24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ- ਜ਼ਿਲ੍ਹਾ ਪ੍ਰੀਸ਼ਦ ਦੇ 44 ਤੇ 5 ਬਲਾਕ ਸੰਮਤੀਆਂ ਦੇ 278 ਉਮੀਦਵਾਰ ਵੱਖ-ਵੱਖ ਜ਼ੋਨਾਂ ਤੋਂ ਚੋਣ ਲੜਣਗੇ

Ad Position 21
No active advertisement
ਅਜੀਤ ਡੈਸਕ 07-12-2025
ਕਪੂਰਥਲਾ, 6 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਵਾਪਸ ਲੈਣ ਪਿੱਛੋਂ ਜ਼ਿਲ੍ਹਾ ਪ੍ਰੀਸ਼ਦ ਦੇ 44 ਤੇ 5 ਬਲਾਕ ਸੰਮਤੀਆਂ ਲਈ 278 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਬਲਾਕ ਸੰਮਤੀ ਨਡਾਲਾ ਦੇ ਲੱਖਣ ਕੇ ਪੱਡਾ ਜ਼ੋਨ, ਚੱਕੋਕੀ ਤੇ ਪੱਡਾ ਬੇਟ ਜ਼ੋਨ ਤੋਂ ਤਿੰਨ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ | ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਵਿਚੋਂ 15 ਉਮੀਦਵਾਰਾਂ ਤੇ ਬਲਾਕ ਸੰਮਤੀਆਂ ਦੇ 124 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪਰਚੇ ਵਾਪਸ ਲਏ ਗਏ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਸੰਮਤੀ ਕਪੂਰਥਲਾ ਵਿਚ 59, ਫੱਤੂਢੀਂਗਾ ਵਿਚ 39, ਨਡਾਲਾ ਵਿਚ 50, ਫਗਵਾੜਾ ਵਿਚ 85 ਤੇ ਸੁਲਤਾਨਪੁਰ ਲੋਧੀ ਬਲਾਕ ਸੰਮਤੀ ਲਈ 45 ਉਮੀਦਵਾਰ ਚੋਣ ਲੜਣਗੇ | ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਨੰਗਲ ਲੁਬਾਣਾ ਜ਼ੋਨ ਤੋਂ 4, ਲੱਖਣ ਕੇ ਪੱਡਾ ਜ਼ੋਨ ਤੋਂ 5, ਰਮੀਦੀ ਜ਼ੋਨ ਤੋਂ 4, ਚੂਹੜਵਾਲ ਜ਼ੋਨ ਤੋਂ 4, ਸਿੱਧਵਾਂ ਦੋਨਾਂ ਜ਼ੋਨ ਤੋਂ 4, ਫੱਤੂਢੀਂਗਾ ਜ਼ੋਨ 4, ਟਿੱਬਾ ਜ਼ੋਨ ਤੋਂ 4, ਭਰੋਆਣਾ ਜ਼ੋਨ ਤੋਂ 5, ਫਗਵਾੜਾ ਪੱਛਮੀ ਜ਼ੋਨ ਤੋਂ 5 ਤੇ ਫਗਵਾੜਾ ਪੂਰਬੀ ਜ਼ੋਨ ਤੋਂ 5 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ |
ਬਲਾਕ ਸੰਮਤੀ ਕਪੂਰਥਲਾ ਦੇ 16 ਜ਼ੋਨਾਂ ਤੋਂ 59 ਉਮੀਦਵਾਰ ਚੋਣ ਮੈਦਾਨ 'ਚ
ਬਲਾਕ ਸੰਮਤੀ ਕਪੂਰਥਲਾ ਦੇ ਸੁਭਾਨਪੁਰ ਜ਼ੋਨ ਤੋਂ 4, ਖੁਖਰੈਣ ਜ਼ੋਨ ਤੋਂ 4, ਕਾਂਜਲੀ ਜ਼ੋਨ ਤੋਂ 3, ਨਵਾਂ ਪਿੰਡ ਜ਼ੋਨ ਤੋਂ 4, ਲੱਖਣ ਕਲਾਂ ਜ਼ੋਨ ਤੋਂ 4, ਧੁਆਂਖੇ ਜਗੀਰ ਤੋਂ 3, ਵਡਾਲਾ ਕਲਾਂ ਜ਼ੋਨ ਤੋਂ 4, ਇੱਬਣ ਜ਼ੋਨ ਤੋਂ 4, ਤਲਵੰਡੀ ਮਹਿਮਾ ਜ਼ੋਨ ਤੋਂ 3, ਨੱਥੂ ਚਾਹਲ ਜ਼ੋਨ ਤੋਂ 4, ਬਲੇਰਖਾਨਪੁਰ ਜ਼ੋਨ ਤੋਂ 4, ਆਲਮਗੀਰ ਜ਼ੋਨ ਤੋਂ 4, ਕਾਲਾ ਸੰਘਿਆਂ ਜ਼ੋਨ ਤੋਂ 3, ਸਿੱਧਵਾਂ ਦੋਨਾਂ ਜ਼ੋਨ ਤੋਂ 4, ਸੈਦੋਵਾਲ ਜ਼ੋਨ ਤੋਂ 3, ਫੱਤੂਢੀਂਗਾ ਜ਼ੋਨ ਤੋਂ 4 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ |
ਬਲਾਕ ਸੰਮਤੀ ਫੱਤੂਢੀਂਗਾ ਦੇ 16 ਜ਼ੋਨਾਂ ਵਿਚੋਂ 39 ਉਮੀਦਵਾਰ ਚੋਣ ਲੜਣਗੇ
ਇਸ ਬਲਾਕ ਸੰਮਤੀ ਦੇ ਫੱਤੂਢੀਂਗਾ ਜ਼ੋਨ ਤੋਂ 3, ਦੇਸਲ ਜ਼ੋਨ ਤੋਂ 4, ਉੱਚਾ ਜ਼ੋਨ ਤੋਂ 2, ਅਕਬਰਪੁਰ ਜੋਨ ਤੋਂ 3, ਖੀਰਾਂਵਾਲੀ ਜ਼ੋਨ 2, ਭਵਾਨੀਪੁਰ ਜ਼ੋਨ ਤੋਂ 2, ਖਾਲੂ ਜ਼ੋਨ ਤੋਂ 2, ਢੁੱਡੀਆਂਵਾਲ ਜੋਨ ਤੋਂ 2, ਸੈਦੋਭੁਲਾਣਾ ਜ਼ੋਨ ਤੋਂ 4, ਖੈੜਾ ਦੋਨਾ ਜ਼ੋਨ ਤੋਂ 3, ਦੰਦੂਪੁਰ ਜ਼ੋਨ ਤੋਂ 2, ਟਿੱਬਾ ਜ਼ੋਨ ਤੋਂ 2, ਸੂਜੋਕਾਲੀਆ ਜੋਨ ਤੋਂ 2, ਤਲਵੰਡੀ ਚੌਧਰੀਆਂ ਜ਼ੋਨ ਤੋਂ 2 ਤੇ ਭੈਣੀ ਹੁੱਸੇ ਖਾਂ ਜ਼ੋਨ ਤੋਂ 3 ਉਮੀਦਵਾਰ ਚੋਣ ਵਿਚ ਆਪਣੀ ਕਿਸਮਤ ਅਜ਼ਮਾਉਣਗੇ |
50 ਉਮੀਦਵਾਰ ਲੜਣਗੇ ਬਲਾਕ ਸੰਮਤੀ ਨਡਾਲਾ ਤੋਂ ਚੋਣ
ਬਲਾਕ ਸੰਮਤੀ ਨਡਾਲਾ ਦੇ 22 ਜ਼ੋਨਾਂ ਤੋਂ 50 ਉਮੀਦਵਾਰ ਚੋਣ ਮੈਦਾਨ ਨਿੱਤਰੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਬਰਿਆਰ ਜ਼ੋਨ ਤੋਂ 2, ਬੱਸੀ ਜ਼ੋਨ ਤੋਂ 2, ਨਡਾਲੀ ਜ਼ੋਨ ਤੋਂ 3, ਬਜਾਜ ਜ਼ੋਨ ਤੋਂ 2, ਬੋਪਾਰਾਏ ਜ਼ੋਨ ਤੋਂ 2, ਖੱਸਣ ਜੋਨ ਤੋਂ 2, ਰਾਏਪੁਰ ਪੀਰਬਖ਼ਸ਼ਵਾਲਾ ਜ਼ੋਨ ਤੋਂ 2, ਮਕਸੂਦਪੁਰ ਜ਼ੋਨ ਤੋਂ 3, ਮਿਆਣੀ ਭੱਗੂਪੁਰੀਆ ਜ਼ੋਨ ਤੋਂ 3, ਨੰਗਲ ਲੁਬਾਣਾ ਜ਼ੋਨ ਤੋਂ 2, ਤਲਵੰਡੀ ਕੂਕਾ ਤੋਂ 2, ਇਬਰਾਹੀਮਵਾਲ ਤੋਂ 2, ਦਮੂਲੀਆਂ ਜ਼ੋਨ ਤੋਂ 2, ਮੁਰਾਰ ਜ਼ੋਨ ਤੋਂ 4, ਦਿਆਲਪੁਰ ਜ਼ੋਨ ਤੋਂ 4, ਰਮੀਦੀ ਜ਼ੋਨ ਤੋਂ 3, ਗਾਜੀ ਗੁਡਾਣਾ ਜ਼ੋਨ ਤੋਂ 3, ਨੂਰਪੁਰ ਲੁਬਾਣਾ ਜ਼ੋਨ ਤੋਂ 2 ਤੇ ਸੰਗੋਜਲਾ ਜ਼ੋਨ ਤੋਂ 2 ਉਮੀਦਵਾਰ ਚੋਣ ਮੈਦਾਨ ਵਿਚ ਹਨ |
ਬਲਾਕ ਸੰਮਤੀ ਸੁਲਤਾਨਪੁਰ ਲੋਧੀ ਦੇ 15 ਜ਼ੋਨਾਂ ਤੋਂ 45 ਉਮੀਦਵਾਰ ਚੋਣ ਮੈਦਾਨ ਵਿਚ
ਬਲਾਕ ਸੰਮਤੀ ਦੀ ਚੋਣ ਲਈ 15 ਜ਼ੋਨਾਂ ਤੋਂ 45 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ | ਇਨ੍ਹਾਂ ਵਿਚ ਕਮਾਲਪੁਰ ਜ਼ੋਨ ਤੋਂ 2, ਨਸੀਰੇਵਾਲ ਜੋਨ ਤੋਂ 3, ਭੌਰ ਜੋਨ ਤੋਂ 4, ਰਾਮਪੁਰ ਜਗੀਰ ਜ਼ੋਨ ਤੋਂ 4, ਡੱਲਾ ਜ਼ੋਨ ਤੋਂ 3, ਜੱਬੋਵਾਲ ਜ਼ੋਨ ਤੋਂ 4, ਵਾਟਾਂਵਾਲੀ ਖ਼ੁਰਦ ਜ਼ੋਨ ਤੋਂ 3, ਕਬੀਰਪੁਰ ਜ਼ੋਨ ਤੋਂ 3, ਫੱਤੋਵਾਲ ਜ਼ੋਨ ਤੋਂ 2, ਪੰਡੋਰੀ ਜਗੀਰ ਤੋਂ 3, ਪਰਮਜੀਤਪੁਰ ਜ਼ੋਨ ਤੋਂ 2, ਜੈਨਪੁਰ ਜ਼ੋਨ ਤੋਂ 4, ਮੁਕਟਰਾਮ ਵਾਲਾ ਜ਼ੋਨ ਤੋਂ 3, ਮਸੀਤ ਜ਼ੋਨ ਤੋਂ 3 ਮੈਰੀਪੁਰ ਜ਼ੋਨ ਤੋਂ 2 ਉਮੀਦਵਾਰ ਚੋਣ ਲੜਣਗੇ |
ਹਲਕਾ ਭੁਲੱਥ ਦੇ ਬਲਾਕ ਸੰਮਤੀ 'ਚ ਕਾਗਜ਼ਾਂ ਦੀ ਵਾਪਸੀ ਤੋਂ ਬਾਅਦ 50 ਉਮੀਦਵਾਰ ਚੋਣ ਮੈਦਾਨ ਵਿਚ
ਭੁਲੱਥ (ਮਨਜੀਤ ਸਿੰਘ ਰਤਨ)-ਹਲਕਾ ਭੁਲੱਥ ਦੀ ਬਲਾਕ ਸੰਮਤੀ ਚੋਣਾਂ ਦੌਰਾਨ ਕੁੱਲ 89 ਫਾਈਲਾਂ ਵੱਖ-ਵੱਖ ਪਾਰਟੀਆਂ ਦਿਆਂ ਉਮੀਦਵਾਰਾਂ ਵੱਲੋਂ ਭਰੀਆਂ ਗਈਆਂ ਸਨ |, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫ਼ਸਰ ਰਜਿੰਦਰ ਸਿੰਘ ਤੇ ਸਹਾਇਕ ਰਿਟਰਨਿੰਗ ਅਫ਼ਸਰ ਈ.ਓ ਰਣਦੀਪ ਸਿੰਘ ਵੜੈਚ ਨੇ ਦੱਸਿਆ ਕਿ ਬਲਾਕ ਸੰਮਤੀ ਚੋਣਾਂ ਲਈ ਕੁੱਲ 89 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ ਜਿਨ੍ਹਾਂ ਵਿਚੋਂ 8 ਉਮੀਦਵਾਰਾਂ ਦੇ ਪੜਤਾਲ ਦੌਰਾਨ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ | ਜਿਨ੍ਹਾਂ ਵਿਚ ਜੋਨ ਲੱਖਣ ਕੇ ਪੱਡਾ ਤੋਂ ਕਾਂਗਰਸੀ ਉਮੀਦਵਾਰ ਪੂਰਨ ਸਿੰਘ ਤੇ ਜੋਨ ਚੱਕੋਕੀ ਤੋਂ ਕਾਂਗਰਸੀ ਉਮੀਦਵਾਰ ਜੋਬਨਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਜਦ ਕਿ ਜੋਨ ਪੱਡਾ ਬੇਟ ਤੋਂ ਕਾਂਗਰਸੀ ਉਮੀਦਵਾਰ ਰਜਿੰਦਰ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਜਿੰਦਰ ਕੌਰ ਜਦਕਿ ਜੋਨ ਨੰਗਲ ਲੁਬਾਣਾ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਤੇ ਕਮਲਜੀਤ ਕੌਰ ਮੁਲਤਾਨੀ ਅਤੇ ਜੋਨ 17 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਸ਼ਮੀਰ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ | ਇਹਨਾਂ ਨਾਮਜ਼ਦਗੀਆਂ ਦੇ ਰੱਦ ਹੋਣ ਤੋਂ ਬਾਅਦ ਕੁੱਲ 81 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਸਨ ਜਿਨ੍ਹਾਂ ਦੀ ਅੱਜ 31 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਵਾਪਸੀ ਲਈ ਗਈ ਅਤੇ ਇਹਨਾਂ 31 ਉਮੀਦਵਾਰਾਂ ਦੇ ਕਾਗਜ਼ ਵਾਪਸ ਲੈਣ ਉਪਰੰਤ ਹੁਣ 22 ਜ਼ੋਨਾਂ ਵਿਚ 50 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ |
ਫਗਵਾੜਾ ਬਲਾਕ ਸੰਮਤੀ ਚੋਣ ਲਈ 12 ਉਮੀਦਵਾਰਾਂ ਨੇ ਲਏ ਕਾਗ਼ਜ਼ ਵਾਪਸ, 85 ਉਮੀਦਵਾਰ ਚੋਣ ਮੈਦਾਨ 'ਚ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਬਲਾਕ ਸੰਮਤੀ ਚੋਣਾ ਲਈ 12 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਵਾਪਸ ਲਏ ਹਨ | ਫਗਵਾੜਾ ਵਿਚ ਹੁਣ 85 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਵਾਪਸ ਲੈਣ ਵਾਲੇ ਉਮੀਦਵਾਰ ਜੋਨ ਨੰ: 1 ਡੁਮੇਲੀ ਤੋ ਸ਼ੋ੍ਰਮਣੀ ਅਕਾਲੀ ਦਲ ਦੇ ਕਵਰਿੰਗ ਉਮੀਦਵਾਰ ਸੁਖਵਿੰਦਰ ਕੌਰ, ਜੋਨ ਨੰ: 2 ਰਿਹਾਣਾ ਜੱਟਾ ਤੋ ਕਾਂਗਰਸ ਦੇ ਕਵਰਿੰਗ ਉਮੀਦਵਾਰ ਬਲਵਿੰਦਰ ਕੁਮਾਰ, ਜੋਨ ਨੰ: 3 ਪਾਂਸ਼ਟਾ ਤੋਂ ਆਜ਼ਾਦ ਉਮੀਦਵਾਰ ਅਮਰੀਕ ਚੰਦ, ਜੋਨ ਨੰ: 5 ਮਲਕਪੁਰ ਤੋਂ ਆਮ ਆਦਮੀ ਪਾਰਟੀ ਦੇ ਕਵਰਿੰਗ ਉਮੀਦਵਾਰ ਜਸਵੀਰ ਕੌਰ, ਜੋਨ ਨੰ: 8 ਰਾਣੀਪੁਰ ਕੰਬੋਆਂ ਤੋਂ ਆਮ ਆਦਮੀ ਪਾਰਟੀ ਦੇ ਕਵਰਿੰਗ ਉਮੀਦਵਾਰ ਦਲਜੀਤ ਸਿੰਘ ਅਤੇ ਕਾਂਗਰਸ ਦੇ ਕਵਰਿੰਗ ਉਮੀਦਵਾਰ ਬਲਵੰਤ ਸਿੰਘ, ਜੋਨ ਨੰ: 9 ਪਲਾਹੀ ਤੋ ਆਜ਼ਾਦ ਉਮੀਦਵਾਰ ਰਾਜ ਰਾਣੀ, ਜੋਨ ਨੰ: 11 ਭੁੱਲਾਰਾਈ ਤੋਂ ਆਜ਼ਾਦ ਉਮੀਦਵਾਰ ਹਰਦੀਪ ਸਿੰਘ, ਸੁਖਵਿੰਦਰ ਕੁਮਾਰ ਗਿੰਢਾ, ਜੋਨ ਨੰ: 15 ਖਜੂਰਲਾ ਤੋਂ ਕਾਂਗਰਸ ਦੇ ਕਵਰਿੰਗ ਉਮੀਦਵਾਰ ਗੁਰਨਾਮ ਸਿੰਘ, ਜੋਨ ਨੰ: 15 ਮੇਹਟਾਂ ਤੋ ਆਮ ਆਦਮੀ ਪਾਰਟੀ ਦੇ ਕਵਰਿੰਗ ਉਮੀਦਵਾਰ ਸ਼ਸੀ ਬੰਗੜ੍ਹ, ਜੋਨ ਨੰ: 18 ਜਗਤਪੁਰ ਜੱਟਾ ਤੋ ਕਾਂਗਰਸ ਦੇ ਕਵਰਿੰਗ ਉਮੀਦਵਾਰ ਰੀਨਾ ਕੁਮਾਰੀ ਨੇ ਕਾਗ਼ਜ਼ ਵਾਪਸ ਲਏ ਹਨ | ਹੁਣ ਮੁਕਾਬਲੇ ਵਿਚ ਭਾਜਪਾ ਦੇ 20 ਉਮੀਦਵਾਰ, ਕਾਂਗਰਸ 17 ਉਮੀਦਵਾਰ, ਆਮ ਆਦਮੀ ਪਾਰਟੀ 20 ਉਮੀਦਵਾਰ, ਸ਼ੋ੍ਰਮਣੀ ਅਕਾਲੀ ਦਲ17 ਉਮੀਦਵਾਰ, ਬਸਪਾ 8 ਅਤੇ ਆਜ਼ਾਦ ਉਮੀਦਵਾਰ 3 ਚੋਣ ਮੈਦਾਨ ਵਿਚ ਹਨ | ਉਮੀਦਵਾਰ ਨੂੰ ਚੋਣ ਨਿਸ਼ਾਨ ਵੀ ਅਲਾਟ ਕੀਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਬਲਾਕ ਸੰਮਤੀ ਦੇ 20 ਜ਼ੋਨਾਂ ਦੀ ਚੋਣ ਲਈ 85 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ 'ਤੇ ਵੱਖ-ਵੱਖ ਸੰਸਥਾਵਾਂ ਵਲੋਂ ਸਮਾਗਮ
Ad Position 24