09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕੇਂਦਰੀ ਜੇਲ੍ਹ 'ਚ ਮਾਮੂਲੀ ਤਕਰਾਰ ਉਪਰੰਤ ਜੇਲ੍ਹ 'ਚ ਬੰਦ 2 ਸਕੇ ਭਰਾਵਾਂ ਦੀ ਕੁੱਟਮਾਰ

Ad Position 21
No active advertisement
ਅਜੀਤ ਡੈਸਕ 06-12-2025
ਕਪੂਰਥਲਾ, 5 ਦਸੰਬਰ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ 'ਚ ਮਾਮੂਲੀ ਤਕਰਾਰ ਉਪਰੰਤ ਜੇਲ੍ਹ ਵਿਚ ਬੰਦ ਦੋ ਸਕੇ ਭਰਾਵਾਂ ਦੀ ਕੁਝ ਹਵਾਲਾਤੀਆਂ ਵਲੋਂ ਕੱੁਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਿਨ੍ਹਾਂ ਨੂੰ ਜੇਲ੍ਹ ਮੁਲਾਜ਼ਮਾਂ ਵਲੋਂ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿਚ ਲਿਆਂਦਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾ. ਸਾਹਿਲ ਗਰਗ ਨੇ ਦੱਸਿਆ ਕਿ ਜੇਲ੍ਹ 'ਚ ਬੰਦ ਹਵਾਲਾਤੀ ਬਲਜਿੰਦਰ ਕੁਮਾਰ ਤੇ ਉਸਦਾ ਭਰਾ ਰੋਹਿਤ ਵਾਸੀਆਨ ਕੇਂਦਰੀ ਜੇਲ੍ਹ ਨੂੰ ਜ਼ਖਮੀ ਹਾਲਤ ਵਿਚ ਜੇਲ੍ਹ ਕਰਮਚਾਰੀ ਲੈ ਕੇ ਆਏ ਸਨ ਜਿਨ੍ਹਾਂ ਦੀ ਐਮ.ਐਲ.ਆਰ. ਕੱਟ ਕੇ ਥਾਣਾ ਕੋਤਵਾਲੀ ਨੂੰ ਭੇਜ ਦਿੱਤੀ ਗਈ ਅਤੇ ਜ਼ਖਮੀ ਹਵਾਲਾਤੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ 'ਚ ਨਸ਼ਿਆਂ ਦੇ ਵਧ ਰਹੇ ਰੁਝਾਨ ਕਾਰਨ ਮਾਪੇ ਚਿੰਤਤ-ਐਡਵੋਕੇਟ ਬਾਠ, ਐਡਵੋਕੇਟ ਢਿੱਲੋਂ ਅਗਲੀ ਖ਼ਬਰ ਕੇਂਦਰੀ ਜੇਲ੍ਹ ਦੇ ਹਵਾਲਾਤੀ ਪਾਸੋਂ ਨਸ਼ੀਲਾ ਪਦਾਰਥ, ਤੰਬਾਕੂ ਤੇ ਬੀੜੀਆਂ ਬਰਾਮਦ
Ad Position 24