30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਲੋਕਤੰਤਰ ਦਾ ਹੋ ਰਿਹਾ ਘਾਣ- ਖਹਿਰਾ

Ad Position 21
No active advertisement
ਅਜੀਤ ਡੈਸਕ 08-12-2025
ਭੁਲੱਥ, 7 ਦਸੰਬਰ (ਮੇਹਰ ਚੰਦ ਸਿੱਧੂ)-ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸ਼ਰੇਆਮ ਲੋਕਤੰਤਰ ਦਾ ਘਾਣ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਟੇਟ ਇਲੈੱਕਸ਼ਨ ਕਮਿਸ਼ਨ ਦੀ ਚੁੱਪ ਹੈਰਾਨੀ ਜਨਕ ਹੈ | ਉਨ੍ਹਾਂ ਕਿਹਾ ਕਿ ਮੈਂ ਖ਼ੁਦ ਭੁਲੱਥ ਵਿਚ ਕਾਂਗਰਸ ਦੇ ਉਮੀਦਵਾਰਾਂ ਦੇ ਹੋਏ ਕਾਗ਼ਜ਼ ਰੱਦ 'ਤੇ ਇਤਰਾਜ਼ ਪ੍ਰਗਟ ਕਰਦਿਆਂ ਤੇ ਕਪੂਰਥਲਾ ਪੁਲਿਸ ਵਲੋਂ ਫੈਲਾਈ ਦਹਿਸ਼ਤ ਬਾਰੇ ਘੱਟੋ-ਘੱਟ 10 ਵਿਸਥਾਰ ਪੂਰਵਕ ਸ਼ਿਕਾਇਤਾਂ ਈਮੇਲ ਕੀਤੀਆਂ ਹਨ, ਲੇਕਿਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਜਿਸ ਕਰਕੇ ਸਟੇਟ ਇਲੈੱਕਸ਼ਨ ਦੀ ਚੁੱਪੀ ਨਿੰਦਣਯੋਗ ਹੈ | ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੂਬਾ ਪੰਜਾਬ ਇਕ ਪੁਲਿਸ ਸਟੇਟ ਬਣ ਕੇ ਰਹਿ ਗਿਆ ਹੈ ਤੇ ਇਲੈੱਕਸ਼ਨ ਕਮਿਸ਼ਨ ਮੂਕ ਦਰਸ਼ਕ ਬਣੀ ਬੈਠਾ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ 10 ਤੇ ਬਲਾਕ ਸੰਮਤੀ ਦੇ 88 ਜ਼ੋਨਾਂ 'ਚ ਹੋਣਗੇ ਬਹੁਕੋਣੇ ਮੁਕਾਬਲੇ ਅਗਲੀ ਖ਼ਬਰ ਪੱਛਮੀ ਜ਼ੋਨ 'ਚ ਅਕਾਲੀ, ਕਾਂਗਰਸ, 'ਆਪ', ਭਾਜਪਾ ਤੇ ਬਸਪਾ ਦੀ ਹੋਵੇਗੀ ਫਸਵੀਂ ਟੱਕਰ
Ad Position 24