ਫਗਵਾੜਾ, 6 ਦਸੰਬਰ (ਹਰਜੋਤ ਸਿੰਘ ਚਾਨਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸੂਚਨਾ ਅਨੁਸਾਰ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 7 ਦਸੰਬਰ ਐਤਵਾਰ ਨੂੰ ਅਰਬਨ ਅਸਟੇਟ, ਗਰੇਟਰ ਕੈਲਾਸ਼, ਸੰਤ ਨਗਰ, ਏਕਤਾ ਇਨਕਲੇਵ, ਭੁਪਿੰਦਰਾ ਅਸਟੇਟ, ਸ਼ਾਲੀਮਾਰ ਗਾਰਡਨ, ਇੰਡਸਟਰੀ ਏਰੀਆ, ਲੇਬਰ ਕਲੋਨੀ, ਚਾਚੋਕੀ ਕਲੋਨੀ, ਮਾਡਲ ਟਾਊਨ, ਗੁਰੂ ਨਾਨਕਪੁਰਾ, ਪ੍ਰੇਮ ਨਗਰ, ਨਹਿਰੂ ਨਗਰ, ਰੇਲਵੇ ਰੋਡ, ਖੇੜਾ ਰੋਡ, ਟਿੱਬੀ, ਗੁਰੂ ਤੇਗ ਬਹਾਦਰ ਨਗਰ, ਜਗਤਪੁਰ ਜੱਟਾਂ, ਮੌਲੀ, ਮਾਨਾਵਾਲੀ, ਠੱਕਰਕੀ, ਬਸੰਤ ਨਗਰ, ਗੋਬਿੰਦਪੁਰਾ, ਨੰਗਲ, ਖੇੜਾ, ਮੌਲੀ, ਪੰਡਵਾਂ, ਝਾਪੜ ਕਾਲੋਨੀ, ਨੰਗਸ ਕਾਲੋਨੀ, ਕੋਟਰਾਣੀ ਰੋਡ, ਭਾਣੋਕੀ, ਜਗਤਪੁਰ ਮੰਡੀ ਤੇ ਪੰਡਵਾਂ ਰੋਡ ਆਦਿ ਦੀ ਸਪਲਾਈ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ | ਇਸੇ ਤਰਾਂ 66 ਕੇ ਵੀ ਗਰਿੱਡ ਦੌਲਤਪੁਰ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਸਲਾਰਪੁਰ, ਦੌਲਤਪੁਰ, ਰਾਏਪੁਰ, ਹਰਦੋਫਰਾਲਾ, ਚਾਚੋਵਾਲ, ਮਹੇੜੂ, ਲਾਅ ਗੇਟ, ਵਿਊ ਅਸਟੇਟ, ਸਿਮਰ ਇਨਕਲੇਵ, ਗ੍ਰੀਨ ਵੈਲੀ, ਨੰਦ ਇਨਕਲੇਵ, ਇਲੈਵਨ ਸਟਾਰ, ਫੇਜ 3, ਦਾਦੂਵਾਲ, ਧਨੀਪਿੰਡ, ਨੱਥੇਵਾਲ, ਸਰਹਾਲੀ,ਮੋਟਰਾਂ ਵਾਲੇ ਫੀਡਰ, ਦਰਵੇਸ਼ ਪਿੰਡ, ਕਿਰਪਾਲਪੁਰ, ਮਾਨਾਂਵਾਲੀ, ਗੰਢਵਾਂ, ਮੇਹਟਾਂ, ਨਵਾਂ ਪਿੰਡ ਆਬਾਦੀ, ਨਾਰੰਗਸ਼ਾਹਪੁਰ, ਅਠੌਲੀ, ਸੁੰਨੜਾਂ ਰਾਜਪੂਤਾਂ, ਉੱਚਾ ਪਿੰਡ ਅਤੇ ਹੋਰ ਗਰਿੱਡ ਨਾਲ ਸਬੰਧਿਤ ਇਲਾਕੇ ਆਦਿ ਪਿੰਡਾਂ ਦੀ ਘਰਾਂ ਅਤੇ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ |