28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਰੋਟਰੀ ਕਲੱਬ ਬੇਗੋਵਾਲ ਗਰੇਟਰ ਵਲੋਂ ਲੋੜਵੰਦ ਮਰੀਜ਼ ਦੀ ਵਿੱਤੀ ਸਹਾਇਤਾ

Ad Position 21
No active advertisement
ਅਜੀਤ ਡੈਸਕ 03-11-2025
ਬੇਗੋਵਾਲ, 2 ਨਵੰਬਰ (ਸੁਖਜਿੰਦਰ ਸਿੰਘ)-ਰੋਟਰੀ ਇੰਟਰਨੈਸ਼ਨਲ ਦਾ ਮੁੱਖ ਮੰਤਵ ਮਾਨਵਤਾ ਦੀ ਸੇਵਾ ਕਰਨਾ ਹੈ, ਇਸੇ ਤਹਿਤ ਰੋਟਰੀ ਕਲੱਬ ਬੇਗੋਵਾਲ ਗਰੇਟਰ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਲੋੜਵੰਦ ਮਰੀਜ਼ ਦੇ ਇਲਾਜ ਲਈ ਮਦਦ ਕੀਤੀ | ਇਸ ਸੰਬੰਧੀ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਕਸਬੇ ਦੀ ਲੋੜਵੰਦ ਕਿਰਨ ਪਤਨੀ ਸੁੱਖ ਵਾਸੀ ਬੇਗੋਵਾਲ ਜਿਸ ਦਾ ਇਲਾਜ ਨਿੱਜੀ ਹਸਪਤਾਲ ਜਲੰਧਰ ਵਿਚ ਚੱਲ ਰਿਹਾ ਹੈ | ਇਸ ਦੇ ਇਲਾਜ ਕਲੱਬ ਕੋਲੋਂ 20,000 ਦੀ ਵਿੱਤੀ ਸਹਾਇਤਾ ਉਨ੍ਹਾਂ ਦੇ ਪੁੱਤਰ ਗੌਰਵ ਨੂੰ ਦਿੱਤੀ | ਇਸ ਮੌਕੇ ਸੀਨੀਅਰ ਰੋਟੇਰੀਅਨ ਹੈੱਡਮਾਸਟਰ ਵਿੱਦਿਆ ਸਾਗਰ, ਕਲੱਬ ਸਕੱਤਰ ਰੂਪ ਸਿੰਘ ਖਾਸਰੀਆ, ਬਲਵਿੰਦਰ ਸਿੰਘ ਬਰਿਆਰ, ਧਰਮਪਾਲ ਸਰਾਫ, ਮਾਸਟਰ ਬਲਜਿੰਦਰ ਗਾਂਧੀ, ਜਨਕ ਸਿੰਘ ਲੈਕਚਰਾਰ, ਚੇਤਨ ਢੀਂਗਰਾ, ਤੀਰਥ ਚੰਦ, ਲਖਵਿੰਦਰ ਸਿੰਘ ਫੌਜੀ, ਮਹਿੰਦਰ ਸਿੰਘ ਐਸ ਪੀਐਸ ਲੈਬ ਟੈਕਨੀਸ਼ੀਅਨ ਬੇਗੋਵਾਲ, ਮਲਕੀਤ ਸਿੰਘ ਜੇਈ, ਰਕੇਸ਼ ਸਡਾਨਾ, ਭੁਪਿੰਦਰ ਸਿੰਘ ਰਾਜੂ, ਰਣਜੀਤ ਸਿੰਘ, ਰਵੀ ਭੋਗਪੁਰੀਆ, ਡਾ. ਘੁੰਮਣ ਮਲਟੀ ਸਪੈਸ਼ਲਿਸਟ ਬੇਗੋਵਾਲ, ਸੀਤਾ ਰਾਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਸੀਚੇਵਾਲ ਵਲੋਂ ਜ਼ਹਿਰ ਮੁਕਤ ਖੇਤੀ ਕਰਨ ਦਾ ਸੱਦਾ ਅਗਲੀ ਖ਼ਬਰ ਦੋ ਰੋਜ਼ਾ ਧਾਰਮਿਕ ਸਮਾਗਮ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ: ਸਾਹਨੀ
Ad Position 24