ਭੁਲੱਥ, 7 ਦਸੰਬਰ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਹਾਈ ਸਕੂਲ ਭੁਲੱਥ ਦੇ ਸਪੋਰਟਸ ਕਲੱਬ ਹੈੱਡ ਵਿਸ਼ਾਖਾ ਤੇ ਅਮਨਦੀਪ ਬਾਜਵਾ ਨੇ ਡਾ. ਸੁਨੀਲ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਹਾਫ਼ ਮੈਰਾਥਨ ਲਈ 95 ਵਿਦਿਆਰਥੀਆਂ ਦੀ ਟੀਮ ਤਿਆਰ ਕੀਤੀ, ਜਿਸ ਨੇ ਜਲੰਧਰ ਵਿਖੇ ਹੋਈ ਵਨ ਰੇਸ ਹਾਫ਼ ਮੈਰਾਥਨ ਵਿਚ ਵੱਖ-ਵੱਖ ਉਮਰ ਵਰਗਾਂ ਵਿਚ ਭਾਗ ਲਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ | ਇਸ ਮੌਕੇ ਸਕੂਲ ਵੱਲੋਂ ਅਧਿਆਪਕਾਂ ਨੇ ਵੀ ਰੇਸ ਵਿਚ ਭਾਗ ਲਿਆ ਤੇ ਆਪਣੀ ਮੈਰਾਥਨ ਰੇਸ ਨੂੰ ਪੂਰਾ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਸੁਨੀਲ ਸ਼ਰਮਾ ਨੇ ਦੱਸਿਆ ਕਿ ਇਸ ਸਪੋਰਟਸ ਖੇਤਰ ਵਿਚ ਸਕੂਲ ਦੀ ਆਰੰਭਤਾ ਹੈ ਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਖੇਡ ਮੁਕਾਬਲਿਆਂ ਵਿਚ ਹਿੱਸੇ ਲਏ ਜਾਣਗੇ ਤੇ ਮੁਕਾਬਲਿਆਂ ਵਿਚ ਜਿੱਤ ਹਾਸਿਲ ਕੀਤੀ ਜਾਵੇਗੀ |