰਨਜੀਤ ਕੌਰ ਪੰਚ, ਕੁਲਵੀਰ ਸਿੰਘ ਫੌਜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਿਰਮਲ ਕੁਟੀਆ ਸੀਚੇਵਾਲ ਤੋਂ ਤੀਸਰਾ 'ਹਰਾ ਨਗਰ ਕੀਰਤਨ' ਅੱਜ ਅਗਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ ਠੱਗੀ, ਕੇਸ ਦਰਜ
Ad Position 24