01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗੁਰਦਾਸਪੁਰ ਤੋਂ ਰਵਾਨਾ ਹੋਈ 'ਸ਼ਹੀਦੀ ਸ਼ਤਾਬਦੀ ਯਾਤਰਾ' ਦਾ ਫਗਵਾੜਾ ਪੁੱਜਣ 'ਤੇ ਨਿੱਘਾ ਸਵਾਗਤ

Ad Position 21
No active advertisement
ਅਜੀਤ ਡੈਸਕ 23-11-2025
ਫਗਵਾੜਾ, 22 ਨਵੰਬਰ (ਅਸ਼ੋਕ ਕੁਮਾਰ ਵਾਲੀਆ, ਤਰਨਜੀਤ ਸਿੰਘ ਕਿੰਨੜਾ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਪੰਜਾਬ ਸਰਕਾਰ ਵਲੋਂ ਗੁਰਦਾਸਪੁਰ ਤੋਂ ਰਵਾਨਾ ਹੋਈ 'ਸ਼ਹੀਦੀ ਸ਼ਤਾਬਦੀ ਯਾਤਰਾ' ਦੁਪਹਿਰ 1 ਵਜੇ ਜਲੰਧਰ ਤੋਂ ਹੁੰਦੀ ਹੋਈ ਫਗਵਾੜਾ ਵਿਖੇ ਦਾਖ਼ਲ ਹੋਈ ਜੋ ਫਗਵਾੜਾ ਦੇ ਪੇਪਰ ਚੌਕ ਤੋਂ ਹੁੰਦੀ ਹੋਈ ਬੰਗਾ ਰੋਡ ਰਾਹੀਂ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਈ | ਸ਼ਹੀਦੀ ਸ਼ਤਾਬਦੀ ਯਾਤਰਾ ਦਾ ਫਗਵਾੜਾ ਦੀ ਸੰਗਤ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਥਾਂ-ਥਾਂ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ | ਇਸ ਯਾਤਰਾ ਦੇ ਸਵਾਗਤ ਲਈ ਫਗਵਾੜਾ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਸੀ | ਇਸ ਮੌਕੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, 'ਆਪ' ਦੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀਮਾਨ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ, ਉਦਯੋਗਪਤੀ ਕੁਲਦੀਪ ਸਰਦਾਨਾ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ.ਐਸ.ਪੀ. ਗੌਰਵ ਤੂਰਾ , ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਰਨੈਲ ਨੰਗਲ, ਫਗਵਾੜਾ ਨਗਰ ਨਿਗਮ ਦੇ ਮੇਅਰ ਰਾਮਪਾਲ ਉੱਪਲ, ਦਲਜੀਤ ਰਾਜੂ ਦਰਵੇਸ਼ ਪਿੰਡ, ਨਗਰ ਨਿਗਮ ਕਮਿਸ਼ਨਰ ਅਕਸ਼ਿਤਾ ਗੁਪਤਾ, ਐਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ, ਐਸ ਪੀ ਫਗਵਾੜਾ ਮਾਧਵੀ ਸ਼ਰਮਾ ਤੇ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤਾ ਤੇ ਪੰਜ ਪਿਆਰਿਆਂ ਤੇ ਗ੍ਰੰਥੀ ਸਿੰਘਾਂ ਨੂੰ ਸਿਰੋਪਾਓ ਭੇਟ ਕੀਤੇ ਗਏ | ਇਸ ਮੌਕੇ ਤੇ ਭਾਈ ਘਨੱਈਆ ਸੇਵਾ ਸਿਮਰਨ ਕੇਂਦਰ ਫਗਵਾੜਾ, ਅਕਾਲੀ ਗੁਰਦੁਆਰਾ ਫਗਵਾੜਾ, ਫਗਵਾੜਾ ਮਾਰਕੀਟ ਐਸੋਸੀਏਸ਼ਨ, ਸੁਖਜੀਤ ਸਟਾਰਚ ਮਿੱਲਜ, ਕਰਿਆਨਾ ਐਸੋਸੀਏਸ਼ਨ ਤੇ ਹੋਰ ਵੱਖ-ਵੱਖ ਸ਼ਹਿਰ ਦੀਆਂ ਜਥੇਬੰਦੀਆਂ ਵਲੋਂ ਆਪਣੇ ਆਪਣੇ ਪੜਾਵਾਂ 'ਤੇ ਇਸ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਯਾਤਰਾ ਵਿਚ ਹਾਜ਼ਰ ਸੰਗਤ ਲਈ ਵੱਖ ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ | ਯਾਤਰਾ ਦੇ ਸਵਾਗਤ ਮੌਕੇ ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਪੁਨੀਤ ਸਰਦਾਨਾ, ਧੀਰਜ ਸਰਦਾਨਾ, ਪਰਮਜੀਤ ਸਿੰਘ ਖੁਰਾਣਾ, ਗੁਰਦੀਪ ਦੀਪਾ, ਦਵਿੰਦਰ ਕੁਲਥਮ, ਅਸ਼ੋਕ ਕੁਲਥਮ, ਅਜੀਤ ਸਿੰਘ ਵਾਲੀਆ, ਹਰੀਪਾਲ ਸਿੰਘ, ਹਰਬੰਸ ਲਾਲ, ਹਰਜੀਤ ਸਿੰਘ ਕਿੰਨੜਾ, ਨਰਿੰਦਰ ਗੋਲਡੀ, ਜਸਵੀਰ ਸਿੰਘ ਮੋਠਾਂਵਾਲ, ਇਕਬਾਲ ਸਿੰਘ ਬੱਬੂ, ਭਾਈ ਜੈਦੀਪ ਸਿੰਘ, ਜਸਪਾਲ ਸਿੰਘ ਖੰਗੂੜਾ, ਕੁਲਵੰਤ ਸਿੰਘ ਸੂਦ, ਮੇਜਰ ਸਿੰਘ ਪਟਵਾਰੀ, ਹਰਮੰਦਰ ਸਿੰਘ ਬਸਰਾ, ਮੁਖ਼ਤਿਆਰ ਸਿੰਘ ਮੈਨੇਜਰ, ਜਸਵੀਰ ਸਿੰਘ ਚਾਨਾ, ਪ੍ਰਭਜੋਤ ਸਿੰਘ, ਜਰਨੈਲ ਸਿੰਘ, ਦਲਵੀਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਫਗਵਾੜੇ ਦੀਆਂ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਨੂੰ ਪਾਰ ਲੰਘਾ ਦਿਓ ਜੀ, ਅਸੀਂ ਪੜ੍ਹਨ ਸਕੂਲੇ ਜਾਣਾ ਅਗਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਨਿਊ ਡੈਮੋਕਰੇਸੀ ਵਲੋਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿਰੋਧ 'ਚ ਰੋਸ ਵਿਖਾਵਾ
Ad Position 24