ਫਗਵਾੜਾ, 7 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਫਗਵਾੜਾ ਨੇ ਫਗਵਾੜਾ ਹਲਕੇ ਦੇ ਸਬੰਧਿਤ ਚੋਣ ਲੜ ਰਹੇ ਬਲਾਕ ਸੰਮਤੀ ਉਮੀਦਵਾਰਾਂ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਨਾਲ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਦੇ ਦਫ਼ਤਰ ਪਲਾਹੀ ਰੋਡ ਵਿਖੇ ਮੀਟਿੰਗ ਕੀਤੀ, ਜਿਸ ਵਿਚ ਸ਼ੋ੍ਰਮਣੀ ਅਕਾਲੀ ਦਲ ਸ਼ਹਿਰੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਵਾਹਦ ਨੇ ਸ਼ਿਰਕਤ ਕੀਤੀ | ਮੀਟਿੰਗ ਵਿਚ ਜ਼ਿਲ੍ਹਾ ਪ੍ਰੀਸ਼ਦ ਪੂਰਬੀ ਤੋਂ ਉਮੀਦਵਾਰ ਵੀਨਾ ਰਾਣੀ ਰਾਵਲਪਿੰਡੀ, ਪੱਛਮੀ ਤੋਂ ਉਮੀਦਵਾਰ ਜਥੇ. ਸਰੂਪ ਸਿੰਘ ਖਲਵਾੜਾ ਤੋਂ ਇਲਾਵਾ ਬਲਾਕ ਸੰਮਤੀ ਉਮੀਦਵਾਰ ਜ਼ੋਨ ਡੁਮੇਲੀ ਤੋਂ ਬਲਵੀਰ ਕੌਰ, ਰਿਹਾਣਾ ਜੱਟਾ ਤੋਂ ਬਲਵਿੰਦਰ ਰਾਮ, ਸਾਹਨੀ ਤੋਂ ਕੁਸ਼ੱਲਿਆ ਦੇਵੀ, ਮਲਕਪੁਰ ਤੋਂ ਮਨਜੀਤ ਕੌਰ, ਲੱਖਪੁਰ ਤੋਂ ਬਹਾਦਰ ਸਿੰਘ, ਰਾਵਲਪਿੰਡੀ ਤੋਂ ਪਰਮਜੀਤ ਕੌਰ, ਰਾਣੀਪੁਰ ਕੰਬੋਆਂ ਤੋਂ ਜਸਵੀਰ ਸਿੰਘ ਬਜਾਜ, ਪਲਾਹੀ ਤੋਂ ਹਰਪ੍ਰੀਤ ਕੌਰ, ਖਲਵਾੜਾ ਤੋਂ ਬਲਵੀਰ ਚੰਦ, ਭੁੱਲਾਰਾਈ ਤੋਂ ਪਰਮਿੰਦਰ ਸਿੰਘ, ਨੰਗਲ ਮੱਝਾ ਤੋਂ ਰੀਨਾ, ਖਜੂਰਲਾ ਤੋਂ ਹਰਵੀਰ ਸਿੰਘ, ਹਰਦਾਸਪੁਰ ਤੋਂ ਰਣਜੀਤ ਸਿੰਘ, ਅਠੋਲੀ ਤੋਂ ਬਲਜੀਤ ਕੌਰ, ਉੱਚਾ ਪਿੰਡ ਤੋਂ ਹਰਮਿੰਦਰ ਪਾਲ, ਜਗਤਪੁਰ ਜੱਟਾ ਅੰਬੋ, ਖੇੜਾ ਤੋਂ ਪ੍ਰਭਜੋਤ ਕੌਰ ਨੇ ਵੀ ਮੀਟਿੰਗ ਵਿਚ ਸ਼ਮੂਲੀਅਤ ਕੀਤਾ | ਇਸ ਮੌਕੇ ਰਣਜੀਤ ਸਿੰਘ ਖੁਰਾਣਾ, ਰਜਿੰਦਰ ਸਿੰਘ ਚੰਦੀ ਤੇ ਐਡਵੋਕੇਟ ਜਰਨੈਲ ਸਿੰਘ ਵਾਹਦ ਨੇ ਕਿਹਾ ਕਿ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੌਰਾਨ ਪਿੰਡਾਂ ਨੂੰ ਹਰ ਸਹੂਲਤ ਸ਼ਹਿਰ ਵਾਲੀ ਦਿੱਤੀ ਤੇ ਪਿੰਡਾਂ ਵਿਚ ਇੰਟਰਲਾਕਿੰਗ ਟਾਈਲਾਂ ਨਾਲ ਹਰ ਗਲੀ ਬਣਾਈ ਤੇ ਲੋਕਾਂ ਲਈ ਸੁਵਿਧਾ ਕੇਂਦਰ ਸਥਾਪਿਤ ਕੀਤੇ, ਪਰ ਹੁਣ ਦੀਆਂ ਸਰਕਾਰਾਂ ਨੇ ਪਿੰਡਾਂ ਨੂੰ ਇਕ ਵੀ ਪੈਸਾ ਨਹੀਂ ਦਿੱਤਾ ਤੇ ਪੰਜਾਬ ਹੁਣ ਵਿਕਾਸ ਦੀਆਂ ਲੀਹਾਂ ਤੋਂ ਲੱਥ ਚੁੱਕਾ ਹੈ ਤੇ ਨਾ ਹੀ ਪਿੰਡਾਂ ਨੂੰ ਜਾਣ ਲਈ ਕੋਈ ਸੜਕ ਦੀ ਰਿਪੇਅਰ ਹੋਈ ਅਤੇ ਨਾ ਹੀ ਪਿੰਡਾਂ ਨੂੰ ਕੋਈ ਸਟਰੀਟ ਲਾਈਟ ਦਿੱਤੀ | ਅਕਾਲੀ ਰਾਜ ਦੌਰਾਨ ਪਿੰਡਾਂ ਵਿਚ ਸਟਰੀਟ ਲਾਈਟਾਂ ਨਾਲ ਦਿਨ ਰਾਤ ਦਾ ਫ਼ਰਕ ਖ਼ਤਮ ਕਰ ਦਿੱਤਾ ਸੀ ਤੇ ਲੋਕ ਅੱਧੀ ਅੱਧੀ ਰਾਤ ਤੱਕ ਲਾਈਟਾਂ ਦਾ ਆਨੰਦ ਮਾਣਦੇ ਹੋਏ ਘੁੰਮਦੇ ਫਿਰਦੇ ਨਜ਼ਰ ਆਉਂਦੇ ਸਨ ਹੁਣ ਤਾਂ ਫਗਵਾੜਾ ਹੀ ਹਨੇਰੇ ਵਿਚ ਡੁੱਬਿਆ ਪਿਆ ਹੈ | ਉਨ੍ਹਾਂ ਨੇ ਕਿਹਾ ਸ਼ੋ੍ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਜ਼ਰੂਰੀ ਹੈ ਤਾਂ ਹੀ ਸ਼ੋ੍ਰਮਣੀ ਅਕਾਲੀ ਦਲ ਦਾ ਰਾਜ ਭਾਗ 2027 ਵਿਚ ਆ ਸਕਦਾ ਹੈ | ਇਸ ਮੌਕੇ ਹੋਰ ਵੀ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਅਵਤਾਰ ਸਿੰਘ ਭੁੰਗਰਨੀ, ਤਜਿੰਦਰਪਾਲ ਸਿੰਘ ਬਿੱਟਾ, ਗੁਰਦੀਪ ਸਿੰਘ ਖੇੜਾ, ਰਣਜੀਤ ਸਿੰਘ ਜੀਤੀ, ਪਰਮਿੰਦਰ ਸਿੰਘ ਲਾਡੀ, ਬਿੰਦਰ ਸਿੰਘ ਰਾਵਲਪਿੰਡੀ, ਅੰਮਿ੍ਤਪਾਲ ਸਿੰਘ, ਗੁਰਦਾਵਰ ਸਿੰਘ ਭਾਖੜੀਆਣਾ, ਬਲਜਿੰਦਰ ਸਿੰਘ ਠੇਕੇਦਾਰ, ਬੀਬੀ ਸਰਬਜੀਤ ਕੌਰ, ਸਤਪਾਲ ਸਿੰਘ ਕਿਸ਼ਨਪੁਰ, ਜਸਵੀਰ ਕੋਰ ਸਰਪੰਚ, ਬਲਜਿੰਦਰ ਸਿੰਘ ਫ਼ਤਿਹਗੜ੍ਹ, ਸਤਵਿੰਦਰ ਸਿੰਘ ਘੁੰਮਣ, ਗੁਰਦੀਪ ਸਿੰਘ ਮਾਣਕ, ਸੁਖਬੀਰ ਸਿੰਘ ਕਿੰਨੜਾ, ਸੁਖਵਿੰਦਰ ਸਿੰਘ ਕੰਬੋਜ, ਗੁਰਦੀਪ ਸਿੰਘ ਦੀਪਾ, ਮਹਿੰਦਰ ਸਿੰਘ ਲੱਖਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡਾਂ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ |