09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕੇਂਦਰ ਖ਼ਿਲਾਫ਼ ਡਡਵਿੰਡੀ ਰੇਲਵੇ ਲਾਈਨ ਉੱਤੇ ਧਰਨਾ

Ad Position 21
No active advertisement
ਅਜੀਤ ਡੈਸਕ 06-12-2025
ਡਡਵਿੰਡੀ, 5 ਦਸੰਬਰ (ਦਿਲਬਾਗ ਸਿੰਘ ਝੰਡ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਡਡਵਿੰਡੀ ਵਿਖੇ ਜਲੰਧਰ-ਫ਼ਿਰੋਜਪੁਰ ਰੇਲਵੇ ਲਾਈਨ ਉੱਤੇ ਧਰਨਾ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ | ਕਰੀਬ 2 ਘੰਟੇ ਤੱਕ ਚੱਲੇ ਇਸ ਰੋਸ ਮੁਜ਼ਾਹਰੇ ਦੌਰਾਨ ਵੱਡੀ ਗਿਣਤੀ 'ਚ ਇਕੱਤਰ ਹੋਏ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ, ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ ਅਤੇ ਜ਼ਿਲ੍ਹਾ ਖ਼ਜ਼ਾਨਚੀ ਹਾਕਮ ਸਿੰਘ ਸ਼ਾਹਜਹਾਨਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਦੀ ਆ ਰਹੀ ਹੈ ਅਤੇ ਹੁਣ ਬਿਜਲੀ ਸੋਧ ਬਿੱਲ 2025 ਦੀ ਆੜ ਵਿਚ ਬਿਜਲੀ ਦਾ ਨਿੱਜੀਕਰਨ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਬਿਜਲੀ ਤੋਂ ਵਾਂਝੇ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਲੋਕਾਂ ਦਾ ਸਾਂਝਾ ਅਦਾਰਾ ਸੀ ਜਿਸ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੀ ਦੇ ਸੱਦੇ 'ਤੇ 10 ਦਸੰਬਰ ਨੂੰ ਬਿਜਲੀ ਦੇ ਚਿੱਪ ਵਾਲੇ ਮੀਟਰ ਉਤਾਰ ਕੇ ਬਿਜਲੀ ਦਫ਼ਤਰਾਂ ਵਿਚ ਜਮਾ ਕਰਾਏ ਜਾਣਗੇ ਅਤੇ ਇਸ ਨੀਤੀ ਦਾ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਬਿਜਲੀ ਸੋਧ ਬਿੱਲ 2025, ਅਮਰੀਕਾ ਨਾਲ ਕੀਤੇ ਗਏ ਕਪਾਹ, ਦੁੱਧ ਅਤੇ ਮੱਕਾ ਦੇ ਕਰ ਮੁਕਤ ਸਮਝੌਤੇ ਨੂੰ ਰੱਦ ਕਰੇ ਅਤੇ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਬਿਜਲੀ ਸੋਧ ਬਿੱਲ ਨੂੰ ਤੁਰੰਤ ਰੱਦ ਕਰੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ, ਖ਼ਜ਼ਾਨਚੀ ਹਾਕਮ ਸਿੰਘ ਸ਼ਾਹਜਹਾਨਪੁਰ, ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ, ਪੰਚ ਤਰਜਿੰਦਰ ਸਿੰਘ ਮੁਹੱਬਲੀਪੁਰ, ਜ਼ੋਨ ਮੀਤ ਪ੍ਰਧਾਨ ਮਨਦੀਪ ਸਿੰਘ ਮੁਹੱਬਲੀਪੁਰ, ਬਲਵਿੰਦਰ ਸਿੰਘ ਬਿੰਦਾ ਮੁਹੱਬਲੀਪੁਰ, ਜੋਗਾ ਸਿੰਘ ਜ਼ੋਨ ਪ੍ਰਧਾਨ, ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਸੋਢੀ, ਜ਼ੋਨ ਪੈੱ੍ਰਸ ਸਕੱਤਰ ਸਰਬਜੀਤ ਸਿੰਘ ਕਾਲੇਵਾਲ, ਭਜਨ ਕੋਰ, ਨਿੰਦਰ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ, ਨਰਿੰਦਰ ਕੌਰ, ਮਲਕੀਤ ਸਿੰਘ ਫੱਤੋਵਾਲ, ਹਰਦੀਪ ਸਿੰਘ ਬਾਊਪੁਰ, ਭਜਨ ਸਿੰਘ ਖਿਜਰਪੁਰ, ਸੁਖਵਿੰਦਰ ਸਿੰਘ ਸਰੂਪਵਾਲ, ਦਿਵਜੋਤ ਸਿੰਘ ਸੁਚੇਤਗੜ, ਮੁਖ਼ਤਿਆਰ ਸਿੰਘ ਵਾਟਾਵਾਲੀ, ਮੇਜਰ ਸਿੰਘ, ਤਰਸੇਮ ਸਿੰਘ ਤਲਵੰਡੀ ਚੌਧਰੀਆਂ, ਹਰਵਿੰਦਰ ਸਿੰਘ ਉੱਚਾ, ਹਰਜੀਤ ਸਿੰਘ ਦੇਸਲ, ਮੁਖ਼ਤਿਆਰ ਸਿੰਘ ਮੁੰਡੀ ਛੰਨਾ, ਬਲਵਿੰਦਰ ਸਿੰਘ ਬੰਬ, ਬਲਜਿੰਦਰ ਸਿੰਘ ਸ਼ੇਰਪੁਰ ਸੱਧਾ, ਤਰਸੇਮ ਸਿੰਘ ਸਾਗਰਾ, ਜਤਿੰਦਰ ਸਿੰਘ ਡੇਰਾ ਸੈਦਾ, ਗੁਰਸੇਵਕ ਸਿੰਘ ਸ਼ਿਵਦਿਆਲ, ਬਲਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ | ਦੂਜੇ ਪਾਸੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਤਰਫੋਂ ਤਹਿਸੀਲਦਾਰ ਪਰਮਿੰਦਰ ਸਿੰਘ, ਪਟਵਾਰੀ ਸੁਖਦੇਵ ਸਿੰਘ, ਐਸਪੀ (ਡੀ) ਪੀ ਐੱਸ ਵਿਰਕ, ਏਐਸਪੀ ਧਰਿੰਦਰ ਵਰਮਾ, ਐਸਐਚਓ ਸੋਨਮਦੀਪ ਕੌਰ, ਚੌਂਕੀ ਇੰਚਾਰਜ ਮੋਠਾਂਵਾਲ ਏਐਸਆਈ ਪੂਰਨ ਚੰਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਦੇ ਹਵਾਲਾਤੀ ਪਾਸੋਂ ਨਸ਼ੀਲਾ ਪਦਾਰਥ, ਤੰਬਾਕੂ ਤੇ ਬੀੜੀਆਂ ਬਰਾਮਦ ਅਗਲੀ ਖ਼ਬਰ ਸੁਖਚੈਨ ਨਗਰ ਵਿਖੇ ਘਰ ਦੇ ਬਾਹਰ ਖੜ੍ਹੀਆਂ 3 ਗੱਡੀਆਂ ਨੂੰ ਭੇਦਭਰੀ ਹਾਲਤ 'ਚ ਲੱਗੀ ਅੱਗ
Ad Position 24