ਨਡਾਲਾ, 22 ਨਵੰਬਰ (ਰਘਬਿੰਦਰ ਸਿੰਘ)-ਨਗਰ ਪੰਚਾਇਤ ਨਡਾਲਾ ਦੀ ਇੱਕ ਮੀਟਿੰਗ ਪ੍ਰਧਾਨ ਬਲਜੀਤ ਕੌਰ ਵਾਲੀਆ, ਮੀਤ ਪ੍ਰਧਾਨ ਸੰਦੀਪ ਪਸਰੀਚਾ ਅਤੇ ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸਮੂਹ ਕੌਂਸਲਰਾਂ ਤੇ ਮੁਹਤਬਰਾਂ ਨੇ ਹਿੱਸਾ ਲਿਆ ਤੇ ਵਿਕਾਸ ਦੇ ਮੁੱਦੇ 'ਤੇ ਵਿਚਾਰਾਂ ਕੀਤੀਆਂ ਗਈਆਂ | ਇਸ ਦੌਰਾਨ ਨਗਰ ਪੰਚਾਇਤ ਨਡਾਲਾ ਦੀ ਸਮੁੱਚੀ ਟੀਮ ਨੇ ਲੰਮੇ ਸਮੇਂ ਤੋਂ ਬੇਗੋਵਾਲ ਰੋਡ ਸਥਿਤ ਅਣਗੋਲੀ ਖ਼ਾਲਸਾ ਕਾਲੋਨੀ ਦਾ ਦੌਰਾ ਕੀਤਾ ਤੇ ਉਨ੍ਹਾਂ ਆਖਿਆ ਕਿ ਜਲਦ ਹੀ ਇੱਥੇ ਸੜਕ ਨੂੰ ਪੱਧਰੀ ਕਰਕੇ ਇੰਟਰਲਾਕ ਟਾਇਲ ਲਗਾਈ ਜਾਵੇਗੀ | ਗੱਲਬਾਤ ਕਰਦਿਆਂ ਪ੍ਰਧਾਨ ਬਲਜੀਤ ਕੌਰ ਵਾਲੀਆ ਤੇ ਮੀਤ ਪ੍ਰਧਾਨ ਸੰਦੀਪ ਪਸਰੀਚਾ ਨੇ ਆਖਿਆ ਕਿ ਇਸਤੋਂ ਇਲਾਵਾ ਨਗਰ ਦੀ ਹਦੂਦ ਅੰਦਰ ਆਉਂਦੀਆਂ ਡੇਰਿਆਂ ਤੇ ਹੋਰਨਾਂ ਰਹਿੰਦੀਆਂ ਕੱਚੀਆਂ ਗਲੀਆਂ ਨੂੰ ਇੰਟਰਲਾਕ ਤੇ ਸੀਮੇਟਿਡ ਨਾਲ ਜਲਦ ਹੀ ਬਣਾਇਆ ਜਾਵੇਗਾ | ਉਨ੍ਹਾਂ ਆਖਿਆ ਕਿ ਨਗਰ ਪੰਚਾਇਤ ਨਡਾਲਾ ਦੀ ਟੀਮ ਬਿਨਾਂ ਕਿਸੇ ਪੱਖਪਾਤ ਦੇ ਇਲਾਕੇ ਦਾ ਬਹੁ-ਪੱਖੀ ਵਿਕਾਸ ਕਰਾਉਣ ਲਈ ਵੱਚਨਬੱਧ ਹੈ | ਸੰਦੀਪ ਪਸਰੀਚਾ ਨੇ ਦੱਸਿਆ ਕਿ ਜੋ ਇਲਾਕੇ ਵਿਚ ਸੀਵਰੇਜ ਪਾਈਪ ਵਿਛ ਚੁਕੀ ਹੈ ਉਸ ਸੜਕ ਨੂੰ ਦੁਬਾਰਾ ਸਹੀ ਕਰਾਉਣ ਨੂੰ ਜਲਦ ਹੀ ਸੀਵਰੇਜ ਵਿਭਾਗ ਨੂੰ ਲਿਖਿਆ ਜਾਵੇਗਾ | ਇਸ ਮੌਕੇ ਕਾਰਜਸਾਧਕ ਅਫ਼ਸਰ ਬਲਜੀਤ ਸਿੰਘ, ਅਵਤਾਰ ਸਿੰਘ ਵਾਲੀਆ, ਕੌਂਸਲਰ ਆਤਮਾ ਸਿੰਘ ਖੱਖ, ਕੌਂਸਲਰ ਸੰਦੀਪ ਸੈਣੀ, ਕੌਂਸਲਰ ਮੋਨਿਕਾ ਅਰੋੜਾ, ਸੰਦੀਪ ਕੁਮਾਰ ਟੋਨੀ, ਕੌਂਸਲਰ ਮੋਨਿਕਾ ਅਰੋੜਾ, ਕੌਂਸਲਰ ਮਨਜੀਤ ਕੌਰ ਵਾਲੀਆ, ਕੌਂਸਲਰ ਸ਼ੋਭਾ ਪਸਰੀਚਾ, ਹਰਜਿੰਦਰ ਸਿੰਘ ਸਾਹੀ, ਕੌਂਸਲਰ ਮਹਿੰਦਰ ਸਿੰਘ ਸਹੋਤਾ, ਸੰਦੀਪ ਕੁਮਾਰ ਟੋਨੀ, ਕੌਂਸਲਰ ਦਲਜੀਤ ਕੌਰ, ਕੌਂਸਲਰ ਬਲਜੀਤ ਸਿੰਘ, ਸ਼ਿਵ ਕੁਮਾਰ, ਇੰਸਪੈਕਟਰ ਭੁਪਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |