01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹਿੰਦੂ ਕੰਨਿਆ ਕਾਲਜ 'ਚ 'ਚਰਿੱਤਰ ਤੇ ਸ਼ਖ਼ਸੀਅਤ' ਨਿਰਮਾਣ ਵਿਸ਼ੇ 'ਤੇ ਕਰਵਾਇਆ ਲੈਕਚਰ

Ad Position 21
No active advertisement
ਅਜੀਤ ਡੈਸਕ 08-12-2025
ਕਪੂਰਥਲਾ, 7 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਹਿੰਦੂ ਕੰਨਿਆ ਕਾਲਜ ਵਿਚ ਚਰਿੱਤਰ ਤੇ ਸ਼ਖ਼ਸੀਅਤ ਨਿਰਮਾਣ ਦੇ ਸਬੰਧ ਵਿਚ ਇਕ ਲੈਕਚਰ ਕਰਵਾਇਆ ਗਿਆ | ਜਿਸ ਵਿਚ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ ਉੱਘੇ ਸਾਹਿਤਕਾਰ ਤੇ ਉੱਤਰੀ ਭਾਰਤ ਸਿੱਖਿਆ ਸੰਸਕ੍ਰਿਤੀ ਉਥਾਨਿਆਜ ਦੇ ਕੋਆਰਡੀਨੇਟਰ ਜਗਰਾਮ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ | ਲੈਕਚਰ ਦੇ ਆਰੰਭ ਵਿਚ ਨਿੱਤਿਆ ਸ਼ਰਮਾ ਡਿਪਟੀ ਕੰਟਰੋਲਰ ਪ੍ਰੀਖਿਆਵਾਂ ਅਤੇ ਮੁਖੀ ਹਿਊਮਨ ਰਿਸੋਰਸ ਮੈਨੇਜਮੈਂਟ ਪੀ.ਟੀ.ਯੂ. ਨੇ ਮੁੱਖ ਬੁਲਾਰੇ ਤੇ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆ ਕਿਹਾ | ਇਸ ਮੌਕੇ ਬੋਲਦਿਆਂ ਮੁੱਖ ਬੁਲਾਰੇ ਜਗਰਾਮ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਸੱਚ, ਇਮਾਨਦਾਰੀ, ਅਨੁਸ਼ਾਸਨ, ਸਮੇਂ ਦਾ ਪਾਲਣ, ਵੱਡਿਆਂ ਦਾ ਸਤਿਕਾਰ, ਨਿਮਰਤਾ ਤੇ ਆਪਣੀਆਂ ਭਾਵਨਾਵਾਂ 'ਤੇ ਕਾਬੂ ਕਰਨਾ ਆਦਿ ਆਦਤਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਆਦਰਸ਼ ਸ਼ਖ਼ਸੀਅਤ ਨੂੰ ਹੀ ਆਪਣਾ ਆਦਰਸ਼ ਬਣਾ ਕੇ ਅਤੇ ਆਪਣਾ ਨਿਰੀਖਣ ਆਪ ਕਰਕੇ ਆਪ ਵਿਚ ਸੁਧਾਰ ਲਿਆਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ | ਮੁੱਖ ਬੁਲਾਰੇ ਨੇ ਕਿਹਾ ਕਿ ਇਹ ਗੁਣ ਉਹ ਪੌੜੀਆਂ ਹਨ, ਜਿਨ੍ਹਾਂ 'ਤੇ ਚੜ੍ਹ ਕੇ ਸਾਨੂੰ ਕਾਮਯਾਬੀ ਮਿਲ ਸਕਦੀ ਹੈ ਤੇ ਇਸ ਤੋਂ ਬਿਨ੍ਹਾਂ ਸ਼ਖ਼ਸੀਅਤ ਦਾ ਨਿਰਮਾਣ ਹੀ ਨਹੀਂ ਹੋ ਸਕਦਾ | ਲੈਕਚਰ ਦੀ ਸਮਾਪਤੀ 'ਤੇ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਮੁੱਖ ਬੁਲਾਰੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਸਾਰਿਕਾ ਕਾਂਡਾ ਨੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਡਾ. ਰੇਨੂੰ ਸੋਨੀ ਨੇ ਬਾਖ਼ੂਬੀ ਨਾਲ ਨਿਭਾਏ | ਇਸ ਮੌਕੇ ਡਾ. ਉਦਯਨ ਆਰੀਆ ਪਿ੍ੰਸੀਪਲ ਗੁਰੂਕੁਲ ਵਿਸ਼ਵ ਵਿਦਿਆਲਿਆ ਕਰਤਾਰਪੁਰ, ਡਾ. ਰਾਜੀਵ ਕੁਮਾਰ ਮੁਖੀ ਸਿਵਲ ਇੰਜੀਨੀਅਰਿੰਗ ਵਿਭਾਗ ਪੀ.ਟੀ.ਯੂ. ਅਤੇ ਨਵੀਨ ਕੁਮਾਰ ਤੋਂ ਇਲਾਵਾ ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵਿਸ਼ੇਸ਼ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹ ਸੁਲਤਾਨ ਕਿ੍ਕਟ ਕਲੱਬ ਵਲੋਂ ਕਰਵਾਇਆ ਜਾ ਰਿਹਾ 12ਵਾਂ ਓਪਨ ਰਾਜ ਪੱਧਰੀ ਕਿ੍ਕਟ ਟੂਰਨਾਮੈਂਟ ਅਗਲੀ ਖ਼ਬਰ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ- ਰੰਧਾਵਾ
Ad Position 24