01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨਵ ਜਨਮੀ ਬੱਚੀ ਦਾ ਮਿ੍ਤਕ ਸਰੀਰ ਸੁੱਟਣ ਵਾਲੇ ਨਾ ਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 23-11-2025
ਭੁਲੱਥ, 22 ਨਵੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਭੁਲੱਥ ਪੁਲਿਸ ਵਲੋਂ ਇੱਕ ਨਵਜੰਮੀ ਬੱਚੀ ਦਾ ਮਿ੍ਤਕ ਸਰੀਰ ਸੁੱਟਣ ਵਾਲੇ ਨਾ ਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਕੋਲ ਦਿੱਤੇ ਗਏ ਬਿਆਨਾਂ 'ਚ ਸੰਨੀ ਪੁੱਤਰ ਕੇਵਲ ਸਿੰਘ ਵਾਸੀ ਮੂਸਾ ਖੇਲ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਖੇਡ ਮੈਦਾਨ ਵਿੱਚ ਸ਼ਾਮ ਦੇ ਸਮੇਂ ਸੈਰ ਕਰ ਰਿਹਾ ਸੀ ਤਾਂ ਸੈਰ ਕਰਦੇ ਕਰਦੇ ਉਸ ਨੇ ਦੇਖਿਆ ਕਿ ਇੱਕ ਨਵਜੰਮੀ ਬੱਚੀ ਦਾ ਮਿ੍ਤਕ ਸਰੀਰ ਜ਼ਮੀਨ 'ਤੇ ਨਗਨ ਹਾਲਤ ਵਿੱਚ ਪਿਆ ਸੀ ਜਿਸ ਦੀ ਖੱਬੀ ਲੱਤ ਕਿਸੇ ਜਾਨਵਰ ਵਲੋਂ ਖਾਧੀ ਹੋਈ ਸੀ ਤੇ ਇੰਜ ਜਾਪਦਾ ਸੀ ਕਿ ਇਹ ਮਿ੍ਤਕ ਸਰੀਰ ਤੇ ਚਾਰ ਦਿਨ ਪਹਿਲਾਂ ਹੀ ਸੁੱਟਿਆ ਹੋਵੇਗਾ ਜਿਸ 'ਚੋਂ ਬਦਬੂ ਆ ਰਹੀ ਸੀ ਤੇ ਇੰਝ ਲੱਗਦਾ ਸੀ ਕਿ ਇਹ ਕਾਰਾ ਕਿਸੇ ਨੇ ਨਾ ਮਾਲੂਮ ਵਲੋਂ ਆਪਣੀ ਸ਼ਰਮਿੰਦਗੀ ਨੂੰ ਛਪਾਉਣ ਦੇ ਖ਼ਾਤਰ ਕੀਤਾ ਗਿਆ ਸੀ | ਉਸ ਵੱਲੋਂ ਪਿੰਡ ਦੇ ਮੋਹਤਬਾਰ ਵਿਅਕਤੀਆਂ ਨੂੰ ਨਾਲ ਲੈ ਕੇ ਭੁਲੱਥ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਮਿ੍ਤਕ ਸਰੀਰ ਨੂੰ ਨਜ਼ਦੀਕੀ ਪਿੰਡ ਦੀ ਮੋਰਚਰੀ ਵਿੱਚ ਰਖਵਾਇਆ ਗਿਆ | ਜਿਸ ਤੇ ਕਾਰਵਾਈ ਕਰਦੇ ਹੋਏ ਭੁਲੱਥ ਪੁਲਿਸ ਵੱਲੋਂ ਨਵ ਜਨਮੇ ਬੱਚੀ ਦਾ ਮਿ੍ਤਕ ਸਰੀਰ ਸੁੱਟਣ ਵਾਲੇ ਨਾ ਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਧੋਖਾਧੜੀ ਦੇ ਦੋਸ਼ ਹੇਠ ਇਕ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਸਾਨੂੰ ਪਾਰ ਲੰਘਾ ਦਿਓ ਜੀ, ਅਸੀਂ ਪੜ੍ਹਨ ਸਕੂਲੇ ਜਾਣਾ
Ad Position 24