ਫਗਵਾੜਾ, 7 ਦਸੰਬਰ (ਹਰਜੋਤ ਸਿੰਘ ਚਾਨਾ)-ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ (ਰਜਿ:) ਵਲੋਂ ਖ਼ੂਨਦਾਨ ਕੈਂਪ ਸ਼ਿਵ ਮੰਦਰ ਬਾਬਾ ਗਧੀਆ ਖਲਵਾੜਾ ਰੋਡ ਵਿਖੇ ਲਗਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਹਿੰਦੂ ਧਾਰਮਿਕ ਤਿਉਹਾਰ ਕਮੇਟੀ ਦੇ ਪ੍ਰਧਾਨ ਇੰਦਰਜੀਤ ਕਰਵਲ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਬਰਾਬਰ ਹੋਰ ਕੋਈ ਕੁਰਬਾਨੀ ਇਤਿਹਾਸ ਦੇ ਪੰਨਿਆਂ 'ਚ ਨਹੀਂ ਹੈ ਤੇ ਇਸ ਸ਼ਹਾਦਤ ਨੇ ਧਰਮ ਪਰਿਵਰਤਨ ਦੇ ਭੁੱਖੇ ਹੁਕਮਰਾਨ ਨੂੰ ਮੂੰਹ ਤੋੜ ਜਵਾਬ ਦਿੱਤਾ | ਗੁਰੂ ਸਾਹਿਬ ਵਲੋਂ ਮਜ਼ਬੂਤੀ ਤੇ ਦਿ੍ੜ੍ਹਤਾ ਨਾਲ ਧਰਮ 'ਤੇ ਪਹਿਰਾ ਦੇ ਕੇ ਸਮਾਜ ਦੇ ਸਿਰਤਾਜ ਬਣ ਕੇ ਮਾਣ ਦੇ ਮਾਣ ਨੂੰ ਵੀ ਕਈ ਗੁਣਾ ਵਧਾਇਆ ਹੈ | ਕਲੱਬ ਸਰਪ੍ਰਸਤ ਪ੍ਰਦੀਪ ਬੇਦੀ ਅਤੇ ਚੇਅਰਮੈਨ ਜਰਨੈਲ ਸਿੰਘ ਬਸਰਾ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਕੈਂਪ ਵਿਚ 85 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ | ਕਲੱਬ ਦੇ ਜਨਰਲ ਸਕੱਤਰ ਵਿਤਿਨ ਪੁਰੀ ਤੇ ਉਪ ਚੇਅਰਮੈਨ ਗੋਪਾਲ ਲੂੰਬਾ ਨੇ ਕਿਹਾ ਕਿ ਖ਼ੂਨ ਦੀ ਕਮੀ ਦੇ ਕਾਰਨ ਕਿਸੇ ਵੀ ਮਰੀਜ਼ ਦਾ ਜਾਨੀ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਵਿਤਿਨ ਪੁਰੀ, ਨੀਰਜ ਬਖ਼ਸ਼ੀ, ਨਰੇਸ਼ ਕੋਹਲੀ, ਰਾਕੇਸ਼ ਵਢੇਰਾ, ਪ੍ਰਭਜੋਤ ਸਿੰਘ, ਹਰੀਸ਼ ਚੰਦਰ, ਨੀਤੂ, ਡਾ. ਅੰਜੂ ਸ਼ਰਮਾ, ਪ੍ਰਦੀਪ ਬੇਦੀ, ਪ੍ਰੇਮ ਗੁਪਤਾ ਹਾਜ਼ਰ ਸਨ |