ਫਗਵਾੜਾ, 7 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਜ਼ਿਲ੍ਹਾ ਪ੍ਰੀਸ਼ਦ ਲਈ ਫਗਵਾੜਾ ਪੱਛਮੀ ਐਸ. ਸੀ. ਲਈ ਰਾਖਵੀਂ ਕੀਤੀ ਗਈ ਹੈ, ਜਿਸ ਵਿਚ ਫਗਵਾੜਾ ਹਲਕੇ ਦੇ 42 ਪਿੰਡ ਹਨ ਤੇ ਲਗਭਗ 42 ਹਜ਼ਾਰ ਦੇ ਕਰੀਬ ਫਗਵਾੜਾ ਪੱਛਮੀ ਵਿਚ ਪਿੰਡਾਂ ਦੇ ਵੋਟਰ ਹਨ | ਇਸ ਪੱਛਮੀ ਜ਼ੋਨ ਵਿਚ 5 ਉਮੀਦਵਾਰਾਂ ਦੀ ਫਸਵੀਂ ਟੱਕਰ ਹੋਵੇਗੀ, ਜਿਨ੍ਹਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਤੋ ਜਥੇਦਾਰ ਸਰੂਪ ਸਿੰਘ ਖਲਵਾੜਾ, 'ਆਪ' ਤੋਂ ਕੁਲਦੀਪ ਕੁਮਾਰ ਕਿਰਨਾ ਖੇੜਾ, ਕਾਂਗਰਸ ਤੋਂ ਜਤਿੰਦਰ ਕੁਮਾਰ ਨਿੱਕਾ ਭਾਣੋਕੀ, ਭਾਜਪਾ ਤੋਂ ਬਿੰਦਰ ਕੁਮਾਰ ਰੋਸ਼ੀ ਹਰਦਾਸਪੁਰ ਤੇ ਬਸਪਾ ਤੋ ਹਰਭਜਨ ਖਲਵਾੜਾ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ੍ਹ ਰਹੇ ਹਨ | ਫਗਵਾੜਾ ਪੱਛਮੀ 'ਚ ਪਿੰਡ ਭੁੱਲਾਰਾਈ, ਅਮਰੀਕ ਨਗਰੀ, ਬੀੜ ਪੁਆਦ, ਖਜੂਰਲਾ, ਨਾਨਕ ਨਗਰੀ, ਮਹੇੜੂ, ਅਠੌਲੀ, ਮਾਨ, ਸੁੰਨੜਾ ਰਾਜਪੂਤਾ, ਕ੍ਰਿਪਾਲਪੁਰ, ਨਵੀਂ ਆਬਾਦੀ ਨਾਂਰੰਗਸ਼ਾਹਪੁਰ, ਮਸਤ ਨਗਰ, ਨਾਰੰਗਸ਼ਾਹਪੁਰ, ਕਾਸ਼ੀਨਗਰ, ਪੰਡੋਰੀ, ਬਲਾਲੋ, ਫ਼ਤਿਹਗੜ੍ਹ, ਬਿਸ਼ਨਪੁਰ, ਵਜੀਦੋਵਾਲ, ਖਲਵਾੜਾ, ਖਲਵਾੜਾ ਕਾਲੋਨੀ, ਜਗਤਪੁਰ ਜੱਟਾ, ਨਿਹਾਲਗੜ੍ਹ, ਉੱਚਾ ਪਿੰਡ, ਦਰਵੇਸ਼ ਪਿੰਡ, ਖੇੜਾ, ਮੌਲੀ, ਜਮਾਲਪੁਰ, ਪੰਡਵਾ, ਨੰਗਲ, ਭਾਣੋਕੀ, ਠੱਕਰਕੀ, ਗੰਢਵਾ, ਹਰਦਾਸਪੁਰ, ਨਾਰੰਗਪੁਰ, ਮੇਹਟਾ, ਚੱਕ ਹਕੀਮ, ਖੰਘੂੜਾ, ਕਿਸ਼ਨਪੁਰ, ਬਰਨਾ, ਪਲਾਹੀ ਆਦਿ ਪਿੰਡ ਸ਼ਾਮਲ ਹਨ |