ਫਗਵਾੜਾ, 6 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਬਲਾਕ ਸੰਮਤੀ ਚੋਣਾ ਲਈ ਫਗਵਾੜਾ ਹਲਕੇ ਦੇ 91 ਪਿੰਡਾਂ ਦੇ ਬਣਾਏ ਗਏ 20 ਚੋਣ ਜ਼ੋਨਾਂ ਵਿਚ 99 ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕਰਵਾਏ ਸੀ | ਪੜਤਾਲ ਉਪਰੰਤ 2 ਉਮੀਦਵਾਰਾਂ ਦੇ ਕਾਗ਼ਜ਼ ਰੱਦ ਪਾਏ ਗਏ ਅਤੇ ਵਾਪਸੀ ਵੇਲੇ 12 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਵਾਪਸ ਲਏ | ਫਗਵਾੜਾ ਹਲਕੇ ਦੇ ਵੱਖ-ਵੱਖ ਜ਼ੋਨਾਂ ਦੇ ਹੁਣ 85 ਉਮੀਦਵਾਰਾਂ ਦਾ ਹੋਵੇਗਾ ਮੁਕਾਬਲਾ ਜਿਨ੍ਹਾਂ ਵਿਚ ਜੋਨ ਨੰ: 1 ਡੁਮੇਲੀ ਤੋਂ ਆਮ ਆਦਮੀ ਪਾਰਟੀ ਨੇ ਊਦੀ, ਸ਼ੋ੍ਰਮਣੀ ਅਕਾਲੀ ਦਲ ਨੇ ਬਲਵੀਰ ਕੌਰ, ਕਾਂਗਰਸ ਅਮਨਪ੍ਰੀਤੀ ਕੌਰ, ਭਾਜਪਾ ਨੇ ਕਮਲਜੀਤ ਕੌਰ, ਜੋਨ ਨੰ: 2 ਰਿਹਾਣਾ ਜੱਟਾ ਤੋਂ ਕਾਂਗਰਸ ਅਮਰਜੀਤ ਕੁਮਾਰ, ਸ਼ੋ੍ਰਮਣੀ ਅਕਾਲੀ ਦਲ ਬਲਵਿੰਦਰ ਰਾਮ, ਆਮ ਆਦਮੀ ਪਾਰਟੀ ਦੇਸ ਰਾਜ, ਭਾਜਪਾ ਕੇਵਲ ਕ੍ਰਿਸ਼ਨ, ਜੋਨ ਨੰ: 3 ਪਾਂਸ਼ਟਾ ਤੋਂ ਆਮ ਆਦਮੀ ਪਾਰਟੀ ਮੋਹਿਤ ਕੁਮਾਰ, ਆਜ਼ਾਦ ਸੁਰਿੰਦਰ ਪਾਲ ਸਿੰਘ, ਭਾਜਪਾ ਹਰਜਿੰਦਰ ਸਿੰਘ, ਜੋਨ ਨੰ: 4 ਸਾਹਨੀ ਤੋਂ ਕਾਂਗਰਸ ਸੁਰਿੰਦਰ ਕੌਰ, ਆਮ ਆਦਮੀ ਪਾਰਟੀ ਰਜਿੰਦਰ ਕੌਰ, ਸ਼ੋ੍ਰਮਣੀ ਅਕਾਲੀ ਦਲ ਕੋਸ਼ੱਲਿਆ ਦੇਵੀ, ਭਾਜਪਾ ਰਾਣੋ, ਜੋਨ ਨੰ: 5 ਮਲਕਪੁਰ ਤੋਂ ਕਾਂਗਰਸ ਸਿਮਰਨ, ਸ਼ੋ੍ਰਮਣੀ ਅਕਾਲੀ ਦਲ ਮਨਜੀਤ ਕੌਰ, ਬਹੁਜਨ ਸਮਾਜ ਪਾਰਟੀ ਨੀਲਮ ਰਾਣੀ, ਭਾਜਪਾ ਤੀਰਥ ਕੌਰ, ਆਮ ਆਦਮੀ ਪਾਰਟੀ ਮਨਜੀਤ ਕੌਰ, ਜਸਵੀਰ ਕੌਰ, ਜੋਨ ਨੰ: 6 ਲੱਖਪੁਰ ਤੋਂ ਕਾਂਗਰਸ ਹਰਜੀਤ ਰਾਮ, ਸ਼ੋ੍ਰਮਣੀ ਅਕਾਲੀ ਦਲ ਬਹਾਦਰ ਸਿੰਘ, ਆਮ ਆਦਮੀ ਪਾਰਟੀ ਗੁਰਪ੍ਰੀਤ ਸਿੰਘ, ਭਾਜਪਾ ਰਾਮ ਆਸਰਾ, ਜੋਨ ਨੰ: 7 ਰਾਵਲਪਿੰਡੀ ਤੋਂ ਆਮ ਆਦਮੀ ਪਾਰਟੀ ਕਮਲੇਸ਼ ਕੌਰ, ਸ਼ੋ੍ਰਮਣੀ ਅਕਾਲੀ ਦਲ ਪਰਮਜੀਤ ਕੌਰ, ਭਾਰਤੀ ਜਨਤਾ ਪਾਰਟੀ ਜਗਦੀਸ਼ ਕੌਰ, ਕਾਂਗਰਸ ਸਰਬਜੀਤ ਕੌਰ, ਜੋਨ ਨੰ: 8 ਰਾਣੀਪੁਰ ਕੰਬੋਆਂ ਤੋਂ ਸ਼ੋ੍ਰਮਣੀ ਅਕਾਲੀ ਦਲ ਜਸਵੀਰ ਸਿੰਘ, ਆਮ ਆਦਮੀ ਪਾਰਟੀ ਸੁਖਚੈਨ ਸਿੰਘ ਗਿੱਲ, ਕਾਂਗਰਸ ਹਰਵਿੰਦਰ ਲਾਲ, ਭਾਜਪਾ ਬਿਕਰ ਰਾਮ, ਜੋਨ ਨੰ: 9 ਪਲਾਹੀ ਤੋ ਸ਼ੋ੍ਰਮਣੀ ਅਕਾਲੀ ਦਲ ਹਰਪ੍ਰੀਤ ਕੌਰ, ਭਾਜਪਾ ਹਰਪ੍ਰੀਤ ਕੌਰ, ਆਮ ਆਦਮੀ ਪਾਰਟੀ ਕਮਲ ਕਲਸੀ, ਕਾਂਗਰਸ ਮਨਜੀਤ ਕੌਰ, ਜੋਨ ਨੰ: 10 ਖਲਵਾੜਾ ਤੋਂ ਬਹੁਜਨ ਸਮਾਜ ਪਾਰਟੀ ਜੋਗਿੰਦਰ ਪਾਲ, ਆਮ ਆਦਮੀ ਪਾਰਟੀ ਅਜੈ ਕੁਮਾਰ, ਭਾਜਪਾ ਬਿੰਦਰ ਪਾਲ, ਸ਼ੋ੍ਰਮਣੀ ਅਕਾਲੀ ਦਲ ਬਲਵੀਰ ਚੰਦ, ਕਾਂਗਰਸ ਰੂਪ ਲਾਲ, ਜੋਨ ਨੰ: 11 ਭੁੱਲਾਰਾਈ ਤੋਂ ਆਜ਼ਾਦ ਕੁਲਵੰਤ ਸਿੰਘ, ਬਹੁਜਨ ਸਮਾਜ ਪਾਰਟੀ ਪਰਮਿੰਦਰ ਕੁਮਾਰ, ਸ਼ੋ੍ਰਮਣੀ ਅਕਾਲੀ ਦਲ ਪਰਮਿੰਦਰ ਸਿੰਘ, ਭਾਜਪਾ ਅਮਰਜੀਤ ਸਿੰਘ, ਆਮ ਆਦਮੀ ਪਾਰਟੀ ਜਸਪ੍ਰੀਤ ਸਿੰਘ, ਜੋਨ ਨੰ: 12 ਨੰਗਲ ਮੱਝਾਂ ਤੋਂ ਸ਼ੋ੍ਰਮਣੀ ਅਕਾਲੀ ਦਲ ਰੀਨਾ, ਆਮ ਆਦਮੀ ਪਾਰਟੀ ਕੁਲਦੀਪ ਕੌਰ, ਭਾਜਪਾ ਨਰਿੰਦਰ ਕੌਰ, ਬਹੁਜਨ ਸਮਾਜ ਪਾਰਟੀ ਹਰਜੀਤ ਕੁਮਾਰੀ, ਕਾਂਗਰਸ ਨੀਲਮ ਕੁਮਾਰੀ, ਜੋਨ ਨੰ: 13 ਖਜੂਰਲਾ ਤੋਂ ਕਾਂਗਰਸ ਅਵਤਾਰ ਸਿੰਘ, ਆਮ ਆਦਮੀ ਪਾਰਟੀ ਅਜੈ ਕੁਮਾਰ, ਭਾਰਤੀ ਜਨਤਾ ਪਾਰਟੀ ਅਮਰਜੀਤ ਸਿੰਘ, ਸ਼ੋ੍ਰਮਣੀ ਅਕਾਲੀ ਦਲ ਹਰਵੀਰ ਸਿੰਘ, ਜੋਨ ਨੰ:14 ਹਰਦਾਸਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਰਣਜੀਤ ਸਿੰਘ, ਆਮ ਆਦਮੀ ਪਾਰਟੀ ਦਵਿੰਦਰ ਸਿੰਘ, ਭਾਜਪਾ ਹਰਮੇਸ਼ ਲਾਲ, ਕਾਂਗਰਸ ਮੰਗਤ ਸਿੰਘ ਸੰਧੂ, ਜੋਨ ਨੰ: 15 ਮੇਹਟਾਂ ਤੋ ਆਮ ਆਦਮੀ ਪਾਰਟੀ ਹਰੀਸ਼ ਪਾਲ, ਕਾਂਗਰਸ ਲਖਵਿੰਦਰ ਕੁਮਾਰ, ਭਾਜਪਾ ਪਵਨ ਕੁਮਾਰ, ਜੋਨ ਨੰ: 16 ਅਠੋਲੀ ਤੋਂ ਕਾਂਗਰਸ ਰੇਸ਼ਮ ਕੌਰ, ਸ਼ੋ੍ਰਮਣੀ ਅਕਾਲੀ ਦਲ ਬਲਜੀਤ ਕੌਰ, ਭਾਜਪਾ ਕਮਲੇਸ਼ ਕੁਮਾਰੀ, ਆਮ ਆਦਮੀ ਪਾਰਟੀ ਪਵਨਦੀਪ ਕੌਰ, ਜੋਨ ਨੰ: 17 ਉੱਚਾ ਪਿੰਡ ਤੋਂ ਭਾਜਪਾ ਮਨਜੀਤ ਕੁਮਾਰ, ਆਜ਼ਾਦ ਸੋਹਣ ਲਾਲ, ਸ਼ੋ੍ਰਮਣੀ ਅਕਾਲੀ ਦਲ ਹਰਮਿੰਦਰ ਪਾਲ, ਆਮ ਆਦਮੀ ਪਾਰਟੀ ਸਿਮਰ ਕੁਮਾਰ, ਜੋਨ ਨੰ: 18 ਜਗਤਪੁਰ ਜੱਟਾ ਤੋ ਕਾਂਗਰਸ ਕਵਿਤਾ ਰਾਣੀ, ਸ਼ੋ੍ਰਮਣੀ ਅਕਾਲੀ ਦਲ ਅੰਬੋ, ਆਮ ਆਦਮੀ ਪਾਰਟੀ ਸ਼ਕੰੁਤਲਾ ਦੇਵੀ, ਭਾਜਪਾ ਰੇਸ਼ਮ ਕੌਰ, ਬਹੁਜਨ ਸਮਾਜ ਪਾਰਟੀ ਊਸ਼ਾ ਦੇਵੀ, ਜੋਨ ਨੰ: 19 ਮੌਲੀ ਤੋ ਕਾਂਗਰਸ ਸੁੰਮਨ ਬਾਲਾ, ਆਮ ਆਦਮੀ ਪਾਰਟੀ ਮੋਨਿਕਾ, ਭਾਜਪਾ ਰਮਨਦੀਪ ਕੌਰ, ਬਹੁਜਨ ਸਮਾਜ ਪਾਰਟੀ ਮਨਜਿੰਦਰ ਕੌਰ, ਜੋਨ ਨੰ: 20 ਖੇੜਾ ਤੋਂ ਸ਼ੋ੍ਰਮਣੀ ਅਕਾਲੀ ਦਲ ਪ੍ਰਭਜੋਤ ਕੌਰ, ਕਾਂਗਰਸ ਨਿਸ਼ਾ ਰਾਣੀ, ਆਮ ਆਦਮੀ ਪਾਰਟੀ ਰਜਵਿੰਦਰ ਕੌਰ, ਬਹੁਜਨ ਸਮਾਜ ਪਾਰਟੀ ਪਰਮਜੀਤ ਕੌਰ , ਭਾਜਪਾ ਕਮਲਜੀਤ ਕੌਰ ਆਦਿ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ |