30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪ੍ਰੀਸ਼ਦ ਦੇ 10 ਤੇ ਬਲਾਕ ਸੰਮਤੀ ਦੇ 88 ਜ਼ੋਨਾਂ 'ਚ ਹੋਣਗੇ ਬਹੁਕੋਣੇ ਮੁਕਾਬਲੇ

Ad Position 21
No active advertisement
ਅਜੀਤ ਡੈਸਕ 08-12-2025
ਕਪੂਰਥਲਾ, 7 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਰਿਟਰਨਿੰਗ ਅਫ਼ਸਰਾਂ ਵਲੋਂ ਆਮ ਆਦਮੀ ਪਾਰਟੀ, ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ, ਭਾਜਪਾ, ਬਸਪਾ ਤੇ ਹੋਰ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਨੰਗਲ ਲੁਬਾਣਾ, ਰਮੀਦੀ, ਚੂਹੜਵਾਲ, ਸਿੱਧਵਾਂ ਦੋਨਾਂ, ਫੱਤੂਢੀਂਗਾ, ਟਿੱਬਾ ਵਿਚ ਚਾਰ ਕੋਨੇ ਮੁਕਾਬਲੇ ਜਦਕਿ ਲੱਖਣ ਕੇ ਪੱਡੇ, ਭਰੋਆਣਾ, ਫਗਵਾੜਾ ਵੈਸਟ ਤੇ ਫਗਵਾੜਾ ਈਸਟ ਵਿਚ ਪੰਜ ਕੋਨੇ ਮੁਕਾਬਲੇ ਹਨ | ਇਨ੍ਹਾਂ ਸਾਰੇ ਜ਼ੋਨਾਂ ਵਿਚੋਂ 44 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਸੇ ਤਰ੍ਹਾਂ ਬਲਾਕ ਸੰਮਤੀ ਕਪੂਰਥਲਾ ਦੇ ਸੁਭਾਨਪੁਰ ਜ਼ੋਨ, ਖੁਖਰੈਣ ਜ਼ੋਨ, ਨਵਾਂ ਪਿੰਡ ਜ਼ੋਨ, ਲੱਖਣ ਕਲਾਂ ਜ਼ੋਨ, ਵਡਾਲਾ ਕਲਾਂ ਜ਼ੋਨ, ਇੱਬਣ ਜ਼ੋਨ, ਨੱਥੂ ਚਾਹਲ ਜ਼ੋਨ, ਬਲੇਰਖਾਨਪੁਰ ਜ਼ੋਨ, ਆਲਮਗੀਰ ਜ਼ੋਨ, ਸਿੱਧਵਾਂ ਦੋਨਾਂ ਜ਼ੋਨ, ਭਾਣੋਲੰਗਾ ਜ਼ੋਨ ਵਿਚ 4-4 ਉਮੀਦਵਾਰ ਚੋਣ ਲੜ ਰਹੇ ਹਨ | ਇਸੇ ਤਰ੍ਹਾਂ ਕਾਂਜਲੀ ਜ਼ੋਨ, ਧੁਆਂਖੇ ਜਗੀਰ ਜ਼ੋਨ, ਤਲਵੰਡੀ ਮਹਿਮਾ ਜ਼ੋਨ, ਕਾਲਾ ਸੰਘਿਆਂ ਜ਼ੋਨ ਤੇ ਸੈਦੋਵਾਲ ਜ਼ੋਨ ਵਿਚ ਤਿਕੋਣੇ ਮੁਕਾਬਲੇ ਹਨ | ਇਸੇ ਤਰ੍ਹਾਂ ਬਲਾਕ ਸੰਮਤੀ ਫੱਤੂਢੀਂਗਾ ਦੇ ਜ਼ੋਨ ਫੱਤੂਢੀਂਗਾ, ਅਕਬਰਪੁਰ, ਖੈੜਾ ਦੋਨਾ, ਦੰਦੂਪੁਰ ਤੇ ਭੈਣੀਹੁੱਸੇਖਾਂ ਜ਼ੋਨ ਵਿਚ ਤਿਕੋਣਾ, ਦੇਸਲ, ਸੈਦੋਭੁਲਾਣਾ ਜ਼ੋਨ ਵਿਚ ਚਾਰਕੋਣਾ, ਉੱਚਾ ਜ਼ੋਨ, ਖੀਰਾਂਵਾਲੀ ਜ਼ੋਨ, ਭਵਾਨੀਪੁਰ ਜ਼ੋਨ, ਖਾਲੂ ਜ਼ੋਨ, ਢੁੱਡੀਆਂਵਾਲ ਜ਼ੋਨ, ਟਿੱਬਾ ਜ਼ੋਨ, ਸੂਜੋਕਾਲੀਆ ਜ਼ੋਨ ਤੇ ਤਲਵੰਡੀ ਚੌਧਰੀਆਂ ਜ਼ੋਨ ਵਿਚ ਉਮੀਦਵਾਰਾਂ ਦੇ ਸਿੱਧੇ ਮੁਕਾਬਲੇ ਹਨ | ਇਸੇ ਤਰ੍ਹਾਂ ਬਲਾਕ ਸੰਮਤੀ ਨਡਾਲਾ ਦੇ ਜ਼ੋਨ ਬਰਿਆਰ, ਬੱਸੀ, ਬਜਾਜ, ਬੋਪਾਰਾਏ, ਖੱਸਣ, ਰਾਏਪੁਰ ਪੀਰਬਖਸ਼ਵਾਲਾ, ਨੰਗਲ ਲੁਬਾਣਾ, ਤਲਵੰਡੀ ਕੂਕਾ, ਇਬਰਾਹੀਮਵਾਲ, ਦਮੂਲੀਆਂ ਤੇ ਸੰਗੋਜਲਾ ਵਿਚ ਸਿੱਧੇ ਮੁਕਾਬਲੇ, ਨਡਾਲੀ, ਮਕਸੂਦਪੁਰ, ਰਮੀਦੀ, ਮਿਆਣੀ ਭੱਗੂਪੁਰੀਆ ਵਿਚ ਤਿਕੋਣੇ, ਮੁਰਾਰ, ਦਿਆਲਪੁਰ ਵਿਚ ਚਾਰਕੋਣੇ ਮੁਕਾਬਲੇ ਹਨ | ਬਲਾਕ ਸੰਮਤੀ ਫਗਵਾੜਾ ਦੇ ਡੁਮੇਲੀ ਜ਼ੋਨ, ਰਿਹਾਣਾ ਜੱਟਾਂ ਜ਼ੋਨ, ਸਾਹਨੀ ਜ਼ੋਨ, ਲੱਖਪੁਰ ਜ਼ੋਨ, ਰਾਵਲਪਿੰਡੀ, ਰਾਣੀਪੁਰ ਕੰਬੋਹਾ, ਪਲਾਹੀ, ਖ਼ਜੂਰਲਾ, ਹਰਦਾਸਪੁਰ, ਮੇਹਟ, ਅਠੌਲੀ, ਉੱਚਾ ਪਿੰਡ, ਮੌਲੀ ਵਿਚ ਚਾਰਕੋਣੇ, ਪਾਂਸ਼ਟਾ ਵਿਚ ਤਿਕੋਣੇ ਮਲਕਪੁਰ, ਖਲਵਾੜਾ, ਭੁੱਲਾਰਾਈ, ਨੰਗਲ ਮੱਝਾ, ਜਗਤਪੁਰ ਜੱਟਾਂ ਤੇ ਖੈੜਾ ਵਿਚ 5-5 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਸੇ ਤਰ੍ਹਾਂ ਬਲਾਕ ਸੰਮਤੀ ਸੁਲਤਾਨਪੁਰ ਲੋਧੀ ਦੇ ਜ਼ੋਨ ਕਮਾਲਪੁਰ, ਫੱਤੋਵਾਲ, ਪਰਮਜੀਤਪੁਰ ਤੇ ਮੈਰੀਪੁਰ ਵਿਚ ਉਮੀਦਵਾਰਾਂ ਦੇ ਸਿੱਧੇ ਮੁਕਾਬਲੇ ਹੋਣਗੇ, ਜਦਕਿ ਨਸੀਰੇਵਾਲ, ਡੱਲਾ, ਵਾਟਾਂਵਾਲੀਖ਼ੁਰਦ, ਕਬੀਰਪੁਰ, ਪੰਡੋਰੀ ਜਗੀਰ, ਮੁਕਟਰਾਮਵਾਲਾ, ਮਸੀਤ ਵਿਚ ਤਿਕੋਣੇ ਤੇ ਭੌਰ, ਰਾਮਪੁਰ ਜਗੀਰ, ਜੱਬੋਵਾਲ, ਜੈਨਪੁਰ ਵਿਚ ਚਾਰਕੋਣੇ ਮੁਕਾਬਲੇ ਹੋਣਗੇ | ਪ੍ਰਾਪਤ ਜਾਣਕਾਰੀ ਅਨੁਸਾਰ ਨਾਮਜ਼ਦਗੀ ਦੇ ਵਾਪਸੀ ਤੋਂ ਬਾਅਦ ਹੀ ਕਾਂਗਰਸ, ਆਮ ਆਦਮੀ ਪਾਰਟੀ, ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਪਾਰਟੀ ਦੇ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ, ਜਦਕਿ ਆਜ਼ਾਦ ਉਮੀਦਵਾਰਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਰਿਟਰਨਿੰਗ ਅਫ਼ਸਰਾਂ ਵਲੋਂ ਚੋਣ ਨਿਸ਼ਾਨ ਕੀਤੇ ਜਾਣ ਤੋਂ ਬਾਅਦ ਉਮੀਦਵਾਰਾਂ ਨੇ ਵੱਖ-ਵੱਖ ਜ਼ੋਨਾਂ ਵਿਚ ਆਪਣੀ ਸਰਗਰਮੀ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਲੋਕਤੰਤਰ ਦਾ ਹੋ ਰਿਹਾ ਘਾਣ- ਖਹਿਰਾ
Ad Position 24