28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸੰਤ ਸੀਚੇਵਾਲ ਵਲੋਂ ਜ਼ਹਿਰ ਮੁਕਤ ਖੇਤੀ ਕਰਨ ਦਾ ਸੱਦਾ

Ad Position 21
No active advertisement
ਅਜੀਤ ਡੈਸਕ 03-11-2025
ਸੁਲਤਾਨਪੁਰ ਲੋਧੀ, 2 ਨਵੰਬਰ (ਨਰੇਸ਼ ਹੈਪੀ, ਥਿੰਦ)-ਨਗਰ ਕੀਰਤਨ ਦੌਰਾਨ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਜ਼ਹਿਰਾਂ ਤੋਂ ਮੁਕਤ ਖੇਤੀ ਕਰਨ ਨੂੰ ਤਰਜੀਹ ਦੇਣ | ਨਿਰਮਲ ਕੁਟੀਆ ਸੀਚੇਵਾਲ ਤੋਂ ਚੱਲਿਆ ਤੀਜਾ 'ਹਰਾ ਨਗਰ ਕੀਰਤਨ' ਵੱਖ-ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਪਹੁੰਚਿਆ | ਨਗਰ ਕੀਰਤਨ ਦੌਰਾਨ ਪਿੰਡਾਂ ਦੇ ਲੋਕਾਂ ਨੇ ਥਾਂ-ਥਾਂ ਸਵਾਗਤ ਕੀਤਾ ਨਿੱਘਾ ਸਵਾਗਤ ਕੀਤਾ | ਸੰਤ ਸੀਚੇਵਾਲ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖ਼ਰੀ ਸਮਾਂ ਕਰਤਾਰਪੁਰ ਵਿਚ ਖੇਤੀ ਕਰਦਿਆਂ ਗੁਜ਼ਾਰਿਆ ਸੀ | ਗੁਰੂ ਸਾਹਿਬ ਨੇ ਆਪਣੇ ਹੱਥੀ ਕਿਰਤ ਕਰਨ ਦਾ ਸੰਕਲਪ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਅੱਜ ਮੁਨਾਫ਼ਾ ਕਮਾਉਣ ਦੀ ਦੌੜ ਵਿਚ ਫਸੇ ਮਨੁੱਖ ਨੇ ਫ਼ਸਲਾਂ ਨੂੰ ਜ਼ਹਿਰ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ | ਫ਼ਸਲਾਂ ਵਿਚ ਪਾਈਆਂ ਜ਼ਹਿਰਾਂ ਮਾਂ ਦੇ ਦੁੱਧ ਤੱਕ ਪਹੁੰਚ ਗਈਆਂ ਹਨ | ਸੰਤ ਸੀਚੇਵਾਲ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਫ਼ਲਸਫ਼ਾ ਸਮਝਾਉਂਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸੁਨੇਹਾ ਦਿੱਤਾ ਸੀ | ਉਨ੍ਹਾਂ ਚਾਰ ਉਦਾਸੀਆਂ ਰਾਹੀ ਦੁਨੀਆ ਭਰ ਦਾ ਦੌਰਾ ਕੀਤਾ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਸਾਦਗੀ ਵਾਲਾ ਜੀਵਨ ਸੀ ਪਰ ਉਨ੍ਹਾਂ ਦੀ ਸੋਚ ਬ੍ਰਹਿਮੰਡੀ ਸੀ | ਇਸੇ ਲਈ ਉਨ੍ਹਾਂ ਨੇ ਹਵਾ, ਪਾਣੀ ਧਰਤੀ ਦੀ ਗੱਲ ਕਰਕੇ ਇਸ ਸਾਰੇ ਸੰਸਾਰ ਨੂੰ ਇੱਕ ਧਾਗੇ ਵਿਚ ਪਰੋ ਦਿੱਤਾ ਸੀ | ਉਹਨਾ ਦੱਸਿਆ ਕਿ ਇਸ ਵਾਰ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਹੈ | ਇਸ ਨਗਰ ਕੀਰਤਨ ਵਿਚ ਇੱਕ ਵੱਡੇ ਟਰੱਕ 'ਤੇ ਸੀਚੇਵਾਲ ਮਾਡਲ, ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਪਵਿੱਤਰ ਵੇਈਾ ਦੀ ਕਾਰ ਸੇਵਾ ਦੇ 25 ਸਾਲਾਂ ਦੇ ਇਤਿਹਾਸ ਬਾਬਤ ਬਾਖ਼ੂਬੀ ਦੱਸਿਆ ਗਿਆ ਸੀ | ਸਕੂਲ ਦੇ ਬੱਚਿਆਂ ਵਲੋਂ ਵੀ ਵਾਤਾਵਰਨ ਦਾ ਸੁਨੇਹਾ ਦਿੰਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ | ਇਸ ਨਗਰ ਕੀਰਤਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5600 ਬੂਟਿਆਂ ਦਾ ਪ੍ਰਸ਼ਾਦ ਵੰਡਿਆ | ਸੀਚੇਵਾਲ ਤੋਂ ਚੱਲੇ ਇਸ ਨਗਰ ਕੀਰਤਨ ਵਿਚ ਸੰਗਤਾਂ ਨੇ ਵੱਖ-ਵੱਖ ਪਿੰਡਾਂ ਰਾਹੀ 40 ਕਿੱਲੋਮੀਟਰ ਦਾ ਲੰਮਾ ਸਫ਼ਰ ਤੈਅ ਕੀਤਾ | ਇਸ ਨਗਰ ਕੀਰਤਨ ਵਿਚ ਬੀਬੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ | ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਨੇ ਵੀ ਨਗਰ ਕੀਰਤਨ ਦੀਆਂ ਸੇਵਾਵਾਂ ਵਿਚ ਵੱਡਾ ਯੋਗਦਾਨ ਪਾਇਆ | ਬਾਊਪੁਰ ਹੜ੍ਹਾਂ ਦੌਰਾਨ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਲਈ 16 ਤੋਂ ਵੱਧ ਟਰੈਕਟਰ ਲਿਆਏ ਸਨ | ਅੱਜ ਵੀ ਸੰਤ ਜੀਤ ਸਿੰਘ ਸੰਗਤਾਂ ਸਮੇਤ ਸਿਰਸਾ ਤੋਂ ਉਚੇਚਾ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਆਏ ਹੋਏ ਹਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਤੋਂ ਸਜਾਈ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਅਗਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਵਲੋਂ ਲੋੜਵੰਦ ਮਰੀਜ਼ ਦੀ ਵਿੱਤੀ ਸਹਾਇਤਾ
Ad Position 24