ਫਗਵਾੜਾ, 7 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਜ਼ਿਲ੍ਹਾ ਪ੍ਰੀਸ਼ਦ ਲਈ ਫਗਵਾੜਾ ਪੂਰਬੀ ਇਸਤਰੀ ਲਈ ਰਾਖਵੀਂ ਕੀਤੀ ਗਈ ਹੈ, ਜਿਸ ਵਿਚ ਫਗਵਾੜਾ ਹਲਕੇ ਦੇ 49 ਪਿੰਡ ਹਨ ਤੇ ਲਗਭਗ 50 ਹਜ਼ਾਰ ਦੇ ਕਰੀਬ ਫਗਵਾੜਾ ਪੂਰਬੀ ਵਿਚ ਪਿੰਡਾਂ ਦੇ ਵੋਟਰ ਹਨ | ਇਸ ਪੂਰਬੀ ਜ਼ੋਨ ਵਿਚ 4 ਉਮੀਦਵਾਰਾਂ ਦੀ ਫਸਵੀਂ ਟੱਕਰ ਹੋਵੇਗੀ, ਜਿਨ੍ਹਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਤੋਂ ਵੀਨਾ ਰਾਣੀ ਰਾਵਲਪਿੰਡੀ, ਆਪ ਤੋਂ ਕੁਲਦੀਪ ਕੌਰ ਨਰੂੜ, ਕਾਂਗਰਸ ਤੋਂ ਦਲਜੀਤ ਕੌਰ ਨਰੂੜ ਤੇ ਭਾਜਪਾ ਤੋਂ ਹੇਮਲਤਾ ਸ਼ਰਮਾ ਸਾਹਨੀ ਤੋਂ ਉਮੀਦਵਾਰ ਚੋਣ ਲੜ੍ਹ ਰਹੇ ਹਨ | ਇਸ ਪੂਰਬੀ ਜ਼ੋਨ ਵਿਚ ਇਨ੍ਹਾਂ ਉਮੀਦਵਾਰਾਂ ਦੀ ਫਸਵੀਂ ਟੱਕਰ ਹੋਵੇਗੀ | ਫਗਵਾੜਾ ਪੂਰਬੀ ਜ਼ੋਨ ਵਿਚ ਪਾਂਸ਼ਟਾ, ਮਾਇਓਪੱਟੀ, ਨਰੂੜ, ਰਾਵਲਪਿੰਡੀ, ਸਾਹਨੀ, ਨਸੀਰਾਬਾਦ, ਪ੍ਰੇ੍ਰਮਪੁਰ, ਰਣਧੀਰਗੜ੍ਹ, ਬੀੜ ਢੰਡੋਲੀ, ਡਾ: ਅੰਬੇਦਕਰ ਨਗਰ, ਰਾਮਪੁਰ ਖਲਿਆਣ, ਰਿਹਾਣਾ ਜੱਟਾ, ਬਘਾਣਾ, ਟਾਂਡਾ ਬਘਾਣਾ, ਮੀਰਾਪੁਰ, ਗੁਜਰਾਤਾ, ਖਾਟੀ, ਖੁਰਮਪੁਰ, ਵਾਹਦ, ਚਾਇੜ੍ਹ, ਬ੍ਰਹਮਪੁਰ, ਮਾਣਕ, ਮਲਕਪੁਰ, ਸੰਗਤਪੁਰ, ਲੱਖਪੁਰ, ਬੇਗਮਪੁਰ,ਢੰਡੋਲੀ, ਢੱਡੇ, ਚੱਕ ਪ੍ਰੇਮਾ, ਗੁਲਾਬਗੜ੍ਹ, ਅਕਾਲਗੜ੍ਹ, ਦੇਵਾ ਸਿੰਘ ਬਾਲਾ, ਡੁਮੇਲੀ, ਭਬਿਆਣਾ, ਹਰਬੰਸਪੁਰ, ਜਗਪਾਲਪੁਰ, ਰਾਮਪੁਰ ਸੁੰਨੜਾ, ਬਬੇਲੀ, ਦੁੱਗ, ਸੀਕਰੀ, ਢੱਕ ਜਗਪਾਲਪੁਰ, ਰਾਣੀ ਕੰਬੋਆ, ਰਾਣੀਪੁਰ ਰਾਜਪੂਤਾ, ਬੋਹਾਨੀ, ਚਹੇੜੂ, ਭਾਖੜੀਆਣਾ, ਮਾਧੋਪੁਰ, ਸਪਰੋੜ, ਨੰਗਲ ਮੱਝਾ ਆਦਿ ਪਿੰਡ ਸ਼ਾਮਲ ਹਨ |